ਸ਼ੇਅਰ ਬਾਜ਼ਾਰ 'ਚ ਪਰਤੀ ਰੌਣਕ, ਸੈਂਸੈਕਸ 58,400 ਅਤੇ ਨਿਫਟੀ 17,400 ਦੇ ਪਾਰ

Tuesday, Sep 14, 2021 - 10:39 AM (IST)

ਮੁੰਬਈ - ਅੱਜ ਸ਼ੇਅਰ ਬਾਜ਼ਾਰ ਹਫਤੇ ਦੇ ਦੂਜੇ ਕਾਰੋਬਾਰੀ ਦਿਨ ਮੰਗਲਵਾਰ ਨੂੰ ਹਰੇ ਨਿਸ਼ਾਨ 'ਤੇ ਖੁੱਲ੍ਹਿਆ। ਬੰਬਈ ਸਟਾਕ ਐਕਸਚੇਂਜ ਦਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 249.89 ਅੰਕ ਭਾਵ 0.43 ਫੀਸਦੀ ਦੇ ਵਾਧੇ ਨਾਲ 58427.65 'ਤੇ ਖੁੱਲ੍ਹਿਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 54.70 ਅੰਕ ਭਾਵ 0.32 ਫੀਸਦੀ ਦੇ ਵਾਧੇ ਨਾਲ 17410 ਦੇ ਪੱਧਰ 'ਤੇ ਖੁੱਲ੍ਹਿਆ। ਪਿਛਲੇ ਹਫਤੇ ਬੀ.ਐਸ.ਈ. ਦੇ 30 ਸ਼ੇਅਰਾਂ ਵਾਲਾ ਸੈਂਸੈਕਸ 175.12 ਅੰਕ ਭਾਵ 0.30 ਪ੍ਰਤੀਸ਼ਤ ਵਧਿਆ ਸੀ।

ਟਾਪ ਗੇਨਰਜ਼

ਕੋਟਕ ਬੈਂਕ, ਆਈ.ਸੀ.ਆਈ.ਸੀ.ਆਈ. ਬੈਂਕ, ਟਾਟਾ ਸਟੀਲ, ਐਸ.ਬੀ.ਆਈ., ਐਚ.ਡੀ.ਐਫ.ਸੀ., ਏਸ਼ੀਅਨ ਪੇਂਟਸ, ਐਕਸਿਸ ਬੈਂਕ, ਇੰਡਸਇੰਡ ਬੈਂਕ, ਸਨ ਫਾਰਮਾ, ਬਜਾਜ ਫਿਨਸਰਵ, ਐਚ.ਡੀ.ਐਫ.ਸੀ. ਬੈਂਕ, ਐਲ.ਐਂਡ.ਟੀ., ਐਮ.ਐਂਡ.ਐਮ., ਮਾਰੂਤੀ, ਡਾਕਟਰ ਰੈਡੀ, ਟਾਈਟਨ, ਅਲਟਰਾਟੈਕ ਸੀਮੈਂਟ, ਏਅਰਟੈਲ, ਭਾਰਤੀ ਸ਼ੇਅਰ, ਐਚ.ਸੀ.ਐਲ. ਟੈਕ, ਆਈ.ਟੀ.ਸੀ., ਐਨ.ਟੀ.ਪੀ.ਸੀ., ਬਜਾਜ ਆਟੋ, ਟੈਕ ਮਹਿੰਦਰਾ , ਪਾਵਰ ਗਰਿੱਡ 

ਟਾਪ ਲੂਜ਼ਰਜ਼

ਟੀ.ਸੀ.ਐਸ., ਨੇਸਲੇ ਇੰਡੀਆ, ਹਿੰਦੁਸਤਾਨ ਯੂਨੀਲੀਵਰ, ਰਿਲਾਇੰਸ, ਇਨਫੋਸਿਸ


ਪਿਛਲੇ ਸੈਸ਼ਨ 'ਚ ਗਿਰਾਵਟ ਨਾਲ ਖੁੱਲ੍ਹਿਆ ਸੀ ਸ਼ੇਅਰ ਬਾਜ਼ਾਰ

ਪਿਛਲੇ ਸੈਸ਼ਨ 'ਚ ਘਰੇਲੂ ਸ਼ੇਅਰ ਬਾਜ਼ਾਰ ਵਿਚ ਗਿਰਾਵਟ ਨਾਲ ਕਾਰੋਬਾਰ ਦੀ ਸ਼ੁਰੂਆਤ ਹੋਈ। ਸੈਂਸੈਕਸ 145.62 ਅੰਕ ਭਾਵ 0.24 ਫ਼ੀਸਦੀ ਦੀ ਗਿਰਾਵਟ ਨਾਲ 58,159.74 ਦੇ ਪੱਧਰ 'ਤੇ ਖੁੱਲ੍ਹਿਆ। ਇਸ ਦੇ ਨਾਲ ਹੀ ਨਿਫਟੀ 46.45 ਅੰਕ ਭਾਵ 0.27 ਫ਼ੀਸਦੀ ਦੀ ਕਮਜ਼ੋਰੀ ਦੇ ਨਾਲ 17,322.80 ਦੇ ਪੱਧਰ 'ਤੇ ਖੁੱਲ੍ਹਿਆ ਸੀ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News