ਨਾਰਥ ਈਸਟ ਸਮਾਲ ਫਾਈਨੈਂਸ ਬੈਂਕ ਦਾ ਸੰਚਾਲਨ ਸ਼ੁਰੂ : RBI
Wednesday, Oct 18, 2017 - 11:13 AM (IST)
ਮੁੰਬਈ—ਨਾਰਥ-ਈਸਟ ਸਮਾਲ ਫਾਈਨੈਂਸ ਬੈਂਕ ਲਿਮਟਿਡ ਨੇ ਇਕ ਛੋਟੇ ਵਿੱਤ ਬੈਂਕ ਦੇ ਰੂਪ 'ਚ ਸੰਚਾਲਨ ਸ਼ੁਰੂ ਕਰ ਦਿੱਤਾ ਹੈ। ਭਾਰਤੀ ਰਿਜ਼ਰਵ ਬੈਂਕ ਆਰ. ਬੀ. ਆਈ. ਨੇ ਇਸ ਦੀ ਜਾਣਕਾਰੀ ਦਿੱਤੀ।
ਆਰ. ਬੀ. ਆਈ ਨੇ ਬੈਂਕਿੰਗ ਵਿਨਿਯਮ ਐਕਟ, 1949 ਦੇ ਤਹਿਤ ਇਸ ਨੂੰ ਭਾਰਤ 'ਚ ਛੋਟੇ ਵਿੱਤ ਬੈਂਕ ਦੇ ਰੂਪ 'ਚ ਵਪਾਰ ਕਰਨ ਲਈ ਲਾਈਸੈਂਸ ਜਾਰੀ ਕੀਤਾ ਸੀ।
ਆਰ. ਜੀ. ਵੀ. ਐੱਨ. ਮਾਈਕ੍ਰੋ ਫਾਈਨੈਂਸ ਲਿਮਟਿਡ, ਗੁਵਾਹਟੀ ਉਨ 10 ਅਰਜ਼ੀਕਰਤਾਵਾਂ 'ਚੋਂ ਇਕ ਸੀ ਜਿਸ ਨੂੰ ਛੋਟੇ ਵਿੱਤ ਬੈਂਕ ਸਥਾਪਿਤ ਕਰਨ ਲਈ ਸਤੰਬਰ 2015 'ਚ ਸਿਧਾਂਤਿਕ ਰੂਪ ਨਾਲ ਮਨਜ਼ੂਰੀ ਮਿਲ ਗਈ ਸੀ। ਆਰ. ਜੀ. ਵੀ. ਐੱਨ. ਨਾਰਥ ਈਸਟ ਸਮਾਲ ਫਾਈਨੈਂਸ ਬੈਂਕ ਲਿਮਟਿਡ ਦਾ ਪ੍ਰਮੋਟਰ ਹੈ।
