ਸ਼ੁਰੂਆਤੀ ਕਾਰੋਬਾਰ ''ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 36 ਪੈਸੇ ਡਿੱਗ ਕੇ ਖੁੱਲ੍ਹਿਆ

08/04/2022 11:58:05 AM

ਮੁੰਬਈ (ਭਾਸ਼ਾ) - ਅਮਰੀਕਾ ਅਤੇ ਚੀਨ ਵਿਚਾਲੇ ਤਣਾਅ ਅਤੇ ਨਿਰਾਸ਼ਾਜਨਕ ਵਿਸ਼ਾਲ ਆਰਥਿਕ ਅੰਕੜਿਆਂ ਨੇ ਨਿਵੇਸ਼ਕਾਂ ਦੀ ਭਾਵਨਾ ਨੂੰ ਪ੍ਰਭਾਵਿਤ ਕੀਤਾ ਅਤੇ ਸ਼ੁਰੂਆਤੀ ਕਾਰੋਬਾਰ 'ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ ਡਿੱਗਿਆ। ਵੀਰਵਾਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 36 ਪੈਸੇ ਡਿੱਗ ਕੇ 79.51 ਰੁਪਏ ਪ੍ਰਤੀ ਡਾਲਰ 'ਤੇ ਆ ਗਿਆ। ਅੰਤਰ-ਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ 'ਚ ਰੁਪਿਆ 79.21 'ਤੇ ਖੁੱਲ੍ਹਿਆ, ਪਰ ਛੇਤੀ ਹੀ ਇਹ 79.51 ਦੇ ਪੱਧਰ 'ਤੇ ਖਿਸਕ ਗਿਆ।

ਇਸ ਤਰ੍ਹਾਂ ਪਿਛਲੇ ਕਾਰੋਬਾਰੀ ਦਿਨ ਦੇ ਮੁਕਾਬਲੇ ਰੁਪਿਆ ਸ਼ੁਰੂਆਤੀ ਕਾਰੋਬਾਰ 'ਚ ਹੀ 36 ਪੈਸੇ ਟੁੱਟ ਗਿਆ। ਬੁੱਧਵਾਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 62 ਪੈਸੇ ਦੀ ਗਿਰਾਵਟ ਨਾਲ 79.15 ਪ੍ਰਤੀ ਡਾਲਰ 'ਤੇ ਬੰਦ ਹੋਇਆ ਸੀ, ਜੋ ਚਾਲੂ ਵਿੱਤੀ ਸਾਲ 'ਚ ਇਕ ਦਿਨ ਦੇ ਕਾਰੋਬਾਰ 'ਚ ਸਭ ਤੋਂ ਵੱਡੀ ਗਿਰਾਵਟ ਹੈ। ਦੁਨੀਆ ਦੀਆਂ ਛੇ ਪ੍ਰਮੁੱਖ ਮੁਦਰਾਵਾਂ ਦੇ ਮੁਕਾਬਲੇ ਡਾਲਰ ਦੀ ਮਜ਼ਬੂਤੀ ਨੂੰ ਮਾਪਣ ਵਾਲਾ ਡਾਲਰ ਸੂਚਕ ਅੰਕ 0.08 ਫੀਸਦੀ ਡਿੱਗ ਕੇ 106.41 'ਤੇ ਆ ਗਿਆ। ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ ਫਿਊਚਰਜ਼ 0.24 ਫੀਸਦੀ ਵਧ ਕੇ 97.01 ਡਾਲਰ ਪ੍ਰਤੀ ਬੈਰਲ 'ਤੇ ਰਿਹਾ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News