ਸ਼ੁਰੂਆਤੀ ਕਾਰੋਬਾਰ ''ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ ਅੱਠ ਪੈਸੇ ਟੁੱਟ ਕੇ 82.88 ''ਤੇ
Thursday, Nov 03, 2022 - 12:03 PM (IST)
ਮੁੰਬਈ- ਅਮਰੀਕਾ ਦੇ ਕੇਂਦਰੀ ਬੈਂਕ ਫੇਡਰਲ ਰਿਜ਼ਰਵ ਦੇ ਦਰਾਂ 'ਚ ਵਾਧਾ ਕਰਨ ਅਤੇ ਸਖ਼ਤ ਰਵੱਈਆ ਅਪਣਾਉਣ ਦੇ ਵਿਚਾਲੇ ਰੁਪਿਆ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਅਮਰੀਕੀ ਡਾਲਰ ਦੇ ਮੁਕਾਬਲੇ 8 ਪੈਸੇ ਟੁੱਟ ਕੇ 82.88 ਦੇ ਪੱਧਰ 'ਤੇ ਆ ਗਿਆ। ਅੰਤਰਬੈਂਕ ਵਿਦੇਸ਼ੀ ਮੁਦਰਾ ਵਿਨਿਯਮ ਬਾਜ਼ਾਰ 'ਚ ਰੁਪਿਆ, ਡਾਲਰ ਦੇ ਮੁਕਾਬਲੇ 82.87 'ਤੇ ਖੁੱਲ੍ਹਿਆ ਅਤੇ ਫਿਰ ਫਿਸਲ ਕੇ 82.88 'ਤੇ ਆ ਗਿਆ। ਇਸ ਤਰ੍ਹਾਂ ਰੁਪਿਆ ਪਿਛਲੇ ਬੰਦ ਭਾਅ ਦੇ ਮੁਕਾਬਲੇ 8 ਪੈਸੇ ਟੁੱਟ ਗਿਆ ਹੈ। ਸ਼ੁਰੂਆਤੀ ਸੌਦਿਆਂ 'ਚ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 82.84 ਦੇ ਪੱਧਰ ਤੱਕ ਗਿਆ।
ਪਿਛਲੇ ਸੈਸ਼ਨ 'ਚ ਬੁੱਧਵਾਰ ਨੂੰ ਅਮਰੀਕੀ ਮੁਦਰਾ ਦੀ ਤੁਲਨਾ 'ਚ ਰੁਪਿਆ 82.80 ਪ੍ਰਤੀ ਡਾਲਰ 'ਤੇ ਬੰਦ ਹੋਇਆ ਸੀ। ਇਸ ਵਿਚਾਲੇ ਮੁੱਖ ਮੁਦਰਾਵਾਂ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਸਥਿਤੀ ਨੂੰ ਦਰਸਾਉਣ ਵਾਲਾ ਡਾਲਰ ਸੂਚਕਾਂਕ 0.53 ਫੀਸਦੀ ਵਧ ਕੇ 111.94 'ਤੇ ਗਿਆ। ਸੰਸਾਰਕ ਤੇਲ ਸੂਚਕਾਂਕ ਬ੍ਰੈਂਟ ਕਰੂਡ ਵਾਇਦਾ 0.38 ਫੀਸਦੀ ਡਿੱਗ ਕੇ 95.79 ਡਾਲਰ ਪ੍ਰਤੀ ਦੇ ਭਾਅ 'ਤੇ ਸੀ।