ਸ਼ੇਅਰ ਬਾਜ਼ਾਰ 'ਚ ਵਾਧਾ, ਸੈਂਸੈਕਸ 41 ਅੰਕ ਚੜ੍ਹਿਆ ਤੇ ਨਿਫਟੀ 15697 ਦੇ ਪੱਧਰ 'ਤੇ ਖੁੱਲ੍ਹਿਆ
Friday, Jul 02, 2021 - 09:54 AM (IST)
ਮੁੰਬਈ - ਹਫਤੇ ਦੇ ਆਖ਼ਰੀ ਕਾਰੋਬਾਰੀ ਦਿਨ ਭਾਵ ਅੱਜ ਸ਼ੁੱਕਰਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਮਜ਼ਬੂਤ ਗਲੋਬਲ ਸੰਕੇਤਾਂ ਨਾਲ ਹਰੇ ਨਿਸ਼ਾਨ 'ਤੇ ਖੁੱਲਣ 'ਚ ਕਾਮਯਾਬ ਹੋਇਆ। ਬੰਬਈ ਸਟਾਕ ਐਕਸਚੇਂਜ ਦਾ ਪ੍ਰਮੁੱਖ ਇੰਡੈਕਸ ਸੈਂਸੈਕਸ 41.92 ਅੰਕ ਭਾਵ 0.08 ਫ਼ੀਸਦੀ ਦੀ ਤੇਜ਼ੀ ਨਾਲ 52360.52 ਦੇ ਪੱਧਰ 'ਤੇ ਖੁੱਲ੍ਹਿਆ ਹੈ। ਇਸ ਦੇ ਨਾਲ ਹੀ ਦੂਜੇ ਪਾਸੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 17.70 ਅੰਕ ਭਾਵ 0.11 ਦੇ ਪੱਧਰ 'ਤੇ ਖੁੱਲ੍ਹਿਆ ਹੈ। ਅੱਜ 1226 ਸ਼ੇਅਰਾਂ ਵਿਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। 427 ਸ਼ੇਅਰਾਂ ਵਿਚ ਗਿਰਾਵਟ ਦਾ ਦੌਰ ਦੇਖਣ ਨੂੰ ਮਿਲ ਰਿਹਾ ਹੈ ਅਤੇ 66 ਸ਼ੇਅਰਾਂ ਵਿਚ ਕੋਈ ਬਦਲਾਅ ਨਹੀਂ ਆਇਆ ਹੈ। ਬੀਤੇ ਹਫਤੇ ਬੰਬਈ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 580.59 ਅੰਕ ਭਾਵ 1.10 ਫ਼ੀਸਦੀ ਦੇ ਵਾਧੇ ਵਿਚ ਰਿਹਾ।
ਟਾਪ ਗੇਨਰਜ਼
ਐਮ ਐਂਡ ਐਮ, ਮਾਰੂਤੀ, ਟਾਈਟਨ, ਬਜਾਜ ਆਟੋ, ਰਿਲਾਇੰਸ, ਆਈ ਟੀ ਸੀ, ਆਈ ਸੀ ਆਈ ਸੀ ਆਈ ਬੈਂਕ, ਐਚ ਡੀ ਐਫ ਸੀ, ਭਾਰਤੀ ਏਅਰਟੈਲ, ਐਸਬੀਆਈ, ਅਲਟਰਾਟੈਕ ਸੀਮੈਂਟ, ਐਨਟੀਪੀਸੀ, ਐਲ ਐਂਡ ਟੀ, ਬਜਾਜ ਫਿਨਸਰ, ਬਜਾਜ ਫਾਈਨੈਂਸ
ਟਾਪ ਲੂਜ਼ਰਜ਼
ਸਨ ਫਾਰਮਾ, ਟੈਕ ਮਹਿੰਦਰਾ, ਇਨਫੋਸਿਸ, ਟਾਟਾ ਸਟੀਲ, ਪਾਵਰ ਗਰਿੱਡ, ਨੇਸਲ ਇੰਡੀਆ, ਐਚ.ਡੀ.ਐਫ.ਸੀ.