ਡਾਲਰ ਦੀ ਕੀਮਤ 65 ਰੁਪਏ ਤੋਂ ਹੇਠਾਂ ਡਿੱਗੀ

10/13/2017 9:19:02 AM

ਨਵੀਂ ਦਿੱਲੀ— ਰੁਪਏ ਨੇ ਅੱਜ ਮਜ਼ਬੂਤ ਸ਼ੁਰੁਆਤ ਕੀਤੀ ਹੈ।1 ਡਾਲਰ ਦੀ ਕੀਮਤ ਫਿਰ ਤੋਂ 65 ਰੁਪਏ  ਦੇ ਹੇਠਾਂ ਆ ਗਈ ਹੈ।ਡਾਲਰ ਦੇ ਮੁਕਾਬਲੇ ਰੁਪਿਆ 13 ਪੈਸੇ ਦੀ ਚੰਗੀ ਮਜ਼ਬੂਤੀ ਦੇ ਨਾਲ 64.95 ਦੇ ਪੱਧਰ 'ਤੇ ਖੁੱਲ੍ਹਿਆ ਹੈ।ਉੱਥੇ ਹੀ, ਕੱਲ ਦੇ ਕਾਰਾਬਰ ਵਿੱਚ ਡਾਲਰ ਦੇ ਮੁਕਾਬਲੇ ਰੁਪਿਆ 6 ਪੈਸੇ ਦੀ ਤੇਜ਼ੀ ਦੇ ਨਾਲ 65.08 ਦੇ ਪੱਧਰ 'ਤੇ ਬੰਦ ਹੋਇਆ ਸੀ।


ਡਾਲਰ ਵਿੱਚ ਉੱਪਰੀ ਪੱਧਰ 'ਤੇ ਦਬਾਅ ਦਿਸ ਰਿਹਾ ਹੈ।ਅਜਿਹੇ ਵਿੱਚ ਰੁਪਏ ਨੂੰ ਸਮਰਥਨ ਮਿਲਿਆ ਹੈ।ਡਾਲਰ ਦੇ ਮੁਕਾਬਲੇ ਰੁਪਿਆ ਵੀਰਵਾਰ ਨੂੰ 6 ਪੈਸੇ ਵਧ ਕੇ 65.08  ਦੇ ਪੱਧਰ 'ਤੇ ਬੰਦ ਹੋਇਆ ਸੀ।ਹਾਲਾਂਕਿ ਰੁਪਏ ਦੀ ਸ਼ੁਰੂਆਤ ਸੁਸਤ ਹੋਈ ਸੀ।ਡਾਲਰ ਦੇ ਮੁਕਾਬਲੇ ਰੁਪਿਆ 1 ਪੈਸੇ ਦੀ ਮਾਮੂਲੀ ਵਾਧੇ ਦੇ ਨਾਲ 65.13  ਦੇ ਪੱਧਰ 'ਤੇ ਖੁੱਲ੍ਹਿਆ ਸੀ।ਉੱਥੇ ਹੀ, ਬੁੱਧਵਾਰ ਦੇ ਕਾਰੋਬਾਰੀ ਸਤਰ ਵਿੱਚ ਡਾਲਰ ਦੇ ਮੁਕਾਬਲੇ ਰੁਪਿਆ 14 ਪੈਸੇ ਵਧ ਕੇ 65.14 ਦੇ ਪੱਧਰ 'ਤੇ ਬੰਦ ਹੋਇਆ ਸੀ।


Related News