ਬਾਜ਼ਾਰ ''ਚ ਪਰਤੀ ਰੌਣਕ, ਸੈਂਸੈਕਸ ਨੇ ਮਾਰੀ 260 ਅੰਕਾਂ ਦੀ ਛਾਲ
Friday, Oct 16, 2020 - 10:18 AM (IST)
ਮੁੰਬਈ — ਪਿਛਲੇ ਕਾਰੋਬਾਰੀ ਸੈਸ਼ਨ ਵਿਚ ਭਾਰੀ ਗਿਰਾਵਟ ਤੋਂ ਬਾਅਦ ਅੱਜ ਹਫਤੇ ਦੇ ਆਖ਼ਰੀ ਕਾਰੋਬਾਰੀ ਦਿਨ ਯਾਨੀ ਸ਼ੁੱਕਰਵਾਰ ਨੂੰ ਸਟਾਕ ਮਾਰਕੀਟ 'ਚ ਰੌਣਕ ਪਰਤੀ ਅਤੇ ਇਹ ਹਰੇ ਨਿਸ਼ਾਨ 'ਤੇ ਖੁੱਲ੍ਹਿਆ। ਬੰਬਈ ਸਟਾਕ ਐਕਸਚੇਂਜ ਦਾ ਪ੍ਰਮੁੱਖ ਇੰਡੈਕਸ ਸੈਂਸੈਕਸ 262.39 ਅੰਕ ਦੀ ਛਾਲ ਮਾਰ ਕੇ 39,989.80 ਦੇ ਪੱਧਰ 'ਤੇ ਖੁੱਲ੍ਹਿਆ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਜ਼ ਨਿਫਟੀ 47.05 ਅੰਕ ਦੀ ਤੇਜ਼ੀ ਨਾਲ 11,727.40 ਦੇ ਪੱਧਰ 'ਤੇ ਖੁੱਲ੍ਹਿਆ ਹੈ। ਵਿਸ਼ਲੇਸ਼ਕਾਂ ਅਨੁਸਾਰ ਬਾਜ਼ਾਰ ਵਿਚ ਹੋਰ ਅਸਥਿਰਤਾ ਜਾਰੀ ਰਹੇਗੀ।
ਸਵੇਰੇ 9.02 ਵਜੇ ਪ੍ਰੀ-ਓਪਨ ਦੌਰਾਨ ਸੈਂਸੈਕਸ 167.46 ਅੰਕ ਯਾਨੀ 0.42% ਦੀ ਤੇਜ਼ੀ ਦੇ ਬਾਅਦ 39895.87 ਦੇ ਪੱਧਰ 'ਤੇ ਸੀ। ਨਿਫਟੀ 27.50 ਅੰਕ ਭਾਵ 0.24 ਪ੍ਰਤੀਸ਼ਤ ਦੇ ਵਾਧੇ ਨਾਲ 11707.90 'ਤੇ ਰਿਹਾ ਸੀ।
ਟਾਪ ਗੇਨਰਜ਼
ਐਸ.ਬੀ.ਆਈ. ਲਾਈਫ, ਐਚ.ਸੀ.ਐਲ. ਟੇਕ, ਇਨਫੋਸਿਸ, ਡਾ. ਰੈਡੀਜ਼ , ਸਿਪਲਾ
ਟਾਪ ਗੇਨਰਜ਼
ਐਨ.ਟੀ.ਪੀ.ਸੀ., ਈਚਰ ਮੋਟਰਜ਼, ਪਾਵਰ ਗਰਿੱਡ, ਐਕਸਿਸ ਬੈਂਕ ਅਤੇ ਏਸ਼ੀਅਨ ਪੇਂਟਸ
ਸੈਕਟਰਲ ਇੰਡੈਕਸ ਟਰੈਕਿੰਗ
ਅੱਜ ਫਾਰਮਾ ਸੈਕਟਰ ਸ਼ੁਰੂਆਤ ਵਿਚ ਸਮਤਲ ਰਿਹਾ। ਮੀਡੀਆ, ਐਫ.ਐਮ.ਸੀ.ਜੀ., ਆਈ.ਟੀ., ਪੀ.ਐਸ.ਯੂ. ਬੈਂਕ, ਰੀਐਲਿਟੀ, ਵਿੱਤ ਸੇਵਾਵਾਂ, ਧਾਤੂ, ਆਟੋ, ਬੈਂਕ ਅਤੇ ਪ੍ਰਾਈਵੇਟ ਬੈਂਕ ਆਦਿ ਵਾਧੇ ਨਾਲ ਖੁੱਲ੍ਹੇ।
ਪਿਛਲੇ ਕਾਰੋਬਾਰੀ ਦਿਨ ਬਾਜ਼ਾਰ ਭਾਰੀ ਗਿਰਾਵਟ ਨਾਲ ਬੰਦ ਹੋਇਆ
ਸਟਾਕ ਮਾਰਕੀਟ 'ਚ ਪਿਛਲੇ ਕਾਰੋਬਾਰੀ ਦਿਨ ਵੱਡੀ ਗਿਰਾਵਟ ਆਈ। ਸੈਂਸੈਕਸ 2.61 ਫੀਸਦੀ ਦੀ ਗਿਰਾਵਟ ਨਾਲ 1066.33 ਅੰਕ ਹੇਠÎਾਂ 39728.41 ਦੇ ਪੱਧਰ 'ਤੇ ਬੰਦ ਹੋਇਆ ਸੀ। ਨਿਫਟੀ 2.43% (290.70 ਅੰਕ) ਦੀ ਗਿਰਾਵਟ ਨਾਲ 11680.35 ਦੇ ਪੱਧਰ 'ਤੇ ਬੰਦ ਹੋਇਆ ਸੀ। ਕੱਲ੍ਹ ਬਾਜ਼ਾਰ ਵਿਚ ਗਿਰਾਵਟ ਕਾਰਨ ਨਿਵੇਸ਼ਕਾਂ ਨੂੰ ਤਕਰੀਬਨ ਤਿੰਨ ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ।