ਖ਼ੁਸ਼ਖ਼ਬਰੀ! SBI ਨੇ ਪੈਸੇ ਕਢਾਉਣ ਦੇ ਨਿਯਮਾਂ 'ਚ ਦਿੱਤੀ ਇਹ ਵੱਡੀ ਰਾਹਤ

Sunday, May 30, 2021 - 04:49 PM (IST)

ਨਵੀਂ ਦਿੱਲੀ- ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੇ ਨਾਨ-ਹੋਮ ਬ੍ਰਾਂਚ ਵਿਚ ਪੈਸੇ ਕਢਾਉਣ ਦੀ ਸੀਮਾ ਵਧਾ ਦਿੱਤੀ ਹੈ। ਕੋਰੋਨਾ ਮਹਾਮਾਰੀ ਨੂੰ ਦੇਖਦੇ ਹੋਏ ਇਹ ਤਬਦੀਲੀ ਕੀਤੀ ਗਈ ਹੈ ਤਾਂ ਜੋ ਗਾਹਕ ਐੱਸ. ਬੀ. ਆਈ. ਦੀ ਨਜ਼ਦੀਕੀ ਸ਼ਾਖਾ ਵਿਚੋਂ ਆਰਾਮ ਨਾਲ ਪੈਸੇ ਕਢਾ ਸਕਣ ਅਤੇ ਉਨ੍ਹਾਂ ਨੂੰ ਜਿਸ ਸ਼ਾਖਾ ਵਿਚ ਖਾਤਾ ਚੱਲ ਰਿਹਾ ਹੈ ਉੱਥੇ ਜਾਣ ਦੀ ਜ਼ਰੂਰਤ ਨਾ ਪਵੇ। ਐੱਸ. ਬੀ. ਆਈ. ਖਾਤਾਧਾਰਕਾਂ ਲਈ ਇਹ ਵੱਡੀ ਰਾਹਤ ਹੈ।

ਬੈਂਕ ਨੇ ਇਕ ਟਵੀਟ ਜ਼ਰੀਏ ਇਸ ਦੀ ਜਾਣਕਾਰੀ ਦਿੱਤੀ ਹੈ। ਹੁਣ ਐੱਸ. ਬੀ. ਆਈ. ਖਾਤਾਧਾਰਕ ਨਾਨ-ਹੋਮ ਬ੍ਰਾਂਚ ਯਾਨੀ ਜਿੱਥੇ ਖਾਤਾ ਨਹੀਂ ਹੈ ਪਰ ਨਜ਼ਦੀਕ ਐੱਸ. ਬੀ. ਦੀ ਦੀ ਦੂਜੀ ਸ਼ਾਖਾ ਪੈਂਦੀ ਹੈ ਤਾਂ ਉੱਥੇ ਜਾ ਕੇ ਪਹਿਲਾਂ ਨਾਲੋਂ ਵੱਧ ਪੈਸੇ ਕਢਾ ਸਕਦੇ ਹਨ।

 

ਇਹ ਵੀ ਪੜ੍ਹੋ7 ਜੂਨ ਨੂੰ ਲਾਂਚ ਹੋਵੇਗਾ ਨਵਾਂ IT ਪੋਰਟਲ, ਮੋਬਾਇਲ ਤੋਂ ਵੀ ਭਰ ਸਕੋਗੇ ਰਿਟਰਨ

ਹੁਣ ਨਾਨ-ਹੋਮ ਬ੍ਰਾਂਚ ਵਿਚ ਕਢਾ ਸਕੋਗੇ 25,000 ਰੁਪਏ
ਨਾਨ-ਹੋਮ ਬ੍ਰਾਂਚ ਵਿਚ ਪਾਸਬੁੱਕ ਨਾਲ ਪੈਸੇ ਕਢਾਉਣ ਵਾਲਾ ਫਾਰਮ ਭਰ ਕੇ ਤੁਸੀਂ 25,000 ਰੁਪਏ ਤੱਕ ਰੋਜ਼ਾਨਾ ਕਢਾ ਸਕਦੇ ਹੋ। ਸੈਲਫ ਚੈੱਕ ਜ਼ਰੀਏ 1 ਲੱਖ ਰੁਪਏ ਤੱਕ ਦੀ ਰਕਮ ਕਢਾਈ ਜਾ ਸਕਦੀ ਹੈ। ਬੈਂਕ ਨੇ ਇਹ ਰਾਹਤ 30 ਸਤੰਬਰ 2021 ਤੱਕ ਲਈ ਦਿੱਤੀ ਹੈ। ਭਾਰਤੀ ਸਟੇਟ ਬੈਂਕ ਨੇ ਟਵੀਟ ਕੀਤਾ, ''ਇਸ ਮਹਾਮਾਰੀ ਵਿਚ ਆਪਣੇ ਖਾਤਾਧਾਰਕਾਂ ਦੀ ਸਹਾਇਤਾ ਕਰਨ ਲਈ ਐੱਸ. ਬੀ. ਆਈ. ਨੇ ਚੈੱਕ ਅਤੇ ਵਿਦਡ੍ਰਾਲ ਫਾਰਮ ਰਾਹੀਂ ਨਾਨ-ਹੋਮ ਬ੍ਰਾਂਚ ਵਿਚ ਨਕਦੀ ਕਢਵਾਉਣ ਦੀ ਸੀਮਾ ਵਧਾ ਦਿੱਤੀ ਹੈ।" ਗੌਰਤਲਬ ਹੈ ਕਿ ਮਹਾਮਾਰੀ ਦੀ ਦੂਜੀ ਲਹਿਰ ਦੌਰਾਨ ਐੱਸ. ਬੀ. ਆਈ. ਦੇ ਇਸ ਕਦਮ ਨਾਲ ਇਕ ਸ਼ਾਖਾ ਵਿਚ ਹੀ ਜ਼ਿਆਦਾ ਭੀੜ ਲੱਗਣੀ ਘਟੇਗੀ।

ਇਹ ਵੀ ਪੜ੍ਹੋਪਿੰਡਾਂ 'ਚ ਜਲਦ ਧੁੰਮ ਮਚਾਏਗੀ ਨਵੀਂ ਬਲੇਰੋ, 5 ਡੋਰ ਵਾਲੀ ਥਾਰ ਵੀ ਹੋਵੇਗੀ ਲਾਂਚ

►ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


Sanjeev

Content Editor

Related News