ਸ਼ੇਅਰ ਬਾਜ਼ਾਰ : 577 ਅੰਕ ਚੜ੍ਹਿਆ ਸੈਂਸੈਕਸ ਤੇ ਨਿਫਟੀ 18,123 ਪੱਧਰ 'ਤੇ ਖੁੱਲ੍ਹਿਆ
Monday, Oct 25, 2021 - 10:20 AM (IST)
ਮੁੰਬਈ - ਸ਼ੇਅਰ ਬਾਜ਼ਾਰ 'ਚ ਉਤਰਾਅ -ਚੜ੍ਹਾਅ ਜਾਰੀ ਹੈ। ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਸੋਮਵਾਰ ਨੂੰ ਬੰਬਈ ਸਟਾਕ ਐਕਸਚੇਂਜ ਦਾ ਪ੍ਰਮੁੱਖ ਸੂਚਕਾਂਕ ਸੈਂਸੈਕਸ 577 ਅੰਕ ਵਧ ਕੇ 61398 'ਤੇ ਖੁੱਲ੍ਹਿਆ। ਇਸ ਦੇ ਨਾਲ ਹੀ, ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ ਮਾਮੂਲੀ ਵਾਧੇ ਦੇ ਨਾਲ ਖੁੱਲ੍ਹਿਆ ਹੈ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਅੱਜ 8 ਅੰਕਾਂ ਦੇ ਵਾਧੇ ਨਾਲ 18,123.45 ਦੇ ਪੱਧਰ 'ਤੇ ਖੁੱਲ੍ਹਿਆ।
ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਕੌਮਾਂਤਰੀ ਬਾਜ਼ਾਰਾਂ ਤੋਂ ਮਿਲੇਜੁਲੇ ਸੰਕੇਤ ਮਿਲ ਰਹੇ ਸਨ। ਇਸ ਕਾਰਨ ਭਾਰਤੀ ਬਾਜ਼ਾਰਾਂ ਵਿਚ ਅੱਜ ਕਾਰੋਬਾਰ ਦੀ ਸ਼ੁਰੂਆਤ ਫਲੈਟ ਰਹੀ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਬਾਜ਼ਾਰ ਲਾਲ ਨਿਸ਼ਾਨ ਵਿਚ ਬੰਦ ਹੋਏ ਸਨ।
ਸੈਂਸੈਕਸ ਦੀਆਂ ਟਾਪ 5 ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ 1.42 ਕਰੋੜ ਰੁਪਏ ਘਟਿਆ
ਸੈਂਸੈਕਸ ਦੀਆਂ ਟਾਪ 10 ਵਿਚੋਂ 5 ਕੰਪਨੀਆਂ ਦੇ ਬਾਜ਼ਾਰ ਪੂੰਜੀਕਰਨ(ਮਾਰਕਿਟ ਕੈਪ) 'ਚ ਬੀਤੇ ਹਫ਼ਤੇ ਸਮੂਹਿਕ ਤੌਰ 'ਤੇ 1,42,880.11 ਕਰੋੜ ਰੁਪਏ ਦੀ ਗਿਰਾਵਟ ਆਈ। ਸਭ ਤੋਂ ਵਧ ਨੁਕਸਾਨ ਹਿੰਦੁਸਤਾਨ ਯੂਨੀਲਿਵਰ, ਰਿਲਾਇੰਸ ਇੰਡਸਟਰੀ ਅਤੇ ਟਾਟਾ ਕੰਸਲਟੈਂਸੀ ਸਰਵਿਸਿਜ਼ ਨੂੰ ਹੋਇਆ। ਬੀਤੇ ਹਫ਼ਤੇ ਬੀ.ਐਸ.ਈ. ਜਾ 30 ਸ਼ੇਅਰਾਂ ਵਾਲਾ ਸੈਂਸੈਕਸ 484.33 ਅੰਕ ਹੇਠਾਂ ਆਇਆ। ਸ਼ੁੱਕਰਵਾਰ ਨੂੰ ਲਗਾਤਾਰ ਚੌਥੇ ਕਾਰੋਬਾਰੀ ਸੈਸ਼ਨ 'ਚ ਸੈਂਸੈਕਸ ਅਤੇ ਨਿਫਟੀ 'ਚ ਗਿਰਾਵਟ ਆਈ।