ਰਿਕਾਰਡ ਪੱਧਰ 'ਤੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਮੁੰਬਈ 'ਚ ਕੀਮਤ 86.71 ਪ੍ਰਤੀ ਲਿਟਰ
Thursday, Sep 06, 2018 - 10:47 AM (IST)

ਨਵੀਂ ਦਿੱਲੀ — ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਲਗਾਤਾਰ ਆਪਣੇ ਹੀ ਰਿਕਾਰਡ ਤੋੜ ਰਹੀਆਂ ਹਨ। ਡਾਲਰ ਦੇ ਮੁਕਾਬਲੇ ਰੁਪਏ 'ਚ ਆ ਰਹੀ ਲਗਾਤਾਰ ਗਿਰਾਵਟ ਅਤੇ ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਕਾਰਨ ਤੇਲ ਕੰਪਨੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਕਰ ਰਹੀਆਂ ਹਨ।
ਸਰਕਾਰੀ ਮਾਲਕੀ ਵਾਲੀਆਂ ਤੇਲ ਕੰਪਨੀਆਂ(ਓ.ਐਮ.ਸੀ.ਸੀ.) ਨੇ ਪੈਟਰੋਲੀਅਮ ਉਤਪਾਦਾਂ ਜਿਵੇਂ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵੀਰਵਾਰ ਦੇ ਦਿਨ ਫਿਰ ਤੋਂ ਵਾਧਾ ਕੀਤਾ ਹੈ।
ਚਾਰ ਮੈਟਰੋ ਸ਼ਹਿਰਾਂ ਵਿਚ ਪੈਟਰੋਲ ਦੀਆਂ ਕੀਮਤਾਂ
ਪੈਟਰੋਲ ਅਤੇ ਡੀਜ਼ਲ ਦੇ ਭਾਅ ਨੇ ਨਵੀਂਆਂ ਉਚਾਈਆਂ ਦੇ ਪੱਧਰ ਤੱਕ ਪਹੁੰਚ ਬਣਾਈ ਹੈ। ਮੁੰਬਈ ਨੇ ਚਾਰ ਮੈਟਰੋ ਸ਼ਹਿਰਾਂ 'ਚ ਸਭ ਤੋਂ ਜ਼ਿਆਦਾ ਰਕਮ ਅਦਾ ਕੀਤੀ ਹੈ। ਪੈਟਰਲੋ ਦੀ ਕੀਮਤ 86.91 ਰੁਪਏ ਪ੍ਰਤੀ ਲਿਟਰ, ਮੁੰਬਈ 'ਚ ਡੀਜ਼ਲ ਦੀ ਕੀਮਤ 75.96 ਰੁਪਏ ਪ੍ਰਤੀ ਲਿਟਰ 'ਤੇ ਪਹੁੰਚ ਗਈ ਹੈ।
OMCs ਵਲੋਂ ਜਾਰੀ ਕੀਤੀ ਗਈ ਗਈ ਰੋਜ਼ਾਨਾ ਕੀਮਤ ਨੋਟੀਫਿਕੇਸ਼ਨ ਦੇ ਅਧਾਰ 'ਤੇ ਦਿੱਲੀ ਵਿਚ ਪੈਟਰੋਲ ਦੀ ਕੀਮਤ 79.51 ਪ੍ਰਤੀ ਲਿਟਰ ਆਪਣੇ ਰਿਕਾਰਡ ਪੱਧਰ 'ਤੇ ਪਹੁੰਚ ਗਈ। ਇਸ ਦੇ ਨਾਲ ਹੀ ਕੋਲਕਾਤ ਵਿਚ ਇਹ 82.41 ਰੁਪਏ ਪ੍ਰਤੀ ਲਿਟਰ ਅਤੇ ਚੇਨਈ 'ਚ ਇਹ 82.62 ਰੁਪਏ ਪ੍ਰਤੀ ਲਿਟਰ ਮਿਲ ਰਿਹਾ ਹੈ।
ਸ਼ਹਿਰ ਪੈਟਰੋਲ ਦੀਆਂ ਕੀਮਤਾਂ (ਰੁਪਏ 'ਚ)
ਦਿੱਲੀ 79.51
ਮੁੰਬਈ 86.91
ਕੋਲਕਾਤਾ 82.41
ਚੇਨਈ 82.62
ਡੀਜ਼ਲ ਦੀਆਂ ਕੀਮਤਾਂ
ਡੀਜ਼ਲ ਦੀ ਗੱਲ ਕਰੀਏ ਤਾਂ ਇਹ ਵੀ ਲਗਾਤਾਰ ਆਪਣੇ ਰਿਕਾਰਡ ਤੋੜ ਰਿਹਾ ਹੈ। ਦਿੱਲੀ 'ਚ ਇਹ 71.55 ਰੁਪਏ ਪ੍ਰਤੀ ਲਿਟਰ ਹੋ ਗਿਆ ਹੈ। ਮੁੰਬਈ ਵਿਚ ਇਸ ਦੀ ਕੀਮਤ 75.96 ਰੁਪਏ, ਕੋਲਕਾਤਾ ਵਿਚ 74.40 ਰੁਪਏ ਅਤੇ ਚੇਨਈ 'ਚ 75.61 ਰੁਪਏ ਪ੍ਰਤੀ ਲਿਟਰ ਮਿਲ ਰਿਹਾ ਹੈ।
ਸ਼ਹਿਰ ਡੀਜ਼ਲ ਦੀ ਕੀਮਤ(ਰੁਪਏ 'ਚ)
ਦਿੱਲੀ 71.55
ਮੁੰਬਈ 75.96
ਕੋਲਕਾਤਾ 74.40
ਚੇਨਈ 75.61
ਬੁੱਧਵਾਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ 'ਚ ਲਗਾਤਾਰ ਗਿਰਾਵਟ ਆ ਰਹੀ ਹੈ ਜਦਕਿ ਬਰੇਂਟ ਤੇਲ ਦੀ ਕੀਮਤ 78 ਡਾਲਰ ਪ੍ਰਤੀ ਬੈਰਲ ਹੋ ਗਈ ਹੈ।
ਭਾਰਤ ਆਪਣੇ ਕਰੀਬ 80% ਕੱਚੇ ਤੇਲ ਦੀ ਦਰਾਮਦ ਕਰਦਾ ਹੈ ਅਤੇ ਭਾਰਤੀ ਰੁਪਈਆ ਡਿੱਗਣ ਨਾਲ ਇਹ ਦਰਾਮਦ ਮਹਿੰਗਾ ਹੋ ਜਾਵੇਗੀ ਅਤੇ ਤੇਲ ਦੀਆਂ ਕੀਮਤਾਂ ਵਿਚ ਹੋਰ ਵੀ ਵਾਧਾ ਹੋ ਸਕਦਾ ਹੈ।
ਸਰਕਾਰੀ ਮਾਲਕੀ ਵਾਲੀਆਂ ਤੇਲ ਫਰਮਾਂ ਨੇ ਪਿਛਲੇ ਸਾਲ ਦੀ ਮੱਧ ਜੂਨ 'ਚ 15 ਸਾਲ ਪੁਰਾਣੀ ਪ੍ਰੈਕਟਿਸ ਨੂੰ ਖਤਮ ਕਰ ਦਿੱਤਾ ਸੀ ਜਿਸ ਵਿਚ ਹਰ ਮਹੀਨੇ ਦੀ ਪਹਿਲੀ ਤਾਰੀਖ ਅਤੇ 16 ਤਾਰੀਖ ਨੂੰ ਕੀਮਤਾਂ ਵਿਚ ਸੋਧਣ ਕੀਤਾ ਜਾਂਦਾ ਸੀ।
ਪੈਟਰੋਲੀਅਮ ਪਲਾਨਿੰਗ ਐਂਡ ਐਨਾਲਸਿਸ ਸੈਲ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਭਾਰਤ ਨੇ ਅਪਰੈਲ ਤੋਂ ਜੁਲਾਈ 2018 ਦੌਰਾਨ ਕੱਚੇ ਤੇਲ ਦੀ ਕੀਮਤ 2,640,30 ਕਰੋੜ ਰੁਪਏ (39 ਬਿਲੀਅਨ ਡਾਲਰ ਤੋਂ ਵੱਧ) ਦਾ ਆਯਾਤ ਕੀਤਾ।