ਸੇਲ ਦਾ ਮੁਨਾਫਾ 61.51 ਫੀਸਦੀ ਘਟ ਕੇ 81.78 ਕਰੋੜ ਰੁਪਏ ਰਿਹਾ

Saturday, Aug 10, 2024 - 02:41 PM (IST)

ਸੇਲ ਦਾ ਮੁਨਾਫਾ 61.51 ਫੀਸਦੀ ਘਟ ਕੇ 81.78 ਕਰੋੜ ਰੁਪਏ ਰਿਹਾ

ਨਵੀਂ ਦਿੱਲੀ (ਭਾਸ਼ਾ) - ਜਨਤਕ ਖੇਤਰ ਦੀ ਸਟੀਲ ਕੰਪਨੀ ਸੇਲ ਨੇ ਕਿਹਾ ਕਿ ਆਮਦਨ ’ਚ ਕਮੀ ਦੇ ਕਾਰਨ ਉਸ ਦਾ ਮੁਨਾਫਾ 61.51 ਫੀਸਦੀ ਘਟ ਕੇ 81.78 ਕਰੋੜ ਰੁਪਏ ਰਹਿ ਗਿਆ। ਕੰਪਨੀ ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ ’ਚ ਕਿਹਾ ਕਿ ਉਸ ਨੇ ਪਿਛਲੇ ਮਾਲੀ ਸਾਲ ਦੀ ਅਪ੍ਰੈਲ-ਜੂਨ ਮਿਆਦ ’ਚ 212.48 ਕਰੋੜ ਰੁਪਏ ਦਾ ਸ਼ੁੱਧ ਲਾਭ ਹਾਸਲ ਕੀਤਾ ਸੀ।

ਤਿਮਾਹੀ ਦੌਰਾਨ ਕੰਪਨੀ ਦੀ ਕੁੱਲ ਆਮਦਨ ਇਕ ਸਾਲ ਪਹਿਲਾਂ ਦੇ 24,822.83 ਕਰੋੜ ਤੋਂ ਘਟ ਕੇ 24,174.80 ਕਰੋੜ ਰੁਪਏ ਰਹਿ ਗਈ। ਇਸ ਦੌਰਾਨ ਕੰਪਨੀ ਦਾ ਖਰਚਾ 23,871.60 ਕਰੋੜ ਰੁਪਏ ਰਿਹਾ, ਜੋ ਇਕ ਸਾਲ ਪਹਿਲਾਂ ਦੀ ਇਸੇ ਤਿਮਾਹੀ ’ਚ 24,598.06 ਕਰੋੜ ਰੁਪਏ ਸੀ। ਸਟੀਲ ਅਥਾਰਿਟੀ ਆਫ ਇੰਡੀਆ ਲਿਮਟਿਡ (ਸੇਲ) ਨੇ ਕਿਹਾ ਕਿ ਪਹਿਲੀ ਤਿਮਾਹੀ ’ਚ ਉਸ ਦਾ ਕੱਚਾ ਇਸਪਾਤ ਉਤਪਾਦਨ ਇਕ ਸਾਲ ਪਹਿਲਾਂ ਦੀ ਇਸੇ ਮਿਆਦ ਦੇ 46.8 ਟਨ ਦੇ ਮੁਕਾਬਲੇ ਘਟ ਕੇ 46.7 ਲੱਖ ਟਨ ਰਹਿ ਗਿਆ। ਉਸ ਦੀ ਵਿਕਰੀ ਦੀ ਮਿਕਦਾਰ ਵੀ 40.1 ਲੱਖ ਟਨ ਤੋਂ ਘਟ ਕੇ 38.8 ਲੱਖ ਟਨ ਰਹਿ ਗਈ।


author

Harinder Kaur

Content Editor

Related News