ਰੇਲਵੇ ਵਿਭਾਗ ਵਲੋਂ ਕੋਰੋਨਾ ਮਰੀਜ਼ਾਂ ਲਈ ਰਾਹਤ, RTPCR ਟੈਸਟ ਸਮੇਤ ਕਈ ਖਰਚੇ ਕੀਤੇ ਮੁਆਫ਼
Saturday, May 01, 2021 - 09:37 PM (IST)
ਨਵੀਂ ਦਿੱਲੀ - ਰੇਲਵੇ ਬੋਰਡ ਨੇ ਵੱਖ-ਵੱਖ ਕੈਂਪਾਂ ਵਿਚ ਗੈਰ ਰੇਲਵੇ ਕਰਮਚਾਰੀਆਂ ਦੀ ਆਰਟੀ-ਪੀਸੀਆਰ ਜਾਂਚ ਅਤੇ ਰੈਪਿਡ ਐਂਟੀਜਨ ਟੈਸਟ ਕਰਨ 'ਤੇ ਹੋਏ ਖ਼ਰਚਿਆਂ ਨੂੰ ਮੁਆਫ਼ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਜਾਣਕਾਰੀ ਮੰਤਰਾਲੇ ਦੇ ਇੱਕ ਬਿਆਨ ਵਿਚ ਦਿੱਤੀ ਗਈ। ਇੰਨਾ ਹੀ ਨਹੀਂ, ਰੇਲਵੇ ਨੇ ਕੋਰੋਨਾ ਲਾਗ ਨਾਲ ਪੀੜਤ ਮਰੀਜ਼ਾਂ ਨੂੰ ਹਸਪਤਾਲ ਵਿਚ ਮੁਫ਼ਤ ਭੋਜਨ ਦੇਣ ਦਾ ਐਲਾਨ ਵੀ ਕੀਤਾ ਹੈ। ਹੁਣ ਮਰੀਜ਼ਾਂ ਨੂੰ ਖਾਣੇ ਦੀ ਫ਼ੀਸ ਦਾ ਭੁਗਤਾਨ ਨਹੀਂ ਕਰਨਾ ਪਏਗਾ।
ਇਹ ਵੀ ਪੜ੍ਹੋ : ‘ਬੀਮਾ ਕੰਪਨੀਆਂ ਇਕ ਘੰਟੇ ਦੇ ਅੰਦਰ ਨਿਪਟਾਉਣ ਕੋਵਿਡ-19 ਦਾ ਕੈਸ਼ਲੈੱਸ ਕਲੇਮ’
ਰੇਲਵੇ ਨੇ ਕਿਹਾ, 'ਭਾਰਤੀ ਰੇਲਵੇ ਆਪਣੀ ਪੂਰੀ ਤਾਕਤ ਨਾਲ ਕੋਵਿਡ -19 ਨਾਲ ਲੜਨ ਲਈ ਅੱਗੇ ਆ ਰਿਹਾ ਹੈ। ਇਸ ਵਿਚ ਰੇਲਵੇ ਸਪਲਾਈ ਚੇਨ ਨੂੰ ਕਾਇਮ ਰੱਖਣਾ ਅਤੇ ਅਰਥਚਾਰੇ ਦੇ ਪਹੀਏ ਨੂੰ ਘੁੰਮਾਂਦੇ ਰਹਿਣ ਤੋਂ ਲੈ ਕੇ , ਕੋਵਿਡ -19 ਕੇਅਰ ਕੋਚ ਉਪਲੱਬਧ ਕਰਵਾਉਣਾ, ਆਕਸੀਜਨ ਐਕਸਪ੍ਰੈਸ ਅਤੇ ਯਾਤਰੀ ਰੇਲਗੱਡੀਆਂ ਨੂੰ ਇਸ ਮੁਸ਼ਕਲ ਸਮੇਂ ਵਿਚ ਵੀ ਚਲਾਉਂਦੇ ਰਹਿਣਾ ਸ਼ਾਮਲ ਹੈ।' ਰੇਲਵੇ ਨੇ ਕਿਹਾ, 'ਮਹੱਤਵਪੂਰਨ ਮੈਡੀਕਲ ਖਰਚਿਆਂ ਦੀ ਛੋਟ ਸਿਹਤ ਸੰਭਾਲ ਨੂੰ ਸਾਰਿਆਂ ਲਈ ਪਹੁੰਚਯੋਗ ਬਣਾਉਣ ਵੱਲ ਇੱਕ ਕਦਮ ਹੈ।'
ਇਹ ਵੀ ਪੜ੍ਹੋ : ਕੋਰੋਨਾ ਕਾਰਨ ਹੋਈ ਮੌਤ ਤਾਂ ਪਰਿਵਾਰਕ ਮੈਂਬਰਾਂ ਨੂੰ ਇਸ ਸਰਕਾਰੀ ਯੋਜਨਾ ਤੋਂ ਮਿਲਣਗੇ 2 ਲੱਖ ਰੁਪਏ
ਰੇਲਵੇ ਬੋਰਡ ਨੇ ਕਿਹਾ ਕਿ ਰੇਲਵੇ ਹਸਪਤਾਲ ਵਿੱਚ ਦਾਖਲ ਹੋਏ ਕੋਰੋਨਾ ਮਰੀਜ਼ਾਂ ਤੋਂ ਨਾ ਤਾਂ ਆਰਟੀ-ਪੀਸੀਆਰ ਟੈਸਟ ਚਾਰਜ ਲਿਆ ਜਾਏਗਾ ਅਤੇ ਨਾ ਹੀ ਰੈਪਿਡ ਐਂਟੀਜੇਨ ਟੈਸਟ ਦਾ ਚਾਰਜ ਲਿਆ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਨੂੰ ਬਿਲਕੁਲ ਮੁਫਤ ਭੋਜਨ ਵੀ ਦਿੱਤਾ ਜਾਵੇਗਾ। ਉਨ੍ਹਾਂ ਨਾਲ ਸਬੰਧਤ ਆਮ ਲੋਕਾਂ ਤੋਂ ਕੋਈ ਫੀਸ ਨਹੀਂ ਲਈ ਜਾਵੇਗੀ। ਰੇਲਵੇ ਨੇ ਕਿਹਾ ਕਿ ਇਹ ਉਪਰਾਲੇ ਯਕੀਨੀ ਤੌਰ 'ਤੇ ਆਮ ਲੋਕਾਂ ਨੂੰ ਕੁਝ ਹੱਦ ਤਕ ਰਾਹਤ ਪ੍ਰਦਾਨ ਕਰਨਗੇ।
ਇਹ ਵੀ ਪੜ੍ਹੋ : ਕੇਂਦਰ ਨੇ ਕਰਮਚਾਰੀ ਡਿਪਾਜ਼ਿਟ ਲਿੰਕਡ ਬੀਮਾ ਯੋਜਨਾ ਤਹਿਤ ਬੀਮਾ ਰਾਸ਼ੀ ਵਧਾ ਕੇ ਕੀਤੀ 7 ਲੱਖ ਰੁਪਏ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।