500 ਅਰਬ ਡਾਲਰ ਤੱਕ ਪਹੁੰਚਾਉਣ ਲਈ ਅਮਰੀਕਾ ਅਤੇ ਭਾਰਤ ਨੂੰ ਵੱਡੇ ਟੀਚੇ ਤੈਅ ਕਰਨੇ ਹੋਣਗੇ

Friday, Jan 21, 2022 - 06:23 PM (IST)

500 ਅਰਬ ਡਾਲਰ ਤੱਕ ਪਹੁੰਚਾਉਣ ਲਈ ਅਮਰੀਕਾ ਅਤੇ ਭਾਰਤ ਨੂੰ ਵੱਡੇ ਟੀਚੇ ਤੈਅ ਕਰਨੇ ਹੋਣਗੇ

ਵਾਸ਼ਿੰਗਟਨ (ਭਾਸ਼ਾ) – ਅਮਰੀਕਾ ਭਾਰਤ ਬਿਜ਼ਨੈੱਸ ਕੌਂਸਲ (ਯੂ. ਐੱਸ. ਆਈ. ਬੀ. ਸੀ.) ਦੇ ਨਵੇਂ ਪ੍ਰਧਾਨ ਅਤੁਲ ਕੇਸ਼ਪ ਨੇ ਕਿਹਾ ਕਿ ਆਪਣੇ ਸਬੰਧਾਂ ’ਚ ਜ਼ਿਕਰਯੋਗ ਤਰੱਕੀ ਕਰ ਚੁੱਕੇ ਅਮਰੀਕਾ ਅਤੇ ਭਾਰਤ ਨੂੰ ਇਨ੍ਹਾਂ ਨੂੰ ਨਵੇਂ ਪੱਧਰ ’ਤੇ ਲਿਜਾਣ ਅਤੇ ਦੋ ਪੱਖੀ ਕਾਰੋਬਾ ’ਚ 500 ਅਰਬ ਡਾਲਰ ਦਾ ਅਭਿਲਾਸ਼ੀ ਟੀਚਾ ਹਾਸਲ ਕਰਨ ਲਈ ਵੱਡੇ ਟੀਚੇ ਤੈਅ ਕਰਨੇ ਚਾਹੀਦੇ ਹਨ।

ਕੇਸ਼ਪ ਨੇ ਕਿਹਾ ਕਿ ਇਹ ਦਰਸਾਉਣਾ ਜ਼ਰੂਰੀ ਹੈ ਕਿ ਅਮਰੀਕਾ ਅਤੇ ਭਾਰਤ ਕੌਮਾਂਤਰੀ ਵਾਧੇ ਦੇ ਚਾਲਕ ਹੋ ਸਕਦੇ ਹਨ, 21ਵੀਂ ਸਦੀ ’ਚ ਖੁਸ਼ਹਾਲੀ ਅਤੇ ਵਾਧੇ ਦੇ ਮਾਡਲ ਹੋ ਸਕਦੇ ਹਨ। ਉਨ੍ਹਾਂ ਨੇ ਅਮਰੀਕੀ ਡਿਪਲੋਮੈਟ ਰਹਿਣ ਦੌਰਾਨ ਵਿਦੇਸ਼ ਵਿਭਾਗ ’ਚ ਵੱਖ-ਵੱਖ ਅਹੁਦਿਆਂ ’ਤੇ ਕੰਮ ਕੀਤਾ। ਪਿਛਲੇ ਸਾਲ ਉਹ ਭਾਰਤ ’ਚ ਅਮਰੀਕੀ ਮਿਸ਼ਨ ’ਚ ਅੰਬੈਸੀ ਮੁਖੀ ਰਹੇ ਅਤੇ ਬਾਈਡੇਨ ਪ੍ਰਸ਼ਾਸਨ ਦੇ ਕਾਰਜਕਾਲ ਦੇ ਪਹਿਲੇ ਸਾਲ ’ਚ ਉਨ੍ਹਾਂ ਨੇ ਭਾਰਤ-ਅਮਰੀਕੀ ਸਬੰਧਾਂ ਨੂੰ ਆਕਾਰ ਦੇਣ ’ਚ ਅਹਿਮ ਭੂਮਿਕਾ ਨਿਭਾਈ।


author

Harinder Kaur

Content Editor

Related News