ਬਾਜ਼ਾਰ 'ਚ ਵਾਧਾ, ਸੈਂਸੈਕਸ 136 ਅੰਕ ਚੜ੍ਹਿਆ ਅਤੇ ਨਿਫਟੀ 11000 'ਤੇ ਖੁੱਲ੍ਹਿਆ

Thursday, Jul 19, 2018 - 09:49 AM (IST)

ਬਾਜ਼ਾਰ 'ਚ ਵਾਧਾ, ਸੈਂਸੈਕਸ 136 ਅੰਕ ਚੜ੍ਹਿਆ ਅਤੇ ਨਿਫਟੀ 11000 'ਤੇ ਖੁੱਲ੍ਹਿਆ

ਬਿਜ਼ਨੈੱਸ ਡੈਸਕ — ਗਲੋਬਲ ਬਾਜ਼ਾਰਾਂ ਤੋਂ ਮਿਲੇਜੁਲੇ ਸੰਕੇਤਾਂ ਨਾਲ ਅੱਜ ਭਾਰਤੀ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਵਾਧੇ ਨਾਲ ਹੋਈ। ਕਾਰੋਬਾਰ ਦੀ ਸ਼ੁਰੂਆਤ 'ਚ ਸੈਂਸੈਕਸ 135.64 ਅੰਕ ਯਾਨੀ 0.37 ਫੀਸਦੀ ਵਧ ਕੇ 36,509.08 'ਤੇ ਅਤੇ ਨਿਫਟੀ 19.05 ਅੰਕ ਯਾਨੀ 0.17 ਫੀਸਦੀ ਵਧ ਕੇ 10,999.50 'ਤੇ ਖੁੱਲ੍ਹਿਆ।
ਮਿਡਕੈਪ-ਸਮਾਲਕੈਪ ਸ਼ੇਅਰਾਂ 'ਚ ਮਿਲਿਆ-ਜੁਲਿਆ ਕਾਰੋਬਾਰ
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ ਵਿਚ ਮਿਲਿਆ-ਜੁਲਿਆ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ। ਬੀ.ਐੱਸ.ਈ. ਦਾ ਮਿਡਕੈਪ ਇੰਡੈਕਸ 0.04 ਫੀਸਦੀ ਅਤੇ ਨਿਫਟੀ ਦਾ ਮਿਡਕੈਪ 100 ਇੰਡੈਕਸ 0.04 ਫੀਸਦੀ ਵਧਿਆ ਹੈ। ਬੀ.ਐੱਸ.ਈ. ਦਾ ਸਮਾਲਕੈਪ ਇੰਡੈਕਸ 0.01 ਫੀਸਦੀ ਡਿੱਗਿਆ ਹੈ।
ਬੈਂਕ ਨਿਫਟੀ 'ਚ ਵਾਧਾ
ਬੈਂਕ, ਆਈ.ਟੀ., ਫਾਰਮਾ, ਆਟੋ ਸ਼ੇਅਰਾਂ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਬੈਂਕ ਨਿਫਟੀ ਇੰਡੈਕਸ 47 ਅੰਕ ਵਧ ਕੇ 26927 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਤੋਂ ਇਲਾਵਾ ਨਿਫਟੀ ਆਈ.ਟੀ. 'ਚ 0.21 ਫੀਸਦੀ, ਨਿਫਟੀ ਫਾਰਮਾ 'ਚ 0.13 ਫੀਸਦੀ, ਆਟੋ 'ਚ 0.48 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।
ਅੰਤਰਰਾਸ਼ਟਰੀ ਬਾਜ਼ਾਰਾਂ ਦਾ ਹਾਲ
ਅਮਰੀਕੀ ਬਾਜ਼ਾਰ ਕੱਲ੍ਹ ਵਾਧੇ ਨਾਲ ਬੰਦ ਹੋਏ। ਬੁੱਧਵਾਰ ਦੇ ਕਾਰੋਬਾਰੀ ਸੈਸ਼ਨ 'ਚ ਡਾਓ ਜੋਂਸ 79.4 ਅੰਕ ਯਾਨੀ 0.3 ਫੀਸਦੀ ਦੀ ਤੇਜ਼ੀ ਨਾਲ 25,199.3 ਦੇ ਪੱਧਰ 'ਤੇ, ਐੱਸ.ਐਂਡ.ਪੀ. 500 ਇੰਡੈਕਸ 6 ਅੰਕ ਯਾਨੀ 0.25 ਫੀਸਦੀ ਚੜ੍ਹ ਕੇ 2,815.6 ਦੇ ਪੱਧਰ 'ਤੇ, ਨੈਸਡੈਕ ਸਪਾਟ ਹੋ ਕੇ 7,854.5 ਦੇ ਪੱਧਰ 'ਤੇ ਬੰਦ ਹੋਇਆ ਹੈ। ਏਸ਼ੀਆਈ ਬਾਜ਼ਾਰਾਂ ਵਿਚ ਤੇਜ਼ੀ ਦਾ ਮਾਹੌਲ ਨਜ਼ਰ ਆ ਰਿਹਾ ਹੈ। ਜਾਪਾਨ ਦਾ ਬਾਜ਼ਾਰ ਨਿਕਕਈ 107 ਅੰਕ ਯਾਨੀ 0.5 ਫੀਸਦੀ ਦੇ ਵਾਧੇ ਨਾਲ 22,901 ਦੇ ਪੱਧਰ 'ਤੇ, ਹੈਂਗ ਸੇਂਗ 161 ਅੰਕ ਯਾਨੀ 0.6 ਫੀਸਦੀ ਦੇ ਵਾਧੇ ਨਾਲ 28,278 ਦੇ ਪੱਧਰ 'ਤੇ, ਐੱਸ.ਜੀ.ਐਕਸ. ਨਿਫਟੀ 30 ਅੰਕ ਯਾਨੀ 0.25 ਫੀਸਦੀ ਦੀ ਤੇਜ਼ੀ ਨਾਲ 11,012 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।
ਟਾਪ ਗੇਨਰਜ਼
ਓ.ਐੱਨ.ਜੀ.ਸੀ., ਭਾਰਤੀ ਏਅਰਟੈੱਲ, ਟਾਟਾ ਮੋਟਰਜ਼, ਐੱਮ.ਐਂਡ.ਐੱਮ., ਅਦਾਨੀ ਪੋਰਟਸ
ਟਾਪ ਲੂਜ਼ਰਜ਼
ਐੱਚ.ਪੀ.ਸੀ.ਐੱਲ., ਬੀ.ਪੀ.ਸੀ.ਐੱਲ., ਐੱਚ.ਡੀ.ਐੱਫ.ਸੀ., ਇੰਡਸਇੰਡ ਬੈਂਕ, ਆਈ.ਟੀ.ਸੀ., ਹੀਰੋ ਮੋਟੋਕਾਰਪ, ਕੋਲ ਇੰਡੀਆ


Related News