ਟਮਾਟਰ ਦੀਆਂ ਕੀਮਤਾਂ ’ਚ ਆਇਆ ਭਾਰੀ ਉਛਾਲ, 100 ਰੁਪਏ ਪ੍ਰਤੀ ਕਿਲੋ ਤੱਕ ਪੁੱਜੀ ਕੀਮਤ

Monday, Jun 26, 2023 - 05:04 PM (IST)

ਬਿਜ਼ਨੈੱਸ ਡੈਸਕ - ਬੀਤੇ ਦੋ ਦਿਨਾਂ ’ਚ ਟਮਾਟਰ ਦੀਆਂ ਕੀਮਤਾਂ ’ਚ ਵੱਡਾ ਉਛਾਲ ਆਇਆ ਹੈ। ਇਹ ਤੇਜ਼ੀ ਦਿੱਲੀ-ਐੱਨ. ਸੀ. ਆਰ. ਸਮੇਤ ਦੇਸ਼ ਦੇ ਦੂਜੇ ਹਿੱਸਿਆਂ ’ਚ ਦੇਖਣ ਨੂੰ ਮਿਲੀ ਹੈ। ਦਿੱਲੀ, ਨੋਇਡਾ ਅਤੇ ਗੁਰੂਗ੍ਰਾਮ ਦੇ ਸਬਜ਼ੀ ਮੰਡੀ ਦੀ ਗੱਲ ਕਰੀਏ ਤਾਂ ਇੱਥੇ ਟਮਾਟਰ 60 ਰੁਪਏ ਤੋਂ ਲੈ ਕੇ 100 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਿਆ ਹੈ। ਉੱਥੇ ਹੀ ਥੋਕ ਮੰਡੀ ’ਚ ਵੀ ਭਾਅ 60 ਤੋਂ 70 ਰੁਪਏ ਪ੍ਰਤੀ ਕਿਲੋ ਤੱਕ ਪੁੱਜ ਗਿਆ ਹੈ। ਟਮਾਟਰ ਤੋਂ ਇਲਾਵਾ ਪਿਆਜ਼, ਅਦਰਕ, ਸ਼ਿਮਲਾ ਮਾਰਚ, ਤੋਰੀ, ਹਰੀ ਮਿਰਚ ਆਦਿ ਦੇ ਕੀਮਤ ’ਚ ਉਛਾਲ ਆਇਆ ਹੈ। ਇਸ ਨਾਲ ਆਮ ਲੋਕਾਂ ’ਤੇ ਮੁੜ ਮਹਿੰਗਾਈ ਦਾ ਬੋਝ ਵਧ ਗਿਆ ਹੈ।

ਇਹ ਵੀ ਪੜ੍ਹੋ : ਰਾਤ ਨੂੰ AC ਚਲਾਇਆ ਤਾਂ ਆਵੇਗਾ ਜ਼ਿਆਦਾ ਬਿੱਲ, ਸਰਕਾਰ ਵੱਲੋਂ ਨਵੇਂ ਟੈਰਿਫ਼ ਨੂੰ ਮਨਜ਼ੂਰੀ

ਕੀਮਤਾਂ ’ਚ ਅਚਾਨਕ ਕਿਉਂ ਆਇਆ ਉਛਾਲ?
ਥੋਕ ਮੰਡੀ ਦੇ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਮੰਡੀ ’ਚ ਟਮਾਟਰ ਦੀ ਆਮਦ ਘੱਟ ਹੋ ਗਈ ਹੈ। ਇਸ ਕਾਰਣ ਕੀਮਤਾਂ ’ਚ ਅਚਾਨਕ ਉਛਾਲ ਆ ਗਿਆ ਹੈ। ਉੱਥੇ ਹੀ ਖੇਤੀਬਾੜੀ ਮਾਹਰਾਂ
ਦਾ ਕਹਿਣਾ ਹੈ ਕਿ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ’ਚ ਉੱਚ ਤਾਪਮਾਨ, ਘੱਟ ਉਤਪਾਦਨ ਅਤੇ ਦੇਰੀ ਨਾਲ ਹੋਈ ਬਾਰਿਸ਼ ਕਾਰਣ ਟਮਾਟਰ ਦੀ ਕੀਮਤ ’ਚ ਵੱਡੀ ਤੇਜ਼ੀ ਆਈ ਹੈ। ਤੁਹਾਨੂੰ ਦੱਸ ਦਈਏ ਕਿ ਟਮਾਟਰ ਦੀ ਕੀਮਤ ’ਚ ਅਚਾਨਕ ਉਛਾਲ ਆਇਆ ਹੈ। ਮਈ ’ਚ ਟਮਾਟਰ 20 ਤੋਂ 25 ਰੁਪਏ ਪ੍ਰਤੀ ਕਿਲੋ ਮਿਲ ਰਿਹਾ ਸੀ। ਸਬਜ਼ੀਆਂ ਦੇ ਰੇਟ ’ਚ ਉਛਾਲ ਨਾਲ ਮਹਿੰਗਾਈ ਵਧਣ ਦਾ ਖ਼ਤਰਾ ਵਧ ਗਿਆ ਹੈ।

ਇਹ ਵੀ ਪੜ੍ਹੋ : ਖ਼ੁਸ਼ਖ਼ਬਰੀ: 4-5 ਰੁਪਏ ਸਸਤਾ ਹੋ ਸਕਦੈ ਪੈਟਰੋਲ-ਡੀਜ਼ਲ, ਜਾਣੋ ਕੰਪਨੀਆਂ ਕਦੋਂ ਕਰਨਗੀਆਂ ਐਲਾਨ

ਦੋ ਦਿਨਾਂ ’ਚ ਦੱਗਣੀਆਂ ਹੋਈਆਂ ਕੀਮਤਾਂ
ਆਜ਼ਾਦਪੁਰ ਮੰਡੀ ਦੇ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਪਿਛਲੇ ਦੋ ਦਿਨਾਂ ’ਚ ਟਮਾਟਰ ਦੀਆਂ ਕੀਮਤਾਂ ਦੁੱਗਣੀਆਂ ਹੋ ਗਈਆਂ ਹਨ। ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਰਗੇ ਸੂਬਿਆਂ ਤੋਂ ਟਮਾਟਰ ਦੀ ਸਪਲਾਈ ਘੱਟ ਹੋਣ ਕਾਰਣ ਕੀਮਤਾਂ ’ਚ ਤੇਜ਼ੀ ਆਈ ਹੈ। ਬੇਮੌਸਮੇ ਮੀਂਹ ਨੇਵੀ ਟਮਾਟਰ ਨੂੰ ਫਸਲ ਨੂੰ ਨੁਕਸਾਨ ਪਹੁੰਚਾਇਆ ਹੈ। ਇਸ ਦੇ ਨਾਲ ਹੀ ਕਈ ਸੂਬਿਆਂ ’ਚ ਉੱਚ ਤਾਪਮਾਨ ਨੇ ਵੀ ਨੁਕਸਾਨ ਪਹੁੰਚਾਇਆ ਹੈ। ਹੁਣ ਬਾਜ਼ਾਰ ’ਚ ਮੰਗ ਪੂਰੀ ਕਰਨ ਲਈ ਕਾਰੋਬਾਰੀ ਬੇਂਗਲੁਰੂ ਤੋਂ ਟਮਾਟਰ ਮੰਗਵਾ ਰਹੇ ਹਨ। ਇਸ ਨਾਲ ਲਾਗਤ ਕਾਫੀ ਵਧ ਗਈ ਹੈ। ਹਾਲਾਂਕਿ ਕੀਮਤਾਂ ’ਚ ਤੇਜ਼ੀ ਲੰਬੇ ਸਮੇਂ ਤੱਕ ਰਹਿਣ ਦਾ ਖਦਸ਼ਾ ਨਹੀਂ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਬਾਜ਼ਾਰ ’ਚ ਨਵੀਂ ਫ਼ਸਲ ਆਉਣ ਵਾਲੀ ਹੈ। ਇਸ ਤੋਂ ਬਾਅਦ ਕੀਮਤ ਘੱਟ ਹੋ ਜਾਏਗੀ।

ਇਹ ਵੀ ਪੜ੍ਹੋ : ਜਾਬ ਸਕੈਮ ਦਾ ਵੱਡਾ ਖੁਲਾਸਾ : TCS 'ਚ ਨੌਕਰੀ ਦੇਣ ਦੇ ਬਦਲੇ ਲੋਕਾਂ ਤੋਂ ਲਏ 100 ਕਰੋੜ ਰੁਪਏ

ਨੋਟ - ਇਸ ਖ਼ਬਰ ਦੇ ਸਬੰਧ ਵਿੱਚ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

 

 


rajwinder kaur

Content Editor

Related News