ਭਾਰਤ ਦੇ ਹਵਾਈ ਅੱਡਿਆਂ ਦਾ ਮਾਲੀਆ ਅਗਲੇ ਵਿੱਤੀ ਸਾਲ ਤੱਕ ਵਧ ਕੇ 3.9 ਅਰਬ ਡਾਲਰ ’ਤੇ ਪਹੁੰਚਣ ਦਾ ਅਨੁਮਾਨ

Thursday, Mar 23, 2023 - 12:21 PM (IST)

ਭਾਰਤ ਦੇ ਹਵਾਈ ਅੱਡਿਆਂ ਦਾ ਮਾਲੀਆ ਅਗਲੇ ਵਿੱਤੀ ਸਾਲ ਤੱਕ ਵਧ ਕੇ 3.9 ਅਰਬ ਡਾਲਰ ’ਤੇ ਪਹੁੰਚਣ ਦਾ ਅਨੁਮਾਨ

ਨਵੀਂ ਦਿੱਲੀ (ਭਾਸ਼ਾ) – ਭਾਰਤ ’ਚ ਹਵਾਈ ਅੱਡਿਆਂ ਦੇ ਸੰਚਾਲਨ ਦਾ ਮਾਲੀਆ ਅਗਲੇ ਵਿੱਤੀ ਸਾਲ ’ਚ 26 ਫੀਸਦੀ ਵਧ ਕੇ 3.9 ਅਰਬ ਡਾਲਰ ’ਤੇ ਪਹੁੰਚਣ ਦਾ ਅਨੁਮਾਨ ਹੈ। ਹਵਾਬਾਜ਼ੀ ਖੇਤਰ ਦੀ ਸਲਾਹਕਾਰ ਕੰਪਨੀ ਕਾਪਾ ਇੰਡੀਆ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਹਵਾਈ ਅੱਡਿਆਂ ਲਈ ਦ੍ਰਿਸ਼ ਪੇਸ਼ ਕਰਦੇ ਹੋਏ ਕਾਪਾ ਇੰਡੀਆ ਨੇ ਕਿਹਾ ਕਿ 2023-24 ’ਚ ਘਰੇਲੂ ਅਤੇ ਕੌਮਾਂਤਰੀ ਸੰਚਾਲਨ ’ਚ ਹਵਾਈ ਯਾਤਰੀ ਟ੍ਰੈਫਿਕ 39.5 ਕਰੋੜ ਹੋਣ ਦਾ ਅਨੁਮਾਨ ਹੈ। ਇਸ ’ਚੋਂ ਘਰੇਲੂ ਹਵਾਈ ਮੁਸਾਫਰਾਂ ਦੀ ਗਿਣਤੀ 27.5 ਕਰੋੜ ਤੋਂ ਵਧ ਕੇ ਇਸ ਵਿੱਤੀ ਸਾਲ ’ਚ 32 ਕਰੋੜ ’ਤੇ ਪਹੁੰਚਣ ਦਾ ਅਨੁਮਾਨ ਹੈ। ਉੱਥੇ ਹੀ ਕੌਮਾਂਤਰੀ ਹਵਾਈ ਮੁਸਾਫਰਾਂ ਦੀ ਗਿਣਤੀ 5.8 ਕਰੋੜ ਤੋਂ ਵਧ ਕੇ 7.5 ਕਰੋੜ ’ਤੇ ਪਹੁੰਚਣ ਦੀ ਉਮੀਦ ਹੈ। ਕਾਪਾ ਇੰਡੀਆ ਨੇ ਕਿਹਾ ਕਿ ਅਜਿਹਾ ਅਨੁਮਾਨ ਹੈ ਕਿ 2029-30 ਤੱਕ ਭਾਰਤ ’ਚ ਘਰੇਲੂ ਹਵਾਈ ਮੁਸਾਫਰਾਂ ਦੀ ਗਿਣਤੀ ਵਧ ਕੇ 70 ਕਰੋੜ ਅਤੇ ਕੌਮਾਂਤਰੀ ਹਵਾਈ ਮੁਸਾਫਰਾਂ ਦੀ ਗਿਣਤੀ 16 ਕਰੋੜ ’ਤੇ ਪਹੁੰਚ ਸਕਦੀ ਹੈ। ਇਸ ’ਚ ਕਿਹਾ ਗਿਆ ਹੈ ਕਿ ਭਾਰਤ ਦੇ ਹਵਾਈ ਅੱਡਿਆਂ ਦਾ ਮਾਲੀਆ ਅਗਲੇ ਵਿੱਤੀ ਸਾਲ ’ਚ 3.9 ਅਰਬ ਡਾਲਰ ’ਤੇ ਪਹੁੰਚਣ ਦਾ ਅਨੁਮਾਨ ਹੈ ਜੋ 2022-23 ਦੇ ਅਨੁਮਾਨ ਤੋਂ 26 ਫੀਸਦੀ ਵੱਧ ਹੋਵੇਗਾ। ਇਹ ਦ੍ਰਿਸ਼ ਕਾਪਾ ਇੰਡੀਆ ਹਵਾਈ ਸੰਮੇਲਨ ’ਚ ਪੇਸ਼ ਕੀਤਾ ਗਿਆ।

ਇਹ  ਵੀ ਪੜ੍ਹੋ : ਸੋਨੇ ਦੀਆਂ ਕੀਮਤਾਂ ਨੇ ਬਣਾਇਆ ਨਵਾਂ ਰਿਕਾਰਡ, ਹੁਣ ਤੱਕ ਦੇ ਉੱਚ ਪੱਧਰ 'ਤੇ ਪਹੁੰਚਿਆ ਭਾਅ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News