ਸਤੰਬਰ ਦੇ ਪਹਿਲੇ 15 ਦਿਨਾਂ ''ਚ ਡੀਜ਼ਲ ਦੀ ਵਿਕਰੀ ਘਟੀ, ਪੈਟਰੋਲ ਦੀ ਮੰਗ ਵਧੀ
Sunday, Sep 17, 2023 - 07:21 PM (IST)
ਨਵੀਂ ਦਿੱਲੀ (ਭਾਸ਼ਾ) - ਭਾਰਤ ’ਚ ਡੀਜ਼ਲ ਦੀ ਵਿਕਰੀ ਸਤੰਬਰ ਦੇ ਪਹਿਲੇ ਪੰਦਰਵਾੜੇ ’ਚ ਘਟੀ ਹੈ। ਬਾਰਿਸ਼ ਕਾਰਨ ਮੰਗ ਘਟਣ ਅਤੇ ਦੇਸ਼ ਦੇ ਕੁਝ ਹਿੱਸਿਆਂ ’ਚ ਉਦਯੋਗਿਕ ਗਤੀਵਿਧੀਆਂ ਹੌਲੀ ਹੋਣ ਨਾਲ ਸਭ ਤੋਂ ਜ਼ਿਆਦਾ ਇਸਤੇਮਾਲ ਹੋਣ ਵਾਲੇ ਈਂਧਨ ਦੀ ਮੰਗ ’ਚ ਲਗਾਤਾਰ ਦੂਜੇ ਮਹੀਨੇ ਗਿਰਾਵਟ ਆਈ ਹੈ। ਜਨਤਕ ਖੇਤਰ ਦੀਆਂ ਪੈਟਰੋਲੀਅਮ ਕੰਪਨੀਆਂ ਦੇ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ ਹੈ।
ਇਹ ਵੀ ਪੜ੍ਹੋ : ਪਾਸਪੋਰਟ, ਡਰਾਈਵਿੰਗ ਲਾਇਸੈਂਸ ਜਾਂ ਆਧਾਰ ਕਾਰਡ ਬਣਵਾਉਣ ਵਾਲਿਆਂ ਲਈ ਵੱਡੀ ਖ਼ਬਰ
ਜਨਤਕ ਖੇਤਰ ਦੀਆਂ 3 ਪੈਟਰੋਲੀਅਮ ਕੰਪਨੀਆਂ ਦੀ ਡੀਜ਼ਲ ਵਿਕਰੀ ’ਚ ਸਤੰਬਰ ਦੇ ਪਹਿਲੇ ਪੰਦਰਵਾੜੇ ’ਚ ਸਾਲਾਨਾ ਆਧਾਰ ’ਤੇ ਗਿਰਾਵਟ ਆਈ, ਜਦੋਂਕਿ ਪੈਟਰੋਲ ਦੀ ਮੰਗ ’ਚ ਮਾਮੂਲੀ ਵਾਧਾ ਹੋਇਆ ਹੈ। ਦੇਸ਼ ’ਚ ਸਭ ਤੋਂ ਜ਼ਿਆਦਾ ਇਸਤੇਮਾਲ ਵਾਲੇ ਈਂਧਨ ਡੀਜ਼ਲ ਦੀ ਖਪਤ ਸਾਲਾਨਾ ਆਧਾਰ ’ਤੇ 1 ਤੋਂ 15 ਸਤੰਬਰ ਦਰਮਿਆਨ 5.8 ਫੀਸਦੀ ਡਿੱਗ ਕੇ 27.2 ਲੱਖ ਟਨ ਰਹਿ ਗਈ। ਅਗਸਤ ਦੇ ਪਹਿਲੇ ਪੰਦਰਵਾੜੇ ’ਚ ਵੀ ਖਪਤ ’ਚ ਇਸੇ ਅਨੁਪਾਤ ’ਚ ਗਿਰਾਵਟ ਆਈ ਸੀ। ਮਹੀਨਾਵਾਰ ਆਧਾਰ ’ਤੇ ਡੀਜ਼ਲ ਦੀ ਵਿਕਰੀ 0.9 ਫੀਸਦੀ ਵਧੀ ਹੈ। ਅਗਸਤ ਦੇ ਪਹਿਲੇ ਪੰਦਰਵਾੜੇ ’ਚ ਡੀਜ਼ਲ ਦੀ ਵਿਕਰੀ 27 ਲੱਖ ਟਨ ਰਹੀ ਸੀ।
ਇਹ ਵੀ ਪੜ੍ਹੋ : ਹੁਣ ਇਸ਼ਤਿਹਾਰਾਂ 'ਚ ਭੀਖ ਮੰਗਦੇ ਬੱਚੇ ਵਿਖਾਉਣ 'ਤੇ ਲੱਗੇਗਾ 10 ਲੱਖ ਦਾ ਜੁਰਮਾਨਾ, ਸਖ਼ਤ ਨਿਰਦੇਸ਼
ਪੈਟਰੋਲ ਦੀ ਮੰਗ ਵੀ ਸਤੰਬਰ ਦੇ ਪਹਿਲੇ ਪੰਦਰਵਾੜੇ ’ਚ ਪਿਛਲੇ ਸਾਲ ਦੀ ਇਸੇ ਮਿਆਦ ’ਚ 1.2 ਫੀਸਦੀ ਵਧ ਕੇ 13 ਲੱਖ ਟਨ ਰਹੀ। ਅਗਸਤ ਦੇ ਪਹਿਲੇ ਪੰਦਰਵਾੜੇ ’ਚ ਇਸ ’ਚ 8 ਫੀਸਦੀ ਦੀ ਗਿਰਾਵਟ ਆਈ ਸੀ। ਜੁਲਾਈ ਦੇ ਪਹਿਲੇ ਪੰਦਰਵਾੜੇ ’ਚ ਪੈਟਰੋਲ ਦੀ ਖਪਤ ’ਚ 10.5 ਫੀਸਦੀ ਦੀ ਗਿਰਾਵਟ ਆਈ ਸੀ ਪਰ ਦੂਜੇ ਪੰਦਰਵਾੜੇ ’ਚ ਵਿਕਰੀ ’ਚ ਸੁਧਾਰ ਆਇਆ ਸੀ। ਅੰਕੜਿਆਂ ਅਨੁਸਾਰ ਮਹੀਨਾਵਾਰ ਆਧਾਰ ’ਤੇ ਸਤੰਬਰ ’ਚ ਪੈਟਰੋਲ ਦੀ ਵਿਕਰੀ 8.8 ਫੀਸਦੀ ਵਧ ੀ ਹੈ। ਭਾਰਤ ਦੀ ਅਰਥਵਿਵਸਥਾ ਨੇ ਜ਼ਿਕਰਯੋਗ ਜੁਝਾਰੂ ਸਮਰਥਾ ਦਾ ਪ੍ਰਦਰਸ਼ਨ ਕੀਤਾ ਹੈ ਅਤੇ 2023 ਦੀ ਪਹਿਲੀ ਛਿਮਾਹੀ ’ਚ ਇਸ ਦੇ ਜ਼ਿਆਦਾਤਰ ਮੁੱਖ ਅਰਥਵਿਵਸਥਾਵਾਂ ਤੋਂ ਬਿਹਤਰ ਪ੍ਰਦਰਸ਼ਨ ਕਰਨ ਦੀ ਉਮੀਦ ਹੈ। ਇਸ ਨਾਲ ਈਂਧਨ ਦੀ ਮੰਗ ਵਧ ਰਹੀ ਹੈ।
ਏ. ਟੀ. ਐੱਫ. ਦੀ ਮੰਗ ’ਚ 6.8 ਫੀਸਦੀ ਦਾ ਵਾਧਾ
ਹਵਾਈ ਯਾਤਰੀਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਇਸ ਨਾਲ ਜਹਾਜ਼ ਈਂਧਨ ਯਾਨੀ ਏ. ਟੀ. ਐੱਫ. ਦੀ ਮੰਗ ਸਤੰਬਰ ਦੇ ਪਹਿਲੇ ਪੰਦਰਵਾੜੇ ’ਚ 6.8 ਫੀਸਦੀ ਵਧ ਕੇ 2,92,500 ਟਨ ’ਤੇ ਪਹੁੰਚ ਗਈ ਹੈ। ਸਤੰਬਰ 2021 ਦੇ ਪਹਿਲੇ ਪੰਦਰਵਾੜੇ ਦੀ ਤੁਲਨਾ ’ਚ ਇਹ 53.9 ਫੀਸਦੀ ਜ਼ਿਆਦਾ ਰਹੀ ਹੈ। ਮਹੀਨਾਵਾਰ ਆਧਾਰ ’ਤੇ ਜੈੱਟ ਈਂਧਨ ਦੀ ਵਿਕਰੀ 1.8 ਫੀਸਦੀ ਘਟੀ ਹੈ। ਰਸੋਈ ਗੈਸ ਜਾਂ ਐੱਲ. ਪੀ. ਜੀ. ਦੀ ਵਿਕਰੀ ਸਮੀਖਿਆ ਅਧੀਨ ਮਿਆਦ ’ਚ ਸਾਲਾਨਾ ਆਧਾਰ ’ਤੇ 10.2 ਫੀਸਦੀ ਵਧ ਕੇ 13.6 ਲੱਖ ਟਨ ’ਤੇ ਪਹੁੰਚ ਗਈ। ਸਤੰਬਰ 2021 ਦੇ ਪਹਿਲੇ ਪੰਦਰਵਾੜੇ ਦੀ ਤੁਲਨਾ ’ਚ ਇਹ 15.5 ਫੀਸਦੀ ਅਤੇ ਕੋਵਿਡ ਤੋਂ ਪਹਿਲਾਂ ਦੀ ਸਤੰਬਰ 2019 ਦੀ ਇਸੇ ਮਿਆਦ ਦੀ ਤੁਲਨਾ ’ਚ ਇਹ 35 ਫੀਸਦੀ ਜ਼ਿਆਦਾ ਹੈ। ਮਹੀਨਾਵਾਰ ਆਧਾਰ ’ਤੇ ਐੱਲ. ਪੀ. ਜੀ. ਦੀ ਮੰਗ 12 ਫੀਸਦੀ ਵਧੀ ਹੈ।
ਇਹ ਵੀ ਪੜ੍ਹੋ : ਚੀਨ ਦੀ ਵਿਗੜਦੀ ਅਰਥਵਿਵਸਥਾ ਕਾਰਨ ਟੁੱਟ ਰਹੇ ਘਰ, ਸ਼ੇਅਰ ਵੇਚਣ ਲਈ ਅਰਬਪਤੀ ਲੈ ਰਹੇ ਤਲਾਕ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8