ਸ਼ੇਅਰ ਬਾਜ਼ਾਰ 'ਚ ਵਾਧਾ, ਸੈਂਸੈਕਸ 226 ਅੰਕ ਤੇ ਨਿਫਟੀ 68 ਅੰਕ ਚੜ੍ਹ ਕੇ ਖੁੱਲ੍ਹਿਆ

Tuesday, Feb 23, 2021 - 10:04 AM (IST)

ਸ਼ੇਅਰ ਬਾਜ਼ਾਰ 'ਚ ਵਾਧਾ, ਸੈਂਸੈਕਸ 226 ਅੰਕ ਤੇ ਨਿਫਟੀ 68 ਅੰਕ ਚੜ੍ਹ ਕੇ ਖੁੱਲ੍ਹਿਆ

ਮੁੰਬਈ - ਅੱਜ ਹਫਤੇ ਦੇ ਦੂਜੇ ਕਾਰੋਬਾਰੀ ਦਿਨ ਯਾਨੀ ਮੰਗਲਵਾਰ ਨੂੰ ਸਟਾਕ ਮਾਰਕੀਟ ਵਾਧੇ ਨਾਲ ਖੁੱਲ੍ਹਿਆ। ਸ਼ੁਰੂਆਤੀ ਕਾਰੋਬਾਰ ਵਿਚ ਬੰਬਈ ਸਟਾਕ ਐਕਸਚੇਂਜ ਦਾ ਪ੍ਰਮੁੱਖ ਇੰਡੈਕਸ ਸੈਂਸੈਕਸ 225.67 ਅੰਕ  ਭਾਵ 0.45% ਦੀ ਤੇਜ਼ੀ ਨਾਲ 49,969.99 ਦੇ ਪੱਧਰ 'ਤੇ ਖੁੱਲ੍ਹਿਆ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 68.30 ਅੰਕ ਭਾਵ 0.47 ਪ੍ਰਤੀਸ਼ਤ ਦੇ ਵਾਧੇ ਨਾਲ 14,744 ਦੇ ਪੱਧਰ 'ਤੇ ਖੁੱਲ੍ਹਿਆ ਹੈ। 

ਨਿਵੇਸ਼ਕਾਂ ਦੇ ਲੱਖਾਂ ਡੁੱਬੇ 

1032 ਸ਼ੇਅਰਾਂ ਵਿਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ, 265 ਸ਼ੇਅਰ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਹਨ ਅਤੇ 53 ਸ਼ੇਅਰਾਂ ਵਿਚ ਕੋਈ ਬਦਲਾਅ ਨਹੀਂ ਹੋਇਆ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਬੀ ਐਸ ਸੀ ਸੈਂਸੇਕਸ ਵਿਚ ਭਾਰੀ ਗਿਰਾਵਟ ਨੇ ਨਿਵੇਸ਼ਕਾਂ ਦੀ 3.7 ਲੱਖ ਕਰੋੜ ਰੁਪਏ ਦੀ ਪੂੰਜੀ ਡੋਬ ਦਿੱਤੀ। ਕੱਲ੍ਹ ਸੈਂਸੈਕਸ ਨੇ ਪਿਛਲੇ ਦੋ ਮਹੀਨਿਆਂ ਵਿਚ ਆਪਣੀ ਸਭ ਤੋਂ ਵੱਡੀ ਇੱਕ ਦਿਨ ਦੀ ਗਿਰਾਵਟ ਦਰਜ ਕੀਤੀ। ਕਾਰੋਬਾਰ ਦੇ ਅੰਤ 'ਤੇ ਬੀ.ਐਸ.ਸੀ. ਸੂਚੀਬੱਧ ਕੰਪਨੀਆਂ ਦੀ ਮਾਰਕੀਟ ਪੂੰਜੀਕਰਣ 3,71,883.82 ਕਰੋੜ ਰੁਪਏ ਦੀ ਗਿਰਾਵਟ ਦੇ ਨਾਲ 2,00,26,498.14 ਕਰੋੜ ਰੁਪਏ 'ਤੇ ਆ ਗਈ। ਬੀ.ਐਸ.ਈ. ਸੂਚੀਬੱਧ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਣ 19 ਫਰਵਰੀ ਨੂੰ 2,03,98,381.96 ਕਰੋੜ ਰੁਪਏ ਸੀ।

ਇਹ ਵੀ ਪੜ੍ਹੋ : Gold Loan ਲੈਣ ਤੋਂ ਪਹਿਲਾਂ ਇਨ੍ਹਾਂ ਚੀਜ਼ਾਂ ਦਾ ਜ਼ਰੂਰ ਰੱਖੋ ਧਿਆਨ, ਨਹੀਂ ਤਾਂ ਭਰਨਾ ਪੈ ਸਕਦਾ ਹੈ ਜੁਰਮਾਨਾ

ਟਾਪ ਲੂਜ਼ਰਜ਼

ਡਾਕਟਰ ਰੈੱਡੀ, ਆਈ.ਟੀ.ਸੀ., ਬਜਾਜ ਫਿਨਸਰਵ, ਓ.ਐੱਨ.ਜੀ.ਸੀ., ਆਈ.ਟੀ.ਸੀ., ਸਨ ਫਾਰਮਾ, ਐਸ.ਬੀ.ਆਈ., ਮਾਰੂਤੀ 

ਟਾਪ ਲੂਜ਼ਰਜ਼

ਟੇਕ ਮਹਿੰਦਰਾ, ਐਨ.ਟੀ.ਪੀ.ਸੀ., ਬਜਾਜ ਆਟੋ, ਐਚ.ਡੀ.ਐਫ.ਸੀ. ਬੈਂਕ, ਐਚ.ਡੀ.ਐਫ.ਸੀ. , ਏਸ਼ੀਅਨ ਪੇਂਟਸ 

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News