RBI ਦੀ 5 ਤਾਰੀਖ਼ ਤੋਂ ਬੈਠਕ, ਬੈਂਕ ਗਾਹਕਾਂ ਲਈ ਹੋ ਸਕਦੈ ਇਹ ਵੱਡਾ ਫ਼ੈਸਲਾ

Sunday, Apr 04, 2021 - 05:01 PM (IST)

RBI ਦੀ 5 ਤਾਰੀਖ਼ ਤੋਂ ਬੈਠਕ, ਬੈਂਕ ਗਾਹਕਾਂ ਲਈ ਹੋ ਸਕਦੈ ਇਹ ਵੱਡਾ ਫ਼ੈਸਲਾ

ਮੁੰਬਈ- ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਕਮੇਟੀ (ਐੱਮ. ਪੀ. ਸੀ.) ਦੀ ਤਿੰਨ ਰੋਜ਼ਾ ਬੈਠਕ ਸੋਮਵਾਰ ਯਾਨੀ 5 ਅਪ੍ਰੈਲ ਨੂੰ ਸ਼ੁਰੂ ਹੋ ਰਹੀ ਹੈ। ਇਹ ਬੈਠਕ ਉਸ ਸਮੇਂ ਹੋਣ ਜਾ ਰਹੀ ਹੈ ਜਦੋਂ ਕੋਰੋਨਾ ਸੰਕਰਮਣ ਦੇ ਮਾਮਲੇ ਅਰਥਵਿਵਸਥਾ ਲਈ ਫਿਰ ਤੋਂ ਚੁਣੌਤੀ ਖੜ੍ਹੀ ਕਰ ਰਹੇ ਹਨ, ਨਾਲ ਹੀ ਸਰਕਾਰ ਨੇ ਆਰ. ਬੀ. ਆਈ. ਨੂੰ ਪ੍ਰਚੂਨ ਮਹਿੰਗਾਈ ਨੂੰ 4 ਫ਼ੀਸਦੀ ਦੇ ਦਾਇਰੇ ਵਿਚ ਰੱਖਣ ਦਾ ਟੀਚਾ ਵੀ ਦਿੱਤਾ ਹੈ। ਇਸ ਲਈ ਅਜਿਹੀ ਸਥਿਤੀ ਵਿਚ ਵਿਸ਼ਲੇਸ਼ਕ ਮੰਨਦੇ ਹਨ ਕਿ ਵਿਆਜ ਦਰਾਂ ਵਿਚ ਕੋਈ ਤਬਦੀਲੀ ਨਹੀਂ ਹੋਵੇਗੀ।

ਇਹ ਵੀ ਪੜ੍ਹੋ- ਬੈਂਕ FD ਨਹੀਂ, ਡਾਕਘਰ ਦੀ ਇਸ ਸਕੀਮ 'ਤੇ ਬੰਪਰ ਕਮਾਈ ਕਰਨ ਦਾ ਮੌਕਾ

ਹਾਲਾਂਕਿ, ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਐੱਮ. ਪੀ. ਸੀ. ਵੱਲੋਂ ਆਪਣੇ ਨਰਮ ਨੀਤੀਗਤ ਰੁਖ਼ ਨੂੰ ਜਾਰੀ ਰੱਖੇ ਜਾਣ ਦੀ ਉਮੀਦ ਹੈ। ਐੱਮ. ਪੀ. ਸੀ. ਦੀ ਬੈਠਕ ਦੇ ਨਤੀਜੇ 7 ਅਪ੍ਰੈਲ ਨੂੰ ਘੋਸ਼ਿਤ ਕੀਤੇ ਜਾਣਗੇ।

ਇਹ ਵੀ ਪੜ੍ਹੋ-  SBI ਨੇ ਮਹਿੰਗਾ ਕੀਤਾ ਹੋਮ ਲੋਨ, ਇਨ੍ਹਾਂ ਲਈ ਜ਼ੋਰਦਾਰ ਝਟਕਾ, ਛੋਟ ਵੀ ਬੰਦ

 

ਇਸ ਸਮੇਂ ਰੇਪੋ ਦਰ 4 ਫ਼ੀਸਦੀ ਅਤੇ ਰਿਵਰਸ ਰੇਪੋ ਦਰ 3.35 ਫ਼ੀਸਦੀ ਹੈ। ਵਿਸ਼ਲੇਸ਼ਕਾਂ ਦਾ ਕੁੱਲ ਮਿਲਾ ਕੇ ਅਨੁਮਾਨ ਹੈ ਕਿ ਵਿਆਜ ਦਰਾਂ ਵਿਚ ਕੋਈ ਤਬਦੀਲੀ ਨਹੀਂ ਕੀਤੀ ਜਾਵੇਗੀ। ਕੋਵਿਡ-19 ਦੇ ਮਾਮਲੇ ਦੁਬਾਰਾ ਵਧਣਾ ਆਰ. ਬੀ. ਆਈ. ਸਾਹਮਣੇ ਵੱਡੀ ਚੁਣੌਤੀ ਹੈ ਕਿਉਂਕਿ ਇਸ ਵਜ੍ਹਾ ਨਾਲ ਵੱਧ ਰਹੀ ਅਰਥਵਿਵਸਥਾ ਵਿਚ ਰੁਕਾਵਟ ਖੜ੍ਹੀ ਹੋ ਸਕਦੀ ਹੈ। ਇਸ ਲਈ ਆਰ. ਬੀ. ਆਈ. ਵਿਆਜ ਦਰਾਂ ਵਿਚ ਕਿਸੇ ਤਬਦੀਲੀ ਲਈ ਸਹੀ ਸਮੇਂ ਦਾ ਇੰਤਜ਼ਾਰ ਕਰੇਗਾ। ਸਰਕਾਰ ਨੇ ਪਿਛਲੇ ਮਹੀਨੇ ਆਰ. ਬੀ. ਆਈ. ਨੂੰ ਪੰਜ ਸਾਲਾਂ ਲਈ ਯਾਨੀ ਮਾਰਚ 2026 ਤੱਕ ਪ੍ਰਚੂਨ ਮਹਿੰਗਾਈ ਨੂੰ 4 ਫ਼ੀਸਦੀ (ਦੋ ਫ਼ੀਸਦੀ ਦੇ ਘਾਟੇ-ਵਾਧੇ ਨਾਲ) ਦੇ ਦਾਇਰੇ ਵਿਚ ਰੱਖਣ ਦਾ ਟੀਚਾ ਦਿੱਤਾ ਹੈ। ਇਸ ਲਈ ਫਿਲਹਾਲ ਮੌਜੂਦਾ ਮਾਹੌਲ ਵਿਚ ਜਲਦ ਵਿਆਜ ਦਰਾਂ ਵਧਣ ਦੀ ਸੰਭਾਵਨਾ ਨਹੀਂ ਹੈ।

ਇਹ ਵੀ ਪੜ੍ਹੋ-  ਖ਼ੁਸ਼ਖ਼ਬਰੀ! ਪੰਜਾਬ ਦੇ ਇਨ੍ਹਾਂ ਸ਼ਹਿਰਾਂ 'ਚ ਸ਼ੁਰੂ ਹੋਣ ਜਾ ਰਹੀ ਹੈ ਰੇਲ ਸਰਵਿਸ

►ਵਿਆਜ ਦਰਾਂ ਬਾਰੇ ਤੁਹਾਡੀ ਕੀ ਹੈ ਰਾਇ, ਕੁਮੈਂਟ ਬਾਕਸ ਵਿਚ ਦਿਓ ਟਿਪਣੀ


author

Sanjeev

Content Editor

Related News