ਸਰਕਾਰ ਨੇ ਤੈਅ ਕੀਤੀਆਂ 128 ਦਵਾਈਆਂ ਦੀਆਂ ਕੀਮਤਾਂ , ਜਾਣੋ ਸੂਚੀ ''ਚ ਕਿਹੜੀਆਂ ਦਵਾਈਆਂ ਹਨ ਸ਼ਾਮਲ

Tuesday, Jan 17, 2023 - 03:58 PM (IST)

ਸਰਕਾਰ ਨੇ ਤੈਅ ਕੀਤੀਆਂ 128 ਦਵਾਈਆਂ ਦੀਆਂ ਕੀਮਤਾਂ , ਜਾਣੋ ਸੂਚੀ ''ਚ ਕਿਹੜੀਆਂ ਦਵਾਈਆਂ ਹਨ ਸ਼ਾਮਲ

ਨਵੀਂ ਦਿੱਲੀ: ਦਵਾਈਆਂ ਦੀਆਂ ਕੀਮਤਾਂ 'ਤੇ ਨਜ਼ਰ ਰੱਖਣ ਵਾਲੀ ਸਰਕਾਰੀ ਰੈਗੂਲੇਟਰੀ ਐਨਪੀਪੀਏ ਨੇ 128 ਐਂਟੀਬਾਇਓਟਿਕਸ ਅਤੇ ਐਂਟੀਵਾਇਰਲ ਦਵਾਈਆਂ (ਐਨਪੀਪੀਏ ਰਿਵਾਈਜ਼ ਸੀਲਿੰਗ ਪ੍ਰਾਈਸ) ਦੀਆਂ ਕੀਮਤਾਂ ਵਿੱਚ ਸੋਧ ਕੀਤੀ ਹੈ। ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ (ਐੱਨ.ਪੀ.ਪੀ.ਏ.) ਨੇ ਇਹਨਾਂ ਦਵਾਈਆਂ ਲਈ ਤੈਅ ਕੀਤੀ ਗਈ ਸੀਲਿੰਗ ਕੀਮਤਾਂ ਬਾਰੇ ਸੂਚਿਤ ਕਰਦੇ ਹੋਏ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਨ੍ਹਾਂ ਵਿੱਚ ਅਮੋਕਸੀਸਿਲਿਨ ਅਤੇ ਕਲੇਵੂਲੈਨਿਕ ਐਸਿਡ ਦੇ ਐਂਟੀਬਾਇਓਟਿਕ ਟੀਕੇ, ਵੈਨਕੋਮਾਈਸਿਨ, ਦਮੇ ਵਿੱਚ ਵਰਤੇ ਜਾਣ ਵਾਲੇ ਸਲਬੂਟਾਮੋਲ, ਕੈਂਸਰ ਦੀ ਦਵਾਈ ਟਰਾਸਟੂਜ਼ੁਮੈਬ, ਦਰਦ ਨਿਵਾਰਕ ਆਈਬਿਰੋਫ਼ੈਨ ਅਤੇ ਬੁਖ਼ਾਰ ਸਮੇਂ ਦਿੱਤੀ ਜਾਣ ਵਾਲੀ ਪੈਰਾਸਿਟਾਮੋਲ ਸ਼ਾਮਲ ਹਨ।

ਇਹ ਵੀ ਪੜ੍ਹੋ : ਨਵੀਂ ਰਿਕਾਰਡ ਉੱਚਾਈ 'ਤੇ ਪਹੁੰਚੀ ਸੋਨੇ ਦੀ ਕੀਮਤ, ਚਾਂਦੀ 70 ਹਜ਼ਾਰ ਦੇ ਕਰੀਬ, ਜਾਣੋ ਤਾਜ਼ਾ ਰੇਟ

ਨੋਟੀਫਿਕੇਸ਼ਨ ਅਨੁਸਾਰ ਅਮੋਕਸੀਸਿਲਿਨ ਦੇ ਇੱਕ ਕੈਪਸੂਲ ਦੀ ਕੀਮਤ 2.18 ਰੁਪਏ ਰੱਖੀ ਗਈ ਹੈ ਜਦੋਂ ਕਿ ਸੇਟੀਰਿਜ਼ੀਨ ਦੀ ਕੀਮਤ 1.68 ਰੁਪਏ ਹੋਵੇਗੀ। ਜਦੋਂ ਕਿ ibuprofen ਦੀ 400 ਮਿਲੀਗ੍ਰਾਮ ਦੀ ਗੋਲੀ ਵੱਧ ਤੋਂ ਵੱਧ 1.07 ਰੁਪਏ ਵਿੱਚ ਵੇਚੀ ਜਾ ਸਕਦੀ ਹੈ।

ਅਥਾਰਟੀ ਨੇ ਕਿਹਾ, “ਇਸ ਨੋਟੀਫਿਕੇਸ਼ਨ ਵਿੱਚ ਸ਼ਾਮਲ ਦਵਾਈਆਂ ਦੇ ਮਿਸ਼ਰਨ ਵਾਲੀਆਂ ਦਵਾਈਆਂ ਬਣਾਉਣ ਵਾਲੀਆਂ ਸਾਰੀਆਂ ਕੰਪਨੀਆਂ ਨੂੰ ਸਰਕਾਰ ਦੁਆਰਾ ਨਿਰਧਾਰਤ ਕੀਮਤ (ਜੀਐਸਟੀ ਵਾਧੂ) 'ਤੇ ਹੀ ਆਪਣੇ ਉਤਪਾਦ ਵੇਚਣੇ ਪੈਣਗੇ। ਕੋਈ ਵੀ ਕੰਪਨੀਆਂ ਜੋ ਨਿਰਧਾਰਿਤ ਕੀਮਤ ਤੋਂ ਵੱਧ ਕੀਮਤ 'ਤੇ ਆਪਣੀਆਂ ਦਵਾਈਆਂ ਵੇਚ ਰਹੀਆਂ ਸਨ, ਉਨ੍ਹਾਂ ਨੂੰ ਕੀਮਤ ਵਿੱਚ ਕਟੌਤੀ ਕਰਨੀ ਪਵੇਗੀ। ਸ਼ੂਗਰ ਰੋਗੀਆਂ ਨੂੰ ਦਿੱਤੀ ਜਾਣ ਵਾਲੀ ਗਲਾਈਮੀਪੀਰੀਡ, ਵੋਗਲੀਬੋਜ਼ ਅਤੇ ਮੈਟਫੋਰਮਿਨ ਦੇ ਮਿਸ਼ਰਨ ਵਾਲੀ ਗੋਲੀ ਦੀ ਕੀਮਤ 13.83 ਰੁਪਏ ਰੱਖੀ ਗਈ ਹੈ।

ਇਹ ਵੀ ਪੜ੍ਹੋ : Google-Apple ਨੂੰ ਟੱਕਰ ਦੇਣ ਲਈ ਜਲਦ ਆ ਸਕਦੈ ਸਵਦੇਸ਼ੀ ਆਪਰੇਟਿੰਗ ਸਿਸਟਮ!

ਸਰਕਾਰ ਵੱਲੋਂ ਨਿਰਧਾਰਤ ਕੀਮਤ 'ਤੇ ਹੀ ਵੇਚਣੀ ਪਵੇਗੀ ਦਵਾਈ 

ਅਥਾਰਟੀ ਨੇ ਕਿਹਾ, “ਇਸ ਨੋਟੀਫਿਕੇਸ਼ਨ ਵਿੱਚ ਸ਼ਾਮਲ ਦਵਾਈਆਂ ਦੇ ਮਿਸ਼ਰਨ ਵਾਲੀਆਂ ਦਵਾਈਆਂ ਬਣਾਉਣ ਵਾਲੀਆਂ ਸਾਰੀਆਂ ਕੰਪਨੀਆਂ ਨੂੰ ਸਰਕਾਰ ਦੁਆਰਾ ਨਿਰਧਾਰਤ ਕੀਮਤ (ਜੀਐਸਟੀ ਵਾਧੂ) 'ਤੇ ਹੀ ਆਪਣੇ ਉਤਪਾਦ ਵੇਚਣੇ ਪੈਣਗੇ। ਕੋਈ ਵੀ ਕੰਪਨੀਆਂ ਜੋ ਨਿਰਧਾਰਿਤ ਕੀਮਤ ਤੋਂ ਵੱਧ ਕੀਮਤ 'ਤੇ ਆਪਣੀਆਂ ਦਵਾਈਆਂ ਵੇਚ ਰਹੀਆਂ ਸਨ, ਉਨ੍ਹਾਂ ਨੂੰ ਕੀਮਤ ਵਿੱਚ ਕਟੌਤੀ ਕਰਨੀ ਪਵੇਗੀ। 

NPPA ਨੇ ਡਰੱਗਜ਼ ਪ੍ਰਾਈਸ ਕੰਟਰੋਲ ਆਰਡਰ (DPCO), 2013 ਦੇ ਤਹਿਤ 12 ਨੋਟੀਫਾਈਡ ਫਾਰਮੂਲੇਸ਼ਨਾਂ ਦੀਆਂ ਪ੍ਰਚੂਨ ਕੀਮਤਾਂ ਵੀ ਤੈਅ ਕੀਤੀਆਂ ਹਨ। ਸ਼ੂਗਰ ਦੇ ਮਰੀਜ਼ਾਂ ਨੂੰ ਦਿੱਤੀ ਜਾਣ ਵਾਲੀ ਗਲੀਮਪੀਰੀਡ, ਵੋਗਲੀਬੋਜ਼ ਅਤੇ ਮੈਟਫੋਰਮਿਨ ਮਿਸ਼ਰਨ ਵਾਲੀ ਗੋਲੀ ਦੀ ਕੀਮਤ 13.83 ਰੁਪਏ ਰੱਖੀ ਗਈ ਹੈ।

ਇਹ ਵੀ ਪੜ੍ਹੋ : Google  ਨੇ ਡਾਟਾ ਸੈਂਟਰ ਬਣਾਉਣ ਲਈ 8.83 ਕਰੋੜ ਰੁਪਏ ਮਹੀਨਾਵਾਰ ਕਿਰਾਏ 'ਤੇ ਲ਼ਈ ਜਾਇਦਾਦ

ਜਾਣੋ ਕੀ ਕਰਦਾ ਹੈ NPPA 

ਇਸੇ ਤਰ੍ਹਾਂ, ਪੈਰਾਸੀਟਾਮੋਲ, ਫੇਨੀਲੇਫ੍ਰਾਈਨ ਹਾਈਡ੍ਰੋਕਲੋਰਾਈਡ, ਡਿਫੇਨਹਾਈਡ੍ਰਾਮਾਈਨ ਹਾਈਡ੍ਰੋਕਲੋਰਾਈਡ ਅਤੇ ਕੈਫੀਨ ਦੀ ਇੱਕ ਗੋਲੀ ਦੀ ਪ੍ਰਚੂਨ ਕੀਮਤ 2.76 ਰੁਪਏ ਰੱਖੀ ਗਈ ਹੈ। NPPA, ਸਾਲ 1997 ਵਿੱਚ ਸਥਾਪਿਤ, ਫਾਰਮਾਸਿਊਟੀਕਲ ਉਤਪਾਦਾਂ ਦੀਆਂ ਕੀਮਤਾਂ ਨੂੰ ਨਿਰਧਾਰਤ ਕਰਨ ਅਤੇ ਸੋਧਣ ਤੋਂ ਇਲਾਵਾ, ਡੀਪੀਸੀਓ ਦੇ ਉਪਬੰਧਾਂ ਨੂੰ ਵੀ ਲਾਗੂ ਕਰਦਾ ਹੈ ਅਤੇ ਦਵਾਈਆਂ ਦੀਆਂ ਕੀਮਤਾਂ ਨੂੰ ਨਿਯੰਤ੍ਰਿਤ ਕਰਦਾ ਹੈ।

ਇਹ ਵੀ ਪੜ੍ਹੋ : ਦੋਸ਼ਪੂਰਣ ਫਾਸਟੈਗ, ਟੋਲ ਪਲਾਜ਼ਾ ’ਤੇ ਜੁਰਮਾਨਾ ਵਸੂਲਣ ’ਤੇ ਅੰਕੜਾ ਮੁਹੱਈਆ ਨਹੀਂ : NHAI

ਨੋਟ - ਇਸ਼ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 


author

Harinder Kaur

Content Editor

Related News