ਦੂਜੇ ਦੇਸ਼ਾਂ ’ਚ ਵੱਸਣ ਲਈ ਦੁਨੀਆ ’ਚ ਸਭ ਤੋਂ ਉਤਾਵਲੇ ਹਨ ਅਮੀਰ ਭਾਰਤੀ

Sunday, Feb 14, 2021 - 10:25 AM (IST)

ਦੂਜੇ ਦੇਸ਼ਾਂ ’ਚ ਵੱਸਣ ਲਈ ਦੁਨੀਆ ’ਚ ਸਭ ਤੋਂ ਉਤਾਵਲੇ ਹਨ ਅਮੀਰ ਭਾਰਤੀ

ਨਵੀਂ ਦਿੱਲੀ(ਇੰਟ.) – ਕੋਰੋਨਾ ਵਾਇਰਸ ਨੇ ਭਾਂਵੇ ਹੀ ਇੰਟਰਨੈਸ਼ਨਲ ਟਰੈਵਲ ਪਲਾਨਸ ’ਤੇ ਬ੍ਰੇਕ ਲਗਾਈ ਹੋਵੇ ਪਰ ਇਹ ਅਮੀਰ ਲੋਕਾਂ ਦੀ ਨਵੇਂ ਦੇਸ਼ਾਂ ’ਚ ਵੱਸਣ ਜਾਂ ਰਹਿਣ ਦੀ ਇੱਛਾ ’ਤੇ ਰੋਕ ਨਹੀਂ ਲਗਾ ਸਕਿਆ ਹੈ, ਖਾਸ ਕਰ ਕੇ ਅਮੀਰ ਭਾਰਤੀਆਂ ਦੇ ਮਾਮਲੇ ’ਚ। ਸਾਲ 2020 ’ਚ ਵੀ ‘ਰੈਜੀਡੈਂਸ ਬਾਯ ਇਨਵੈਸਟਮੈਂਟ’ ਜਾਂ ‘ਸਿਟੀਜ਼ਨਸ਼ਿਪ ਬਾਯ ਇਨਵੈਸਟਮੈਂਟ’ ਪ੍ਰੋਗਰਾਮਸ ਲਈ ਪੁੱਛਗਿੱਛ ਕਰਨ ਵਾਲਿਆਂ ਦੀ ਲਿਸਟ ’ਚ ਅਮੀਰ ਭਾਰਤੀ ਟੌਪ ’ਤੇ ਰਹੇ।

ਇਕ ਏਜੰਸੀ ਦੀ ਰਿਪੋਰਟ ਮੁਤਾਬਕ 2019 ਦੇ ਮੁਕਾਬਲੇ ਇਨ੍ਹਾਂ ਪੁੱਛਗਿੱਛ ਦੀ ਗਿਣਤੀ ਵਧੀ। ਦੱਸ ਦਈਏ ਕਿ ਭਾਰਤ ’ਚ ਡਿਊਅਲ ਸਿਟੀਜ਼ਨਸ਼ਿਪ ਰੱਖਣ ਦੀ ਇਜਾਜ਼ਤ ਨਹੀਂ ਹੈ। ਯਾਨੀ ਜੇ ਕੋਈ ਭਾਰਤੀ ਕਿਸੇ ਦੂਜੇ ਦੇਸ਼ਾਂ ’ਚ ਵੱਸਣਾ ਚਾਹੁੰਦਾ ਹੈ ਤਾਂ ਉਸ ਨੂੰ ਭਾਰਤ ਦੀ ਨਾਗਰਿਕਤਾ ਛੱਡਣੀ ਹੋਵੇਗੀ।

ਇਹ ਵੀ ਪੜ੍ਹੋ : ਲੁਫਥਾਂਸਾ ਨੇ 103 ਭਾਰਤੀ ਏਅਰ ਹੋਸਟੈੱਸ ਨੂੰ ਨੌਕਰੀ ਤੋਂ ਕੱਢਿਆ, ਜਾਣੋ ਵਜ੍ਹਾ

ਹੇਨਲੇ ਐਂਡ ਪਾਰਟਨਰਸ ਵਲੋਂ ਸਾਂਝਾ ਕੀਤੀ ਗਈ ਇਕ ਰਿਪੋਰਟ ਮੁਤਾਬਕ ਭਾਰਤੀਆਂ ਤੋਂ ਬਾਅਦ ਲਿਸਟ ’ਚ ਦੂਜੇ ਨੰਬਰ ’ਤੇ ਅਮਰੀਕਾ ਹੈ। ਕੋਵਿਡ ਅਤੇ ਸਿਆਸੀ ਫੇਰਬਦਲ ਕਾਰਣ ਉਥੇ ਦੇਸ਼ ਛੱਡਣ ਦੀ ਇੱਛਾ ’ਚ ਵਾਧਾ ਹੋਇਆ ਹੈ। 2019 ’ਚ ਅਮਰੀਕਾ ‘ਰੈਜੀਡੈਂਸ ਬਾਯ ਇਨਵੈਸਟਮੈਂਟ’ ਜਾਂ ‘ਸਿਟੀਜ਼ਨਸ਼ਿਪ ਬਾਯ ਇਨਵੈਸਟਮੈਂਟ’ ਪ੍ਰੋਗਰਾਮਸ ਲਈ ਪੁੱਛਗਿੱਛ ਕਰਨ ਵਾਲਿਆਂ ਦੀ ਲਿਸਟ ’ਚ ਛੇਵੇਂ ਸਥਾਨ ’ਤੇ ਸੀ। ਇਸ ਲਿਸਟ ’ਚ ਤੀਜੇ ਸਥਾਨ ’ਤੇ ਪਾਕਿਸਤਾਨ, ਚੌਥੇ ਸਥਾਨ ’ਤੇ ਦੱਖਣੀ ਅਫਰੀਕਾ ਅਤੇ 5ਵੇਂ ਸਥਾਨ ’ਤੇ ਨਾਈਜ਼ੀਰੀਆ ਹੈ। ਹੇਨਲੇ ਐਂਡ ਪਾਰਟਨਰਸ ਰੈਜੀਡੈਂਸ ਅਤੇ ਸਿਟੀਜ਼ਨਸ਼ਿਪ ਪਲਾਨਿੰਗ ਨਾਲ ਜੁੜੀ ਇਕ ਗਲੋਬਲ ਕੰਪਨੀ ਹੈ।

ਇਹ ਵੀ ਪੜ੍ਹੋ : Aadhaar Card ਦੀ ਐਪ 'ਚ UIDAI ਨੇ ਕੀਤੇ ਬਦਲਾਅ, ਹੁਣ ਮਿਲੇਗੀ ਇਹ ਸਹੂਲਤ

2020 ’ਚ 63 ਫੀਸਦੀ ਵਧੀ ਪੁੱਛ-ਪੜਤਾਲ

ਹੇਨਲੇ ਐਂਡ ਪਾਰਟਨਰਸ ਮੁਤਾਬਕ ‘ਰੈਜੀਡੈਂਸ ਬਾਯ ਇਨਵੈਸਟਮੈਂਟ’ ਜਾਂ ‘ਸਿਟੀਜ਼ਨਸ਼ਿਪ ਬਾਯ ਇਨਵੈਸਟਮੈਂਟ’ ਪ੍ਰੋਗਰਾਮਸ ਲਈ ਭਾਰਤੀਆਂ ਵਲੋਂ 2020 ’ਚ ਪੁੱਛ-ਪੜਤਾਲ 2019 ਦੇ ਮੁਕਾਬਲੇ 63 ਫੀਸਦੀ ਵਧ ਗਈ। ਟੌਪ ਇਨਵੈਸਟਮੈਂਟ ਲਿੰਕਡ ਰੈਜੀਡੈਂਸ ਪ੍ਰੋਗਰਾਮਸ ਕੈਨੇਡਾ, ਪੁਰਤਗਾਲ ਅਤੇ ਆਸਟ੍ਰੇਲੀਆ ਲਈ ਰਹੇ। ਉਥੇ ਨਾਗਰਿਕਤਾ ਲਈ ਆਸਟ੍ਰੀਆ, ਮਾਲਟਾ, ਟਰਕੀ ਚੋਟੀ ’ਤੇ ਰਹੇ। ਯੂਰਪੀ ਰੈਜੀਡੈਂਸ ਬਾਯ ਇਨਵੈਸਟਮੈਂਟ ਬਦਲਾਂ ’ਚ ਪੁਰਤਗਾਲ ਸਭ ਤੋਂ ਲੋਕਪ੍ਰਿਯ ਬਦਲ ਰਿਹਾ।

ਇਹ ਵੀ ਪੜ੍ਹੋ : ਜਾਣੋ ਕਿਵੇਂ ਲੀਕ ਹੋ ਰਿਹੈ Koo ਐਪ ਤੋਂ ਉਪਭੋਗਤਾਵਾਂ ਦਾ ਡਾਟਾ, ਚੀਨੀ ਕੁਨੈਕਸ਼ਨ ਵੀ ਆਇਆ ਸਾਹਮਣੇ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News