ਟਰੰਪ ਦੇ ਬਿਆਨ ਨਾਲ ਅਮਰੀਕੀ ਬਾਜ਼ਾਰ ਡਿੱਗੇ

Thursday, Aug 24, 2017 - 09:37 AM (IST)

ਟਰੰਪ ਦੇ ਬਿਆਨ ਨਾਲ ਅਮਰੀਕੀ ਬਾਜ਼ਾਰ ਡਿੱਗੇ

ਨਿਊਯਾਰਕ—ਮੈਕਸਿਕੋ 'ਚ ਟਰੰਪ ਦੇ ਬਿਆਨ ਨਾਲ ਅਮਰੀਕੀ ਬਾਜ਼ਾਰਾਂ 'ਚ ਗਿਰਾਵਟ ਦੇਖਣ ਨੂੰ ਮਿਲੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਬਿਆਨ ਆਇਆ ਹੈ ਕਿ ਮੈਕਸਿਕੋ ਪਲਾਨ ਲਈ ਫੰਡਿੰਗ ਨਹੀਂ ਤਾਂ ਸਰਕਾਰ ਦਾ ਕੰਮ ਠੱਪ ਹੋਵੇਗਾ। ਨਾਲ ਹੀ ਡੋਨਾਲਡ ਟਰੰਪ ਨੇ ਕਾਂਗਰਸ ਨਾਲ 12 ਦਿਨ 'ਚ ਕਰਜ਼ ਦੀ ਸੀਮਾ ਵਧਾਉਣ ਨੂੰ ਕਿਹਾ। 
ਬੁੱਧਵਾਰ ਦੇ ਕਾਰੋਬਾਰੀ ਪੱਧਰ 'ਚ ਡਾਓ ਜੋਸ਼ 87.8 ਅੰਕ ਭਾਵ 0.4 ਫੀਸਦੀ ਦੀ ਗਿਰਾਵਟ ਨਾਲ 21,812 ਦੇ ਪੱਧਰ 'ਤੇ ਬੰਦ ਹੋਇਆ ਹੈ। ਉਧਰ ਐੱਸ ਐਂਡ ਪੀ 500 ਇੰਡੈਕਸ 8.5 ਅੰਕ ਭਾਵ 0.4 ਫੀਸਦੀ ਡਿੱਗ ਕੇ 2,444 ਦੇ ਪੱਧਰ 'ਤੇ ਬੰਦ ਹੋਇਆ। ਇਸ ਤੋਂ ਇਲਾਵਾ ਨੈਸਡੈਕ 19 ਅੰਕ ਭਾਵ 0.3 ਫੀਸਦੀ ਦੀ ਕਮਜ਼ੋਰੀ ਨਾਲ 6,278.4 ਦੇ ਪੱਧਰ 'ਤੇ ਬੰਦ ਹੋਇਆ।


Related News