ਚਾਹ ਦੀਆਂ ਕੀਮਤਾਂ ’ਚ ਤੇਜ਼ੀ ਨਾਲ ਮਜ਼ਦੂਰੀ ’ਚ ਵਾਧੇ ਦੀ ਹੋਵੇਗੀ ਭਰਪਾਈ : ਇਕਰਾ
Tuesday, Oct 04, 2022 - 06:24 PM (IST)

ਮੁੰਬਈ (ਭਾਸ਼ਾ) – ਗਲੋਬਲ ਸਪਲਾਈ ’ਚ ਰੁਕਾਵਟਾਂ ਦਰਮਿਆਨ ਚਾਹ ਦੀਆਂ ਕੀਮਤਾਂ ’ਚ ਵਾਧੇ ਨਾਲ ਪੱਛਮੀ ਬੰਗਾਲ ਅਤੇ ਅਸਾਮ ’ਚ ਵਧੀਆਂ ਹੋਈਆਂ ਮਜ਼ਦੂਰੀ ਦਰਾਂ ਦੇ ਪ੍ਰਭਾਵ ਦੀ ਭਰਪਾਈ ਹੋਣ ਦੀ ਸੰਭਾਵਨਾ ਹੈ। ਇਕਰਾ ਦੀ ਰਿਪੋਰਟ ਮੁਤਾਬਕ ਉੱਤਰੀ ਭਾਰਤ, ਅਸਾਮ ਅਤੇ ਪੱਛਮੀ ਬੰਗਾਲ ’ਚ ਮਜ਼ਦੂਰੀ ’ਚ ਵਾਧੇ ਨਾਵ ਚਾਹ ਉਤਪਾਦਨ ’ਤੇ ਹੋਣ ਵਾਲੀਆਂ ਪ੍ਰਾਪਤੀਆਂ ਤੋਂ ਭਰਪਾਈ ਦੀ ਉਮੀਦ ਹੈ।
ਰਿਪੋਰਟ ’ਚ ਪਾਇਆ ਗਿਆ ਕਿ ਵਿੱਤੀ ਸਾਲ 2021-22 ਦੌਰਾਨ ਮਜ਼ਦੂਰੀ ਦੀਆਂ ਦਰਾਂ ’ਚ ਵਾਧੇ ਦਾ ਚਾਹ ਉਤਪਾਦਨ ਕੰਪਨੀਆਂ ਦੇ ਮਾਰਜ਼ਨ ’ਤੇ ਅਸਰ ਪਿਆ ਹੈ। ਇਕਰ ਦੇ ਕਾਰਪੋਰੇਟ ਖੇਤਰ ਰੇਟਿੰਗਸ ਮੁਖੀ ਅਤੇ ਉੱਪ-ਪ੍ਰਧਾਨ ਸੁਜਾਏ ਸਾਹਾ ਨੇ ਕਿਹਾ ਕਿ ਮਜ਼ਦੂਰੀ ਦੀਆਂ ਦਰਾਂ ਦੇ ਪ੍ਰਭਾਵ ਦੇ ਬਾਵਜੂਦ ਉਤਪਾਦਕਾਂ ਦੇ ਵਿੱਤੀ ਪ੍ਰਦਰਸ਼ਨ ’ਚ ਸਾਲਾਨਾ ਆਧਾਰ ’ਤੇ ਚਾਲੂ ਵਿੱਤੀ ਸਾਲ ’ਚ ਸੁਧਾਰ ਦੀ ਸੰਭਾਵਨਾ ਹੈ।
ਗਲੋਬਲ ਪੱਧਰ ’ਚ ਓ. ਡੀ. ਐਕਸ. ਚਾਹ ਦੇ ਸਭ ਤੋਂ ਵੱਡੇ ਐਕਸਪੋਰਟਰ ਸ਼੍ਰੀਲੰਕਾ ’ਚ ਮੌਜੂਦਾ ਆਰਥਿਕ ਸੰਕਟ ਕਾਰਨ ਉਤਪਾਦਨ ’ਚ ਕਈ ਦਿੱਕਤਾਂ ਆਈਆਂ ਹਨ। ਰਿਪੋਰਟ ’ਚ ਕਿਹਾ ਗਿਆ ਹੈ ਕਿ ਸ਼੍ਰੀਲੰਕਾ ’ਚ ਉਤਪਾਦਨ ’ਚ ਕਮੀ ਕੁੱਝ ਹੋਰ ਸਮੇਂ ਤੱਕ ਜਾਰੀ ਰਹਿਣ ਦਾ ਖਦਸ਼ਾ ਹੈ, ਜਿਸ ਨਾਲ ਕੌਮਾਂਤਰੀ ਬਾਜ਼ਾਰ ’ਚ ਸਪਲਾਈ ਤੰਗ ਰਹੇਗੀ ਅਤੇ ਭਾਰਤੀ ਓ. ਡੀ. ਐਕਸ. ਚਾਹ ਦੀਆਂ ਕੀਮਤਾਂ ਨੂੰ ਸਮਰਥਨ ਮਿਲੇਗਾ।