ਭਾਰਤ ’ਚ 5 ਸਾਲਾਂ ’ਚ 22 ਫੀਸਦੀ ਰਹੇਗੀ ਰੋਜ਼ਗਾਰ ’ਚ ਬਦਲਾਅ ਦੀ ਦਰ : WEF

05/02/2023 2:51:44 PM

ਨਵੀਂ ਦਿੱਲੀ (ਭਾਸ਼ਾ) – ਭਾਰਤੀ ਰੋਜ਼ਗਾਰ ਬਾਜ਼ਾਰ ’ਚ ਅਗਲੇ 5 ਸਾਲਾਂ ’ਚ ਰੋਜ਼ਗਾਰ ’ਚ ਬਦਲਾਅ ਦੀ ਦਰ 22 ਫੀਸਦੀ ਰਹਿਣ ਦਾ ਅਨੁਮਾਨ ਹੈ। ਇਕ ਨਵੇਂ ਅਧਿਐਨ ’ਚ ਸੋਮਵਾਰ ਨੂੰ ਦੱਸਿਆ ਗਿਆ ਕਿ ਇਸ ’ਚ ਆਰਟੀਫਿਸ਼ੀਅਲ ਇੰਟੈਲੀਜੈਂਸ (ਏ. ਆਈ.), ਮਸ਼ੀਨ ਲਰਨਿੰਗ ਅਤ ਡਾਟਾ ਬਲਾਕ ਸਿਖਰ ’ਤੇ ਰਹਿਣਗੇ। ਵਿਸ਼ਵ ਆਰਥਿਕ ਮੰਚ (ਡਬਲਯੂ. ਈ. ਐੱਫ.) ਨੇ ਆਪਣੀ ਤਾਜ਼ਾ ‘ਰੋਜ਼ਗਾਰ ਦਾ ਭਵਿੱਖ’ ਰਿਪੋਰਟ ’ਚ ਕਿਹਾ ਕਿ ਗਲੋਬਲ ਪੱਧਰ ’ਤੇ ਰੋਜ਼ਗਾਰ ਬਦਲਣ ਦੀ ਦਰ 23 ਫੀਸਦੀ ਰਹਿਣ ਦਾ ਅਨੁਮਾਨ ਹੈ।

ਇਸ ਚ 6.9 ਕਰੋੜ ਨਵੇਂ ਰੋਜ਼ਗਾਰ ਦੇ ਮੌਕੇ ਤਿਆਰ ਹੋਣ ਦੀ ਉਮੀਦ ਹੈ ਜਦ ਕਿ 8.3 ਕਰੋੜ ਅਹੁਦੇ ਸਮਾਪਤ ਹੋਣਗੇ। ਡਬਲਯੂ. ਈ. ਐੱਫ. ਨੇ ਕਿਹਾ ਕਿ ਲਗਭਗ ਇਕ ਚੌਥਾਈ ਨੌਕਰੀਆਂ (23 ਫੀਸਦੀ) ਅਗਲੇ 5 ਸਾਲਾਂ ’ਚ ਬਦਲਣਗੀਆਂ। ਰਿਪੋਰਟ ਲਈ 803 ਕੰਪਨੀਆਂ ਦਰਮਿਆਨ ਸਰਵੇਖਣ ਕੀਤਾ ਗਿਆ।


Harinder Kaur

Content Editor

Related News