RBI ਗਵਰਨਰ ਨੇ ਦਿੱਤੇ ਸੰਕੇਤ, ਰੈਪੋ ਰੇਟ ''ਚ ਫਿਰ ਹੋ ਸਕਦੀ ਹੈ 0.25 ਫੀਸਦੀ ਦੀ ਕਟੌਤੀ
Monday, Jul 22, 2019 - 03:51 PM (IST)
ਨਵੀਂ ਦਿੱਲੀ — ਭਾਰਤੀ ਰਿਜ਼ਰਵ ਬੈਂਕ ਅਗਲੇ ਮਹੀਨੇ ਮੁਦਰਾ ਨੀਤੀ ਸਮੀਖਿਆ ਵਿਚ ਵਿਆਜ ਦਰਾਂ 'ਚ 0.25 ਫੀਸਦੀ ਦੀ ਕਟੌਤੀ ਕਰ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਰਿਜ਼ਰਵ ਬੈਂਕ ਚੌਥੀ ਵਾਰ ਆਪਣੀ ਮੁਦਰਾ ਨੀਤੀ ਵਿਚ ਕਟੌਤੀ ਕਰੇਗਾ। ਰਿਜ਼ਰਵ ਬੈਂਕ ਹੁਣ ਤੱਕ 0.75 ਫੀਸਦੀ ਦੀ ਕਟੌਤੀ ਕਰ ਚੁੱਕਾ ਹੈ। ਰਿਜ਼ਰਵ ਬੈਂਕ ਦੀ ਅਗਲੀ ਮੁਦਰਾ ਨੀਤੀ ਸਮੀਖਿਆ ਦੀ ਬੈਠਕ 7 ਅਗਸਤ ਨੂੰ ਹੋਣੀ ਹੈ।
75 ਆਧਾਰ ਅੰਕਾਂ ਦੀ ਕਟੌਤੀ ਕਰ ਚੁੱਕਾ ਹੈ ਰਿਜ਼ਰਵ ਬੈਂਕ
ਰਿਜ਼ਰਵ ਬੈਂਕ ਗਵਰਨਰ ਸ਼ਕਤੀਕਾਂਤ ਦਾਸ ਨੇ ਇਕ ਇੰਟਰਵਿਊ 'ਚ ਕਿਹਾ ਕਿ ਅਸੀਂ ਰੈਪੋ ਰੇਟ 'ਚ 75 ਅੰਕਾਂ ਦੀ ਕਮੀ ਕਰ ਚੁੱਕੇ ਹਾਂ। ਇਸ ਦਾ ਮਤਲਬ ਹੈ ਕਿ ਹੁਣ ਵਿਆਜ ਦਰਾਂ ਵਿਚ ਘੱਟੋ-ਘੱਟ 25 ਆਧਾਰ ਅੰਕਾਂ ਦੀ ਕਟੌਤੀ ਹੋ ਸਕਦੀ ਹੈ। ਰਿਜ਼ਰਵ ਬੈਂਕ 2019 ਦੀ ਸ਼ੁਰੂਆਤ ਤੋਂ ਹੁਣ ਤੱਕ 75 ਆਧਾਰ ਅੰਕਾਂ ਦੀ ਕਟੌਤੀ ਕਰ ਚੁੱਕਾ ਹੈ ਜਦੋਂਕਿ ਬੈਂਕਾਂ ਨੇ ਆਪਣੀ ਲੈਂਡਿੰਗ ਰੇਟਸ 'ਚ 15-20 ਆਧਾਰ ਅੰਕਾਂ ਦੀ ਹੀ ਕਮੀ ਕੀਤੀ ਹੈ। ਦਾਸ ਨੇ ਕਿਹਾ,' ਰਿਜ਼ਰਵ ਬੈਂਕ ਨੂੰ ਮਿਲੀ ਭੂਮਿਕਾ ਦੇ ਤਹਿਤ ਉਸਦਾ ਪਹਿਲਾ ਟੀਚਾ ਮਹਿੰਗਾਈ ਹੈ ਅਤੇ ਇਸ 'ਤੇ ਵੀ ਉਸ ਦੀ ਨਜ਼ਰ ਹੈ ਕਿ ਗ੍ਰੋਥ ਦੀ ਰਫਤਾਰ ਸੁਸਤ ਪਈ ਹੈ। ਰਿਵਾਇਵਲ ਲਈ ਕਈ ਸਟੇਕਹੋਲਡਰਸ ਨੇ ਆਪਣੀ ਭੂਮਿਕਾ ਨਿਭਾਉਣੀ ਹੈ।'