ਬਾਜ਼ਾਰ 'ਚ ਗਿਰਾਵਟ, ਸੈਂਸੈਕਸ 147 ਅੰਕ ਡਿੱਗਿਆ ਅਤੇ ਨਿਫਟੀ 10980 'ਤੇ ਬੰਦ

07/18/2018 3:51:59 PM

ਨਵੀਂ ਦਿੱਲੀ—ਗਲੋਬਲ ਬਾਜ਼ਾਰ ਤੋਂ ਮਿਲੇ ਕਮਜ਼ੋਰ ਸੰਕੇਤਾਂ ਨਾਲ ਅੱਜ ਸ਼ੇਅਰ ਬਾਜ਼ਾਰ ਗਿਰਾਵਟ ਦੇ ਨਾਲ ਬੰਦ ਹੋਇਆ ਹੈ। ਕਾਰੋਬਾਰ ਦੇ ਅੰਤ 'ਚ ਅੱਜ ਸੈਂਸੈਕਸ 146.52 ਅੰਕ ਭਾਵ 0.40 ਫੀਸਦੀ ਡਿੱਗ ਕੇ 36,373.44 'ਤੇ ਅਤੇ ਨਿਫਟੀ 27.60 ਅੰਕ ਭਾਵ 0.25 ਫੀਸਦੀ ਡਿੱਗ ਕੇ 10,980.45 'ਤੇ ਬੰਦ ਹੋਇਆ ਹੈ। 
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਗਿਰਾਵਟ 
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਅੱਜ ਗਿਰਾਵਟ ਦੇਖਣ ਨੂੰ ਮਿਲੀ ਹੈ। ਬੀ.ਐੱਸ.ਈ. ਦਾ ਮਿਡਕੈਪ ਇੰਡੈਕਸ 1.27 ਫੀਸਦੀ ਅਤੇ ਸਮਾਲਕੈਪ ਇੰਡੈਕਸ 0.95 ਫੀਸਦੀ ਡਿੱਗ ਕੇ ਬੰਦ ਹੋਇਆ ਹੈ। ਨਿਫਟੀ ਦਾ ਮਿਡਕੈਪ 100 ਇੰਡੈਕਸ 1.05 ਫੀਸਦੀ ਡਿੱਗ ਕੇ ਬੰਦ ਹੋਇਆ ਹੈ।

ਬੈਂਕ ਨਿਫਟੀ 'ਚ ਗਿਰਾਵਟ
ਬੈਂਕਿੰਗ, ਆਟੋ, ਫਾਰਮਾ, ਮੈਟਲ ਸ਼ੇਅਰਾਂ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਬੈਂਕ ਨਿਫਟੀ 127 ਅੰਕ ਡਿੱਗ ਕੇ 26880 ਦੇ ਪੱਧਰ 'ਤੇ ਬੰਦ ਹੋਇਆ ਹੈ। ਇਸ ਤੋਂ ਇਲਾਵਾ ਨਿਫਟੀ ਫਾਰਮਾ 'ਚ 0.45 ਫੀਸਦੀ, ਨਿਫਟੀ ਆਟੋ, 1.43 ਫੀਸਦੀ, ਨਿਫਟੀ ਮੈਟਲ 'ਚ 3.15 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।
ਟਾਪ ਗੇਨਰਸ
ਓ.ਐੱਨ.ਜੀ.ਸੀ., ਬੀ.ਪੀ.ਸੀ.ਐੱਲ., ਐੱਚ.ਪੀ.ਸੀ.ਐੱਲ., ਏਸ਼ੀਅਨ ਪੇਂਟਸ, ਐੱਚ.ਡੀ.ਐੱਫ.ਸੀ, ਯਸ਼ ਬੈਂਕ 
ਟਾਪ ਲੂਜ਼ਰਸ
ਟਾਟਾ ਸਟੀਲ, ਹਿੰਡਾਲਕੋ, ਵੇਦਾਂਤਾ, ਯੂ.ਪੀ.ਐੱਲ., ਐਕਸਿਸ ਬੈਂਕ, ਟਾਟਾ ਮੋਟਰਜ਼, ਐੱਚ.ਯੂ.ਐੱਲ.।  


Related News