ਸ਼ੇਅਰ ਬਾਜ਼ਾਰ ''ਚ ਅੱਜ ਆਈ ਗਿਰਾਵਟ, ਸੈਂਸੈਕਸ 46000 ਦੇ ਹੇਠਾਂ ਖੁੱਲ੍ਹਿਆ

Thursday, Dec 10, 2020 - 09:47 AM (IST)

ਸ਼ੇਅਰ ਬਾਜ਼ਾਰ ''ਚ ਅੱਜ ਆਈ ਗਿਰਾਵਟ, ਸੈਂਸੈਕਸ 46000 ਦੇ ਹੇਠਾਂ ਖੁੱਲ੍ਹਿਆ

ਮੁੰਬਈ — ਰਿਕਾਰਡ ਪੱਧਰ 'ਤੇ ਪਹੁੰਚਣ ਤੋਂ ਬਾਅਦ ਅੱਜ ਸਟਾਕ ਮਾਰਕੀਟ ਹਫਤੇ ਦੇ ਚੌਥੇ ਕਾਰੋਬਾਰੀ ਦਿਨ ਯਾਨੀ ਵੀਰਵਾਰ ਨੂੰ ਗਿਰਾਵਟ ਨਾਲ ਖੁੱਲ੍ਹਿਆ। ਬੰਬਈ ਸਟਾਕ ਐਕਸਚੇਂਜ ਦਾ ਫਲੈਗਸ਼ਿਪ ਇੰਡੈਕਸ ਸੈਂਸੈਕਸ 104.08 ਅੰਕ ਭਾਵ 0.23 ਪ੍ਰਤੀਸ਼ਤ ਦੀ ਗਿਰਾਵਟ ਨਾਲ 45,999.42 ਦੇ ਪੱਧਰ 'ਤੇ ਖੁੱਲ੍ਹਿਆ ਹੈ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 40.60 ਅੰਕ ਭਾਵ 0.30% ਦੀ ਗਿਰਾਵਟ ਦੇ ਨਾਲ 13,488.50 ਦੇ ਪੱਧਰ 'ਤੇ ਸ਼ੁਰੂ ਹੋਇਆ।

ਪਿਛਲੇ ਹਫਤੇ ਬੀ.ਐਸ.ਸੀ. ਦੇ 30 ਸ਼ੇਅਰਾਂ ਵਾਲਾ ਸੈਂਸੈਕਸ 929.83 ਅੰਕ ਭਾਵ 2.10% ਦੀ ਤੇਜ਼ੀ ਨਾਲ ਵਧਿਆ। ਨਿਫਟੀ 289.60 ਅੰਕ ਭਾਵ 2.23 ਪ੍ਰਤੀਸ਼ਤ ਵਧਿਆ। 

ਸ਼ੇਅਰ ਬਾਜ਼ਾਰ ਨੇ ਦਰਜ ਕੀਤੇ ਇਹ ਰਿਕਾਰਡ 

8 ਅਕਤੂਬਰ ਨੂੰ ਸੈਂਸੈਕਸ 40 ਹਜ਼ਾਰ ਦੇ ਪਾਰ 40,182 'ਤੇ ਪਹੁੰਚ ਗਿਆ ਸੀ। ਇਸ ਦੇ ਬਾਅਦ 5 ਨਵੰਬਰ ਨੂੰ ਸੈਂਸੈਕਸ 41,340 'ਤੇ ਬੰਦ ਹੋਇਆ। 10 ਨਵੰਬਰ ਨੂੰ ਇੰਟਰਾਡੇਅ ਵਿਚ ਇੰਡੈਕਸ ਦਾ 43,227 'ਤੇ ਪਹੁੰਚ ਗਿਆ। ਇਹ 18 ਨਵੰਬਰ ਨੂੰ 44180 ਅਤੇ 4 ਦਸੰਬਰ ਨੂੰ 45000 ਦਾ ਅੰਕੜਾ ਪਾਰ ਕਰ  ਗਿਆ।

ਟਾਪ ਗੇਨਰਜ਼

ਪਾਵਰ ਗਰਿੱਡ, ਮਾਰੂਤੀ, ਸਨ ਫਾਰਮਾ, ਸਿਪਲਾ, ਨੇਸਲ ਇੰਡੀਆ 

ਟਾਪ ਲੂਜ਼ਰਜ਼

ਹਿੰਦੁਸਤਾਨ ਯੂਨੀਲੀਵਰ, ਐਕਸਿਸ ਬੈਂਕ, ਟਾਟਾ ਸਟੀਲ, ਇੰਡਸਇੰਡ ਬੈਂਕ, ਆਈ.ਸੀ.ਆਈ.ਸੀ.ਆਈ. ਬੈਂਕ


author

Harinder Kaur

Content Editor

Related News