ਸ਼ੁਰੂਆਤੀ ਕਾਰੋਬਾਰ ਵਿਚ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 17 ਪੈਸੇ ਟੁੱਟਿਆ

Monday, Dec 21, 2020 - 11:09 AM (IST)

ਮੁੰਬਈ (ਪੀ. ਟੀ.) - ਘਰੇਲੂ ਸਟਾਕ ਮਾਰਕੀਟ ਵਿਚ ਕਮਜ਼ੋਰ ਸ਼ੁਰੂਆਤ ਅਤੇ ਅਮਰੀਕੀ ਮੁਦਰਾ ਦੀ ਮਜ਼ਬੂਤੀ ਕਾਰਨ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੌਰਾਨ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 17 ਪੈਸੇ ਡਿੱਗ ਕੇ 73.73 ਦੇ ਪੱਧਰ ’ਤੇ ਖੁੱਲਿ੍ਹਆ। ਵਪਾਰੀਆਂ ਨੇ ਕਿਹਾ ਕਿ ਹਾਲਾਂਕਿ ਵਿਦੇਸ਼ੀ ਫੰਡਾਂ ਦੀ ਲਗਾਤਾਰ ਪ੍ਰਵਾਹ ਅਤੇ ਕੱਚੇ ਤੇਲ ਦੀਆਂ ਘੱਟ ਕੀਮਤਾਂ ਕਾਰਨ ਰੁਪਿਆ ਨੂੰ ਇਸ ਸਮੇਂ ਦੌਰਾਨ ਕੁਝ ਸਮਰਥਨ ਮਿਲਿਆ ਹੈ। 

ਅੰਤਰਬੈਂਕ ਵਿਦੇਸ਼ੀ ਐਕਸਚੇਂਜ ਬਾਜ਼ਾਰ ਵਿਚ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 73.74 ਦੇ ਪੱਧਰ ’ਤੇ ਖੁੱਲਿ੍ਹਆ ਅਤੇ ਫਿਰ ਪਿਛਲੀ ਬੰਦ ਕੀਮਤ ਦੇ ਮੁਕਾਬਲੇ 17 ਪੈਸੇ ਦੀ ਗਿਰਾਵਟ ਨਾਲ 73.73 ’ਤੇ ਆ ਗਿਆ। ਪਿਛਲੇ ਸੈਸ਼ਨ ’ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ ਤਿੰਨ ਪੈਸੇ ਦੀ ਤੇਜ਼ੀ ਨਾਲ 73.56 ਦੇ ਪੱਧਰ ’ਤੇ ਬੰਦ ਹੋਇਆ ਸੀ। ਇਸ ਦੌਰਾਨ ਛੇ ਵੱਡੀਆਂ ਮੁਦਰਾਵਾਂ ਦੇ ਮੁਕਾਬਲੇ ਡਾਲਰ ਦੀ ਸਥਿਤੀ ਨੂੰ ਦਰਸਾਉਂਣ ਵਾਲਾ ਡਾਲਰ ਇੰਡੈਕਸ 0.46 ਪ੍ਰਤੀਸ਼ਤ ਵੱਧ ਕੇ 90.37 ਦੇ ਪੱਧਰ ’ਤੇ ਸੀ। ਸ਼ੇਅਰ ਬਾਜ਼ਾਰ ਦੇ ਆਰਜ਼ੀ ਅੰਕੜਿਆਂ ਅਨੁਸਾਰ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਸ਼ੁੱਕਰਵਾਰ ਨੂੰ ਕੁਲ ਆਧਾਰ ’ਤੇ 2,720.95 ਕਰੋੜ ਰੁਪਏ ਦੇ ਸ਼ੇਅਰ ਖਰੀਦੇ। ਗਲੋਬਲ ਤੇਲ ਦਾ ਬੈਂਚਮਾਰਕ ਬ੍ਰੈਂਟ ਕਰੂਡ ਫਿੳੂਚਰਜ਼ 3.02 ਪ੍ਰਤੀਸ਼ਤ ਦੀ ਗਿਰਾਵਟ ਦੇ ਨਾਲ 50.68 ਡਾਲਰ ਪ੍ਰਤੀ ਬੈਰਲ ’ਤੇ ਆ ਗਿਆ।


 


Harinder Kaur

Content Editor

Related News