ਸ਼ੇਅਰ ਬਾਜ਼ਾਰ 'ਚ ਵਾਧਾ, 160 ਅੰਕ ਚੜ੍ਹਿਆ ਸੈਂਸੈਕਸ ਤੇ 15686 ਦੇ ਪਾਰ ਖੁੱਲ੍ਹਿਆ ਨਿਫਟੀ

Thursday, Jun 10, 2021 - 10:06 AM (IST)

ਸ਼ੇਅਰ ਬਾਜ਼ਾਰ 'ਚ ਵਾਧਾ, 160 ਅੰਕ ਚੜ੍ਹਿਆ ਸੈਂਸੈਕਸ ਤੇ 15686 ਦੇ ਪਾਰ ਖੁੱਲ੍ਹਿਆ ਨਿਫਟੀ

ਮੁੰਬਈ - ਹਫ਼ਤੇ ਦੇ ਚੌਥੇ ਕਾਰੋਬਾਰੀ ਦਿਨ ਅੱਜ ਵੀਰਵਾਰ ਨੂੰ ਸਟਾਕ ਮਾਰਕੀਟ ਹਲਕਾ ਵਾਧਾ ਲੈ ਕੇ ਖੁੱਲ੍ਹਿਆ ਹੈ। ਬੰਬਈ ਸਟਾਕ ਐਕਸਚੇਂਜ ਦਾ ਪ੍ਰਮੁੱਖ ਇੰਡੈਕਸ ਸੈਂਸੈਕਸ 160.87 ਅੰਕ ਭਾਵ 0.31 ਪ੍ਰਤੀਸ਼ਤ ਦੀ ਤੇਜ਼ੀ ਨਾਲ 52102.51 'ਤੇ ਖੁੱਲ੍ਹਿਆ ਹੈ। ਦੂਜੇ ਪਾਸੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 50.80 ਅੰਕ ਭਾਵ 0.32% ਦੀ ਤੇਜ਼ੀ ਦੇ ਨਾਲ 15686.20 'ਤੇ ਖੁੱਲ੍ਹਿਆ ਹੈ। ਸੈਂਸੈਕਸ ਪਿਛਲੇ ਹਫਤੇ 677.17 ਅੰਕ ਭਾਵ 1.31 ਫ਼ੀਸਦੀ ਦੀ ਤੇਜ਼ੀ ਹਾਸਲ ਕਰ ਸਕਿਆ। ਅੱਜ 1559 ਸ਼ੇਅਰ ਚੜ੍ਹੇ, 266 ਸ਼ੇਅਰਾਂ ਵਿਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਅਤੇ 52 ਸ਼ੇਅਰਾਂ ਦੀ ਕੀਮਤ ਸਥਿਰ ਦੱਸੀ ਜਾ ਰਹੀ ਹੈ।

ਟਾਪ ਗੇਨਰਜ਼

ਪਾਵਰ ਗਰਿੱਡ, ਰਿਲਾਇੰਸ, ਟੇਕ ਮਹਿੰਦਰਾ, ਇੰਡਸਇੰਡ ਬੈਂਕ, ਇੰਫੋਸਿਸ, ਡਾ. ਰੈਡੀ, ਐਚ.ਸੀ.ਐਲ. ਟੈਕ, ਐਨ.ਟੀ.ਪੀ.ਸੀ., ਟੀ.ਸੀ.ਐਸ., ਸਨ ਫਾਰਮਾ, ਐਸ.ਬੀ.ਆਈ., ਆਈ.ਟੀ.ਸੀ., ਬਜਾਜ ਵਿੱਤ, ਐਚ.ਡੀ.ਐਫ.ਸੀ., ਐਲ ਐਂਡ ਟੀ, ਟਾਈਟਨ, ਐਚ.ਡੀ.ਐਫ.ਸੀ. ਬੈਂਕ, ਬਜਾਜ ਆਟੋ, ਮਾਰੂਤੀ, ਅਲਟਰਾਟੈਕ ਸੀਮੈਂਟ

ਟਾਪ ਲੂਜ਼ਰਜ਼

ਬਜਾਜ ਫਿਨਸਰਵਰ, ਨੇਸਲੇ ਇੰਡੀਆ, ਕੋਟਕ ਬੈਂਕ, ਓ.ਐੱਨ.ਜੀ.ਸੀ. ਏਸ਼ੀਅਨ ਪੇਂਟਸ, ਆਈ.ਸੀ.ਆਈ.ਸੀ.ਆਈ. ਬੈਂਕ, ਐਕਸਿਸ ਬੈਂਕ

ਇਹ ਵੀ ਪੜ੍ਹੋ : RBI ਨੇ ਬੈਂਕ ਆਫ ਇੰਡੀਆ 'ਤੇ ਲਗਾਇਆ 4 ਕਰੋੜ ਰੁਪਏ ਦਾ ਜੁਰਮਾਨਾ, ਬੈਂਕ ਦੇ 4% ਸ਼ੇਅਰ ਟੁੱਟੇ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News