ਸ਼ੁਰੂਆਤੀ ਕਾਰੋਬਾਰ ਵਿਚ ਰੁਪਿਆ ਪੰਜ ਪੈਸੇ ਚੜ੍ਹ ਕੇ 73.28 ਪ੍ਰਤੀ ਡਾਲਰ 'ਤੇ

Thursday, Oct 08, 2020 - 12:07 PM (IST)

ਸ਼ੁਰੂਆਤੀ ਕਾਰੋਬਾਰ ਵਿਚ ਰੁਪਿਆ ਪੰਜ ਪੈਸੇ ਚੜ੍ਹ ਕੇ 73.28 ਪ੍ਰਤੀ ਡਾਲਰ 'ਤੇ

ਮੁੰਬਈ (ਪੀ. ਟੀ.) - ਘਰੇਲੂ ਸਟਾਕ ਬਾਜ਼ਾਰਾਂ ਦੀ ਸ਼ੁਰੂਆਤ ਵਾਧੇ ਨਾਲ ਹੋਣ ਅਤੇ ਅਮਰੀਕੀ ਕਰੰਸੀ ਦੀ ਨਰਮੀ ਦੇ ਕਾਰਨ ਸ਼ੁਰੂਆਤੀ ਕਾਰੋਬਾਰ ਵਿਚ ਵੀਰਵਾਰ ਨੂੰ ਇੰਟਰਬੈਂਕਿੰਗ ਮਾਰਕੀਟ ਵਿਚ ਪੰਜ ਪੈਸੇ ਦੀ ਮਾਮੂਲੀ ਤੇਜ਼ੀ ਨਾਲ 73.28 ਰੁਪਏ ਪ੍ਰਤੀ ਡਾਲਰ ਹੋ ਗਏ। ਵਪਾਰੀਆਂ ਨੇ ਕਿਹਾ ਕਿ ਨਿਵੇਸ਼ਕ ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਕਮੇਟੀ ਦੀ ਬੈਠਕ ਦੇ ਨਤੀਜਿਆਂ ਤੋਂ ਪਹਿਲਾਂ ਸਾਵਧਾਨ ਹੋ ਰਹੇ ਹਨ। ਰੁਪਏ ਨੇ ਮਾਮੂਲੀ ਤੇਜ਼ੀ ਨਾਲ 73.29 ਪ੍ਰਤੀ ਡਾਲਰ 'ਤੇ ਕਾਰੋਬਾਰ ਦੀ ਸ਼ੁਰੂਆਤ ਕੀਤੀ ਅਤੇ ਕੁਝ ਸਮੇਂ ਬਾਅਦ 73.28 ਪ੍ਰਤੀ ਡਾਲਰ 'ਤੇ ਕਾਰੋਬਾਰ ਕਰ ਰਿਹਾ ਸੀ। ਰੁਪਿਆ ਬੁੱਧਵਾਰ ਨੂੰ 73.33 ਪ੍ਰਤੀ ਡਾਲਰ 'ਤੇ ਬੰਦ ਹੋਇਆ ਸੀ। ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਕਮੇਟੀ ਦੀ ਬੈਠਕ ਬੁੱਧਵਾਰ ਨੂੰ ਸ਼ੁਰੂ ਹੋਈ। ਕਮੇਟੀ ਸ਼ੁੱਕਰਵਾਰ ਨੂੰ ਮੀਟਿੰਗ ਦੇ ਨਤੀਜਿਆਂ ਦਾ ਐਲਾਨ ਕਰਨ ਵਾਲੀ ਹੈ। ਇਸ ਦੌਰਾਨ ਡਾਲਰ ਦਾ ਇੰਡੈਕਸ 0.05 ਪ੍ਰਤੀਸ਼ਤ ਡਿੱਗ ਕੇ 93.58 ਦੇ ਪੱਧਰ 'ਤੇ ਆ ਗਿਆ।

ਇਹ ਵੀ ਪੜ੍ਹੋ : ਪੈਨਸ਼ਨ ਧਾਰਕਾਂ ਲਈ ਵੱਡੀ ਖ਼ੁਸ਼ਖਬਰੀ, ਸਰਕਾਰ ਨੇ ਖ਼ਤਮ ਕੀਤੀ ਇਹ ਸ਼ਰਤ

ਘਰੇਲੂ ਮੋਰਚੇ 'ਤੇ ਬੀ.ਐਸ.ਸੀ ਦਾ 30 ਸ਼ੇਅਰਾਂ ਵਾਲਾ ਸੰਵੇਦਨਸ਼ੀਲ ਇੰਡੈਕਸ ਸੈਂਸੈਕਸ 450.46 ਅੰਕਾਂ ਦੇ ਵਾਧੇ ਨਾਲ 40,329.41 ਅੰਕ 'ਤੇ ਕਾਰੋਬਾਰ ਕਰ ਰਿਹਾ ਸੀ। ਇਸੇ ਤਰ੍ਹਾਂ ਐਨ.ਐਸ.ਈ. ਨਿਫਟੀ ਵੀ 124.05 ਅੰਕਾਂ ਦੀ ਤੇਜ਼ੀ ਨਾਲ 11,862.90 ਅੰਕਾਂ 'ਤੇ ਚਲ ਰਿਹਾ ਸੀ। ਸ਼ੁਰੂਆਤੀ ਅੰਕੜਿਆਂ ਅਨੁਸਾਰ ਬੁੱਧਵਾਰ ਨੂੰ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ ਪੀ ਆਈ) ਨੇ 1,093.81 ਕਰੋੜ ਰੁਪਏ ਦੇ ਸ਼ੇਅਰਾਂ ਦੀ ਸ਼ੁੱਧ ਖਰੀਦ ਕੀਤੀ। ਇਸ ਦੌਰਾਨ ਬ੍ਰੈਂਟ ਕਰੂਡ ਫਿਊਚਰਜ਼ 0.24 ਪ੍ਰਤੀਸ਼ਤ ਦੀ ਤੇਜ਼ੀ ਨਾਲ 42.09 ਡਾਲਰ ਪ੍ਰਤੀ ਬੈਰਲ 'ਤੇ ਚਲ ਰਿਹਾ ਸੀ।

ਇਹ ਵੀ ਪੜ੍ਹੋ :ਅਹਿਮ ਖ਼ਬਰ: ਸਰਕਾਰ ਨੇ ਟਰੈਕਟਰ ਬਣਾਉਣ ਵਾਲੀਆਂ ਕੰਪਨੀਆਂ ਨੂੰ ਦਿੱਤੀ ਵੱਡੀ ਰਾਹਤ


author

Harinder Kaur

Content Editor

Related News