ਸਿੰਘਾਨੀਆ ਪਰਿਵਾਰ ’ਚ ਲੜਾਈ ਕਾਰਨ ਰੇਮੰਡ ਦੇ ਸ਼ੇਅਰਾਂ ਨੂੰ ਵੱਡਾ ਝਟਕਾ, ਘਟੀ ਕੀਮਤ
Friday, Nov 24, 2023 - 02:39 PM (IST)
ਨਵੀਂ ਦਿੱਲੀ (ਇੰਟ.) – ਗੌਤਮ ਸਿੰਘਾਨੀਆ ਅਤੇ ਉਨ੍ਹਾਂ ਦੀ ਪਤਨੀ ਨਵਾਜ਼ ਮੋਦੀ ਦੇ ਵਿਵਾਦ ਕਾਰਨ ਰੇਮੰਡ ਗਰੁੱਪ ’ਤੇ ਬਹੁਤ ਬੁਰਾ ਅਸਰ ਪੈ ਰਿਹਾ ਹੈ। ਨਵਾਜ਼ ਮੋਦੀ ਨੇ ਗੌਤਮ ਤੋਂ ਵੱਖ ਹੋਣ ਲਈ ਜਾਇਦਾਦ ਵਿਚ 75 ਫੀਸਦੀ ਹਿੱਸੇਦਾਰੀ ਦੀ ਮੰਗ ਕੀਤੀ ਸੀ।
ਇਹ ਵੀ ਪੜ੍ਹੋ : SBI ਤੋਂ ਕਰਜ਼ਾ ਲੈਣ ਵਾਲਿਆਂ ਦੀ ਵਧੀ ਚਿੰਤਾ, ਗਾਹਕਾਂ ਦੀਆਂ ਜੇਬਾਂ 'ਤੇ ਪਏਗਾ ਬੋਝ
ਗੌਤਮ ਸਿੰਘਾਨੀਆ ਫੈਮਿਲੀ ਟਰੱਸਟ ਬਣਾ ਕੇ ਇਹ ਰਕਮ ਦੇਣ ਨੂੰ ਤਿਆਰ ਹੋ ਗਏ ਸਨ। ਪਰ ਨਵਾਜ਼ ਨੇ ਨਾਂਹ ਕਰ ਦਿੱਤੀ। ਰੋਜ਼ਾਨਾ ਵਧ ਰਹੇ ਇਸ ਵਿਵਾਦ ਨਾਲ ਕੰਪਨੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਰੇਮੰਡ ਦੇ ਸ਼ੇਅਰਾਂ ’ਚ ਲਗਭਗ ਇਕ ਹਫਤੇ ਤੋਂ ਲਗਾਤਾਰ ਗਿਰਾਵਟ ਜਾਰੀ ਹੈ। ਰੇਮੰਡ ਦੀ ਬਾਜ਼ਾਰ ਵੈਲਿਊ ਵੀ ਲਗਭਗ 1500 ਕਰੋੜ ਰੁਪਏ ਡਿਗ ਚੁੱਕੀ ਹੈ।
ਕੰਪਨੀ ਦਾ ਸ਼ੇਅਰ ਪਿਛਲੇ ਪੰਜ ਦਿਨਾਂ ’ਚ 132.70 ਰੁਪਏ ਡਿਗ ਚੁੱਕਾ ਹੈ। ਬੁੱਧਵਾਰ ਨੂੰ ਵੀ ਇਸ ਵਿਚ 4 ਫੀਸਦੀ ਦੀ ਗਿਰਾਵਟ ਆਈ ਅਤੇ ਇਹ 1671 ਰੁਪਏ ’ਤੇ ਬੰਦ ਹੋਇਆ। ਪਿਛਲੇ ਸੱਤ ਟ੍ਰੇਡਿੰਗ ਸੈਸ਼ਨ ਵਿਚ ਰੇਮੰਡ ਦਾ ਸ਼ੇਅਰ 12.5 ਫੀਸਦੀ ਡਿਗ ਚੁੱਕਾ ਹੈ। ਕੰਪਨੀ ਦੀ ਮਾਰਕੀਟ ਵੈਲਿਊ ਵੀ 1500 ਕਰੋੜ ਘਟ ਕੇ 11124.80 ਕਰੋੜ ਰੁਪਏ ਰਹਿ ਗਈ ਹੈ। ਵੀਰਵਾਰ ਨੂੰ ਇਹ 1675 ਰੁਪਏ ’ਤੇ ਚੱਲ ਰਿਹਾ ਹੈ।
ਇਹ ਵੀ ਪੜ੍ਹੋ : ਚੀਨ ਦੀਆਂ ਕੰਪਨੀਆਂ ਨੂੰ ਝਟਕਾ, ਸਰਕਾਰ ਨੇ ਇਸ ਕਾਰਨ ਘਟਾਈ BIS ਪ੍ਰਮਾਣੀਕਰਣ ਦੀ ਰਫ਼ਤਾਰ
ਨਵਾਜ਼ ਮੋਦੀ ਰੇਮੰਡ ’ਚ ਹਨ ਬੋਰਡ ਮੈਂਬਰ
ਰੇਮੰਡ ’ਚ ਪ੍ਰਮੋਟਰਾਂ ਦੀ ਹਿੱਸੇਦਾਰੀ 49.11 ਫੀਸਦੀ ਹੈ। ਗੌਤਮ ਸਿੰਘਾਨੀਆ ਕੰਪਨੀ ਦੇ ਐੱਮ. ਡੀ. ਅਤੇ ਚੇਅਰਮੈਨ ਹਨ। ਨਵਾਜ਼ ਮੋਦੀ ਵੀ ਬੋਰਡ ਵੀ ਨਾਨ-ਐਗਜ਼ੀਕਿਊਟਿਵ ਡਾਇਰੈਕਟਰ ਹਨ। ਉਨ੍ਹਾਂ ਕੋਲ ਲਗਭਗ 2500 ਸ਼ੇਅਰ ਰੇਮੰਡ ਦੇ ਹਨ, ਇਸ ਲਈ ਇਹ ਪਰਿਵਾਰਿਕ ਮਾਮਲਾ ਹੋਣ ਦੇ ਨਾਲ ਹੀ ਕੰਪਨੀ ਨਾਲ ਜੁੜਿਆ ਮਾਮਲਾ ਬਣ ਗਿਆ ਹੈ। ਗੌਤਮ ਸਿੰਘਾਨੀਆ ਨੇ 13 ਨਵੰਬਰ ਨੂੰ ਨਵਾਜ਼ ਮੋਦੀ ਤੋਂ ਵੱਖ ਹੋਣ ਦਾ ਐਲਾਨ ਕੀਤਾ ਸੀ। ਰੇਮੰਡ ਗਰੁੱਪ ਦਾ ਕਾਰੋਬਾਰ ਕੱਪੜੇ ਤੋਂ ਲੈ ਕੇ ਰੀਅਲ ਅਸਟੇਟ ਵਿਚ ਫੈਲਿਆ ਹੋਇਆ ਹੈ। ਵਿੱਤੀ ਸਾਲ 2022-23 ਵਿਚ ਕੰਪਨੀ ਦੀ ਆਮਦਨ ਕਰੀਬ 8,215 ਕਰੋੜ ਰੁਪਏ ਰਹੀ ਸੀ। ਇਸ ਦੌਰਾਨ ਕੰਪਨੀ ਨੂੰ 537 ਕਰੋੜ ਰੁਪਏ ਦਾ ਮੁਨਾਫਾ ਵੀ ਹੋਇਆ ਸੀ।
ਇਹ ਵੀ ਪੜ੍ਹੋ : ਟਰੇਨ ’ਚ ਖ਼ਰਾਬ AC ਅਤੇ ਪੱਖਿਆਂ ਲਈ ਰੇਲਵੇ ਨੂੰ ਠੋਕਿਆ 15,000 ਰੁਪਏ ਦਾ ਜੁਰਮਾਨਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8