ਬੈਂਕ ਖ਼ਾਤਾਧਾਰਕਾਂ ਲਈ ਅਹਿਮ ਖ਼ਬਰ! 1 ਅਪ੍ਰੈਲ ਤੋਂ ਇਸ ਕਾਰਨ ਬੰਦ ਹੋ ਸਕਦੀ ਹੈ SMS ਸਰਵਿਸ

Saturday, Mar 27, 2021 - 06:35 PM (IST)

ਬੈਂਕ ਖ਼ਾਤਾਧਾਰਕਾਂ ਲਈ ਅਹਿਮ ਖ਼ਬਰ! 1 ਅਪ੍ਰੈਲ ਤੋਂ ਇਸ ਕਾਰਨ ਬੰਦ ਹੋ ਸਕਦੀ ਹੈ SMS ਸਰਵਿਸ

ਨਵੀਂ ਦਿੱਲੀ - ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (ਟਰਾਈ) ਨੇ ਸ਼ੁੱਕਰਵਾਰ ਨੂੰ 40 ਅਜਿਹੇ ਡਿਫਾਲਟ ਕਰਨ ਵਾਲੀਆਂ ਇਕਾਈਆਂ ਦੀ ਸੂਚੀ ਜਾਰੀ ਕੀਤੀ, ਜੋ ਵਾਰ ਵਾਰ ਯਾਦ ਕਰਾਉਣ ਦੇ ਬਾਵਜੂਦ, ਥੋਕ ਐਸ.ਐਮ.ਐਸ. ਉੱਤੇ ਲਾਗੂ ਨਿਯਮਾਂ ਨੂੰ ਪੂਰਾ ਨਹੀਂ ਕਰ ਰਹੀਆਂ। ਇਨ੍ਹਾਂ ਸੰਸਥਾਵਾਂ ਵਿਚ ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਅਤੇ ਨਿੱਜੀ ਬੈਂਕ, ਸਟੇਟ ਬੈਂਕ ਆਫ਼ ਇੰਡੀਆ , ਆਈ.ਸੀ.ਆਈ.ਸੀ.ਆਈ. ਬੈਂਕ ਅਤੇ ਐਚ.ਡੀ.ਐਫ.ਸੀ. ਬੈਂਕ , ਕੋਟਕ ਮਹਿੰਦਰਾ ਬੈਂਕ, ਐਲ.ਆਈ.ਸੀ. ਸ਼ਾਮਲ ਹਨ। ਇਨ੍ਹਾਂ ਪ੍ਰਮੁੱਖ ਇਕਾਈਆਂ ਨੂੰ ਇਸ ਬਾਰੇ ਕਈ ਵਾਰ ਦੱਸਿਆ ਜਾ ਚੁੱਕਾ ਹੈ। 

ਨਿਯਮਾਂ ਦੀ ਪਾਲਣਾ ਕਰਨ ਲਈ 31 ਮਾਰਚ ਆਖਰੀ ਤਾਰੀਖ

ਇਸ ਮੁੱਦੇ 'ਤੇ ਆਪਣਾ ਪੱਖ ਰੱਖਦੇ ਹੋਏ ਟ੍ਰਾਈ ਨੇ ਕਿਹਾ ਹੈ ਕਿ ਡਿਫਾਲਟ ਕਰਨ ਵਾਲੀਆਂ ਯੂਨਿਟਾਂ ਨੂੰ 31 ਮਾਰਚ, 2021 ਤੱਕ ਇਨ੍ਹਾਂ ਨਿਯਮਾਂ ਨੂੰ ਪੂਰਾ ਕਰਨਾ ਹੋਵੇਗਾ। ਜੇ ਨਹੀਂ ਤਾਂ ਗ੍ਰਾਹਕਾਂ ਨਾਲ ਉਨ੍ਹਾਂ ਦਾ ਸੰਚਾਰ 1 ਅਪ੍ਰੈਲ 2021 ਤੋਂ ਰੋਕਿਆ ਜਾ ਸਕਦਾ ਹੈ। 

ਟਰਾਈ ਨੇ ਇਕ ਬਿਆਨ ਵਿਚ ਕਿਹਾ ਕਿ ਵੱਡੀਆਂ ਇਕਾਈਆਂ / ਟੈਲੀ ਮਾਰਕੀਟਿੰਗ ਕੰਪਨੀਆਂ ਨੂੰ ਨਿਯਮਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਢੁਕਵੇਂ ਮੌਕੇ ਦਿੱਤੇ ਗਏ ਹਨ। ਇਸ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ ਕਿ ਜੇ 1 ਅਪ੍ਰੈਲ ਤੋਂ ਕੋਈ ਨਿਯਮ ਦੀਆਂ ਜ਼ਰੂਰਤਾਂ ਦੀ ਪਾਲਣਾ ਨਹੀਂ ਕਰਦਾ ਤਾਂ ਸਿਸਟਮ ਦੁਆਰਾ ਇਸ ਨੂੰ ਰੋਕ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : ਕ੍ਰਿਪਟੋਕਰੰਸੀ 'ਤੇ ਸਖ਼ਤ ਹੋਈ ਸਰਕਾਰ, 1 ਅਪ੍ਰੈਲ ਤੋਂ ਇਹ ਜਾਣਕਾਰੀ ਦੇਣਾ ਹੋਵੇਗਾ ਲਾਜ਼ਮੀ

ਇਨ੍ਹਾਂ ਨਿਯਮਾਂ ਦੀ ਪਾਲਣ ਕਰਨਾ ਹੈ ਲਾਜ਼ਮੀ

ਨਿਯਮਾਂ ਤਹਿਤ ਵਪਾਰਕ ਟੈਕਸਟ ਮੈਸੇਜਿੰਗ ਭੇਜਣ ਵਾਲੀਆਂ ਇਕਾਈਆਂ ਨੂੰ ਸੰਦੇਸ਼ ਸਿਰਲੇਖਾਂ(ਮੈਸੇਜ ਹੈਡਰ) ਅਤੇ ਟੈਂਪਲੇਟਾਂ ਨੂੰ ਟੈਲੀਕਾਮ ਆਪਰੇਟਰਾਂ ਕੋਲ ਰਜਿਸਟਰ ਕਰਨਾ ਹੋਵੇਗਾ। ਬੈਂਕ, ਭੁਗਤਾਨ ਕੰਪਨੀਆਂ ਅਤੇ ਹੋਰਾਂ ਕੋਲ ਜਦੋਂ ਐਸ.ਐਮ.ਐਸ. ਅਤੇ ਓਟੀਪੀ ਜਾਵੇਗਾ ਤਾਂ ਉਸ ਦੀ ਜਾਂਚ ਬਲਾਕਚੇਨ ਪਲੇਟਫਾਰਮ ਤੇ ਰਜਿਸਟਰ ਟੈਂਪਲੇਟ ਜ਼ਰੀਏ ਕੀਤੀ ਜਾਵੇਗੀ। ਇਸ ਪ੍ਰਕਿਰਿਆ ਨੂੰ ਐਸ.ਐਮ.ਐਸ. ਸਕ੍ਰਬਿੰਗ ਕਿਹਾ ਜਾਂਦਾ ਹੈ। 

ਇਹ ਵੀ ਪੜ੍ਹੋ : ਆਮਦਨੀ ਵਧੇ ਜਾਂ ਨਾ ਵਧੇ , 1 ਅਪ੍ਰੈਲ ਤੋਂ ਵਧਣ ਜਾ ਰਹੀਆਂ ਹਨ ਇਨ੍ਹਾਂ ਚੀਜ਼ਾਂ ਦੀਆਂ ਕੀਮਤਾਂ

ਫਰਜ਼ੀ SMS ਨੂੰ ਰੋਕਣ ਲਈ ਚੁੱਕੇ ਗਏ ਕਦਮ

ਬਲਾਕਚੇਨ ਤਕਨਾਲੋਜੀ ਤੇ ਅਧਾਰਤ ਟ੍ਰਾਈ ਦੇ ਵਪਾਰਕ ਮੈਸੇਜਿੰਗ ਨਿਯਮਾਂ ਦਾ ਮਕਸਦ ਅਣਲੌੜੀਂਦੇ ਅਤੇ ਧੋਖੇਬਾਜ਼ ਸੰਦੇਸ਼ਾਂ ਨੂੰ ਰੋਕਣਾ ਹੈ। ਟ੍ਰਾਈ ਨੇ ਸਕ੍ਰਬਿੰਗ ਡੇਟਾ ਅਤੇ ਟੈਲੀਕਾਮ ਸਰਵਿਸ ਪ੍ਰੋਵਾਈਡਰਾਂ ਦੁਆਰਾ ਸੌਂਪੀ ਰਿਪੋਰਟਾਂ ਦਾ ਵਿਸ਼ਲੇਸ਼ਣ ਕੀਤਾ ਹੈ। ਇਸ ਸਬੰਧ ਵਿਚ 25 ਮਾਰਚ 2021 ਨੂੰ ਟੈਲੀ-ਮਾਰਕੀਟਿੰਗ ਕੰਪਨੀਆਂ / ਸਮੂਹਕਰਤਾਵਾਂ ਨਾਲ ਪਹਿਲਾਂ ਹੀ ਇਕ ਮੀਟਿੰਗ ਹੋ ਚੁੱਕੀ ਹੈ।

ਇਹ ਵੀ ਪੜ੍ਹੋ : EPFO ਨੇ ਦਿੱਤੀ ਵਿਸ਼ੇਸ਼ ਸਹੂਲਤ! ਨਹੀਂ ਭੱਜਣਾ ਪਏਗਾ ਦਫ਼ਤਰ, ਇਸ ਪੋਰਟਲ 'ਤੇ ਮਿਲੇਗੀ ਸਾਰੀ ਜਾਣਕਾਰੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 


author

Harinder Kaur

Content Editor

Related News