ਸਾਲ ਦੇ ਆਖ਼ਰੀ ਦਿਨ ਸ਼ੇਅਰ ਬਾਜ਼ਾਰ ਨੇ ਮਾਰੀ ਛਾਲ, ਸੈਂਸੈਕਸ 58,000 ਦੇ ਪਾਰ
Friday, Dec 31, 2021 - 10:01 AM (IST)

ਮੁੰਬਈ - ਹਫਤੇ ਦੇ ਆਖਰੀ ਕਾਰੋਬਾਰੀ ਦਿਨ ਅੱਜ ਸ਼ੇਅਰ ਬਾਜ਼ਾਰ 'ਚ ਜ਼ਬਰਦਸਤ ਉਛਾਲ ਦੇਖਣ ਨੂੰ ਮਿਲਿਆ ਹੈ। ਬੰਬਈ ਸਟਾਕ ਐਕਸਚੇਂਜ (ਬੀ.ਐੱਸ.ਈ.) ਦਾ ਸੈਂਸੈਕਸ 360 ਅੰਕ ਵਧ ਕੇ 58,135 'ਤੇ ਕਾਰੋਬਾਰ ਕਰ ਰਿਹਾ ਹੈ। ਸੈਂਸੈਕਸ ਕੱਲ੍ਹ ਦੇ ਮੁਕਾਬਲੇ ਅੱਜ 55 ਅੰਕ ਵੱਧ ਕੇ 57,849 'ਤੇ ਖੁੱਲ੍ਹਿਆ। ਪਹਿਲੇ ਹੀ ਮਿੰਟ 'ਚ ਇਹ 58 ਹਜ਼ਾਰ ਦਾ ਅੰਕੜਾ ਪਾਰ ਕਰ ਗਿਆ। ਦਿਨ ਦੇ ਦੌਰਾਨ ਇਸਨੇ 58,168 ਦੇ ਉੱਪਰਲੇ ਪੱਧਰ ਅਤੇ 57,846 ਦੇ ਹੇਠਲੇ ਪੱਧਰ ਨੂੰ ਬਣਾਇਆ। ਸੈਂਸੈਕਸ ਦੇ 30 ਸ਼ੇਅਰਾਂ 'ਚੋਂ 7 ਸਟਾਕ ਗਿਰਾਵਟ 'ਚ ਕਾਰੋਬਾਰ ਕਰ ਰਹੇ ਹਨ ਅਤੇ 23 ਸਟਾਕ ਲਾਭ 'ਚ ਕਾਰੋਬਾਰ ਕਰ ਰਹੇ ਹਨ। ਸੈਂਸੈਕਸ 'ਚ 373 ਸਟਾਕ ਉਪਰਲੇ ਸਰਕਟ 'ਚ ਅਤੇ 63 ਲੋਅਰ ਸਰਕਟ 'ਚ ਹਨ। ਸਰਕਟ ਦਾ ਮਤਲਬ ਹੈ ਕਿ ਇੱਕ ਦਿਨ ਵਿੱਚ ਸਟਾਕ ਵਿੱਚ ਕੋਈ ਹੋਰ ਗਿਰਾਵਟ ਜਾਂ ਵਾਧਾ ਨਹੀਂ ਹੋ ਸਕਦਾ। ਸੂਚੀਬੱਧ ਕੰਪਨੀਆਂ ਦੀ ਮਾਰਕੀਟ ਕੈਪ 264.77 ਲੱਖ ਕਰੋੜ ਰੁਪਏ ਹੈ। ਕੱਲ੍ਹ ਇਹ 263.27 ਲੱਖ ਕਰੋੜ ਰੁਪਏ ਸੀ।
ਟਾਪ ਗੇਨਰਜ਼
ਟਾਈਟਨ, ਏਅਰਟੈੱਲ, ਐਕਸਿਸ ਬੈਂਕ, ਕੋਟਕ ਬੈਂਕ, ਮਹਿੰਦਰਾ ਐਂਡ ਮਹਿੰਦਰਾ, ਬਜਾਜ ਫਿਨਸਰਵ, ਏਸ਼ੀਅਨ ਪੇਂਟਸ, ਆਈਸੀਆਈਸੀਆਈ ਬੈਂਕ, ਮਾਰੂਤੀ, ਰਿਲਾਇੰਸ, ਐਸਬੀਆਈ
ਟਾਪ ਲੂਜ਼ਰਜ਼
ਇਨਫੋਸਿਸ, ਇੰਡਸਇੰਡ ਬੈਂਕ, ਵਿਪਰੋ, ਡਾ. ਰੈੱਡੀ, ਟੈਕ ਮਹਿੰਦਰਾ, NTPC
ਨਿਫਟੀ ਦਾ ਹਾਲ
ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 105 ਅੰਕਾਂ ਦੇ ਵਾਧੇ ਨਾਲ 17,309 'ਤੇ ਕਾਰੋਬਾਰ ਕਰ ਰਿਹਾ ਹੈ। ਦਿਨ ਦੇ ਦੌਰਾਨ ਇਸਨੇ 17,316 ਦੇ ਉੱਪਰਲੇ ਪੱਧਰ ਅਤੇ 17,238 ਦੇ ਹੇਠਲੇ ਪੱਧਰ ਨੂੰ ਬਣਾਇਆ। ਨਿਫਟੀ ਦੇ 50 ਸਟਾਕਾਂ ਵਿੱਚੋਂ, 40 ਲਾਭ ਵਿੱਚ ਹਨ ਅਤੇ 10 ਗਿਰਾਵਟ ਵਿੱਚ ਹਨ। ਇਸਦੇ ਨੈਕਸਟ 50, ਮਿਡ ਕੈਪ, ਬੈਂਕ ਅਤੇ ਵਿੱਤੀ ਸੂਚਕਾਂਕ ਲਾਭ ਵਿੱਚ ਵਪਾਰ ਕਰ ਰਹੇ ਹਨ।
ਟਾਪ ਲੂਜ਼ਰਜ਼
ਹਿੰਡਾਲਕੋ, ਟਾਈਟਨ, ਐਕਸਿਸ ਬੈਂਕ, ਟਾਟਾ ਮੋਟਰਜ਼, ਕੋਟਕ ਬੈਂਕ
ਟਾਪ ਲੂਜ਼ਰਜ਼
NTPC, ਟੇਕ ਮਹਿੰਦਰਾ, ਇੰਫੋਸਿਸ, ਓ.ਐੱਨ.ਜੀ.ਸੀ, ਵਿਪਰੋ