ਅਡਾਨੀ ਦੇ ਇਸ ਸ਼ੇਅਰ ਨੂੰ ਖਰੀਦਣ ਲਈ ਲੱਗੀ ਦੌੜ, ਲਗਾਤਾਰ ਲਗ ਰਿਹਾ ਅੱਪਰ ਸਰਕਟ
Friday, Feb 17, 2023 - 02:55 PM (IST)
ਮੁੰਬਈ - ਅਡਾਨੀ ਗਰੁੱਪ ਦੀ ਪਾਵਰ ਕੰਪਨੀ ਅਡਾਨੀ ਪਾਵਰ ਦੇ ਸ਼ੇਅਰਾਂ ਵਿਚ ਅੱਜ ਸ਼ੁੱਕਰਵਾਰ ਨੂੰ ਜ਼ਬਰਦਸਤ ਵਾਧਾ ਦੇਖਣ ਨੂੰ ਮਿਲਿਆ ਹੈ। ਕੰਪਨੀ ਦੇ ਸ਼ੇਅਰ ਲਗਾਤਾਰ ਦੋ ਕਾਰੋਬਾਰੀ ਦਿਨ ਤੋਂ ਅੱਪਰ ਸਰਕਟ ਨੂੰ ਹਿੱਟ ਕਰ ਰਿਹਾ ਹੈ। ਅੱਜ 17 ਫਰਵਰੀ ਨੂੰ ਕੰਪਨੀ ਦੇ ਸ਼ੇਅਰ 5 ਫ਼ੀਸਦੀ ਦੇ ਅੱਪਰ ਸਰਕਟ ਦੇ ਨਾਲ 155.15 ਰੁਪਏ 'ਤੇ ਕਾਰੋਬਾਰ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਅਡਾਨੀ ਪਾਵਰ ਦੇ ਸ਼ੇਅਰਾਂ ਵਿਚ ਇਹ ਵਾਧਾ ਡੀਬੀ ਪਾਵਰ ਦੇ ਨਾਲ ਡੀਲ ਰੱਦ ਕਰਨ ਦੇ ਐਲਾਨ ਤੋਂ ਬਾਅਦ ਦੇਖਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪਾਕਿਸਤਾਨ ਹੋਵੇਗਾ ਲੋਨ ਡਿਫਾਲਟਰ! ਫਿਚ ਨੇ ਘਟਾਈ ਰੇਟਿੰਗ, ਜਾਰੀ ਕੀਤੀ ਚਿਤਾਵਨੀ
45 ਫ਼ੀਸਦੀ ਤੱਕ ਡਿੱਗ ਚੁੱਕੇ ਹਨ ਸ਼ੇਅਰ
ਤੁਹਾਨੂੰ ਦੱਸ ਦੇਈਏ ਕਿ ਹਿੰਡਨਬਰਗ ਦੀ ਰਿਪੋਰਟ ਤੋਂ ਬਾਅਦ ਅਡਾਨੀ ਪਾਵਰ ਦੇ ਸ਼ੇਅਰ ਲਗਾਤਾਰ ਡਿੱਗ ਰਹੇ ਸਨ। ਇਸ ਸਮੇਂ ਦੌਰਾਨ ਇਹ ਸ਼ੇਅਰ ਲਗਭਗ 45% ਟੁੱਟ ਗਿਆ ਹੈ। ਹਾਲਾਂਕਿ ਪਿਛਲੇ ਦੋ ਕਾਰੋਬਾਰੀ ਦਿਨਾਂ ਤੋਂ ਇਸ 'ਚ ਚੰਗੀ ਖਰੀਦਦਾਰੀ ਹੋ ਰਹੀ ਹੈ। ਅਡਾਨੀ ਪਾਵਰ ਦੇ ਸ਼ੇਅਰਾਂ ਦਾ ਸਭ ਤੋਂ ਉੱਚਾ ਪੱਧਰ 432.80 ਰੁਪਏ ਹੈ। ਇਸ ਦੇ ਨਾਲ ਹੀ ਇਸਦਾ All time low ਭਾਅ 108.75 ਰੁਪਏ ਹੈ।
ਇਹ ਵੀ ਪੜ੍ਹੋ : ਨਿੱਜੀ ਖੇਤਰ ਦੀਆਂ 60 ਫ਼ੀਸਦੀ ਬੀਮਾ ਕੰਪਨੀਆਂ ਨੇ ਕਿਹਾ, ਧੋਖਾਦੇਹੀ ਦੇ ਮਾਮਲੇ ਵਧ ਰਹੇ ਹਨ
ਡੀਬੀ ਪਾਵਰ ਨਾਲ 7,017 ਕਰੋੜ ਦਾ ਸੀ ਸੌਦਾ
ਅਡਾਨੀ ਪਾਵਰ ਲਿਮਟਿਡ 7,017 ਕਰੋੜ ਰੁਪਏ ਵਿੱਚ ਡੀਬੀ ਪਾਵਰ ਦੀ ਥਰਮਲ ਬਿਜਲੀ ਜਾਇਦਾਦ ਖਰੀਦਣ ਦਾ ਸੌਦਾ ਪੂਰਾ ਕਰਨ ਵਿੱਚ ਅਸਫਲ ਰਹੀ ਹੈ। ਅਡਾਨੀ ਪਾਵਰ ਨੇ ਬੁੱਧਵਾਰ ਨੂੰ ਸਟਾਕ ਮਾਰਕੀਟ ਨੂੰ ਦੱਸਿਆ, "ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ 18 ਅਗਸਤ 2022 ਦੇ ਐਮਓਯੂ ਦੇ ਤਹਿਤ ਆਖਰੀ ਮਿਤੀ ਲੰਘ ਗਈ ਹੈ।" ਅਡਾਨੀ ਪਾਵਰ ਨੇ ਪਹਿਲਾਂ ਅਗਸਤ 2022 ਵਿੱਚ ਰਿਪੋਰਟ ਦਿੱਤੀ ਸੀ ਕਿ ਉਸਨੇ ਡੀਬੀ ਪਾਵਰ ਲਿਮਟਿਡ ਨੂੰ ਪ੍ਰਾਪਤ ਕਰਨ ਲਈ ਇੱਕ ਸਮਝੌਤਾ ਕੀਤਾ ਹੈ। ਕੰਪਨੀ ਦਾ ਛੱਤੀਸਗੜ੍ਹ ਵਿੱਚ 1200 ਮੈਗਾਵਾਟ ਸਮਰੱਥਾ ਦਾ ਇੱਕ ਥਰਮਲ ਪਾਵਰ ਪਲਾਂਟ ਹੈ।
ਇਹ ਵੀ ਪੜ੍ਹੋ : ਸਰਕਾਰ ਨੇ ਵਿੰਡਫਾਲ ਟੈਕਸ ’ਚ ਕੀਤੀ ਵੱਡੀ ਕਟੌਤੀ, ATF ’ਤੇ ਵਾਧੂ ਐਕਸਾਈਜ਼ ਡਿਊਟੀ ਵੀ ਘਟਾਈ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।