ਰਿਕਾਰਡ ਉੱਚਾਈ ’ਤੇ ਪਹੁੰਚਿਆ ਸੋਨੇ ਦਾ ਭਾਅ, ਚਾਂਦੀ ਦੀਆਂ ਕੀਮਤਾਂ ਵੀ ਪਹੁੰਚੀਆਂ ਆਸਮਾਨ ’ਤੇ

03/09/2024 11:55:06 AM

ਨਵੀਂ ਦਿੱਲੀ (ਇੰਟ.) – ਸੋਨੇ ਦੀਆਂ ਕੀਮਤਾਂ ’ਚ ਆਉਣ ਵਾਲੇ ਸਮੇਂ ’ਚ ਹੋਰ ਤੇਜ਼ੀ ਦੇਖਣ ਨੂੰ ਮਿਲ ਸਕਦੀ ਹੈ। ਇਕ ਸਮੇਂ ਸੋਨੇ ਦਾ ਭਾਅ 63,000 ਰੁਪਏ ਪ੍ਰਤੀ 10 ਗ੍ਰਾਮ ਦੇ ਨੇੜੇ ਚੱਲ ਰਿਹਾ ਸੀ। ਹੁਣ ਸੋਨਾ 67 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਤੋਂ ਵੱਧ ਮਹਿੰਗਾ ਹੋ ਚੁੱਕਾ ਹੈ। ਇਸ ਹਫਤੇ ਸੋਨੇ ਦੇ ਵਾਅਦਾ ਭਾਅ ’ਚ ਲਗਾਤਾਰ ਤੇਜ਼ੀ ਦੇਖੀ ਜਾ ਰਹੀ ਹੈ। ਬੀਤੇ 3 ਦਿਨਾਂ ਤੋਂ ਇਸ ਦੇ ਬਾਅ ਨਵੇਂ ਰਿਕਾਰਡ ਬਣਾ ਰਹੇ ਹਨ। ਅੱਜ ਵੀ ਸੋਨੇ ਦੇ ਵਾਅਦਾ ਭਾਅ ਨੇ 65587 ਰੁਪਏ ਦਾ ਸਰਵਉੱਚ ਪੱਧਰ ਛੋਹ ਲਿਆ ਹੈ। ਚਾਂਦੀ ਦੇ ਵਾਅਦਾ ਭਾਅ ਤੇਜ਼ੀ ਨਾਲ ਖੁੱਲ੍ਹਣ ਤੋਂ ਬਾਅਦ ਸੁਸਤ ਪੈ ਗਏ ਸਨ ਪਰ ਸ਼ਾਮ ਨੂੰ ਇਸ ਦੇ ਭਾਅ ’ਚ ਵੀ ਤੇਜ਼ੀ ਦੇਖੀ ਜਾਣ ਲੱਗੀ।

ਇਹ ਵੀ ਪੜ੍ਹੋ :      LPG ਰਸੋਈ ਗੈਸ ਦੀਆਂ ਕੀਮਤਾਂ 'ਚ ਭਾਰੀ ਕਟੌਤੀ, PM ਮੋਦੀ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਦਿੱਤਾ

ਹਾਜ਼ਰ ਬਾਜ਼ਾਰ ’ਚ ਵੀ ਵੀਰਵਾਰ ਨੂੰ ਸੋਨੇ-ਚਾਂਦੀ ਦੀਆਂ ਕੀਮਤਾਂ ’ਚ ਤੇਜ਼ੀ ਦਰਜ ਕੀਤੀ ਗਈ। ਦਿੱਲੀ ਦੇ ਸਰਾਫਾ ਬਾਜ਼ਾਰ ’ਚ ਸੋਨੇ ਦਾ ਹਾਜ਼ਰ ਭਾਅ 67,700 ਰੁਪਏ ਪ੍ਰਤੀ 10 ਗ੍ਰਾਮ ਦੇ ਨਵੇਂ ਰਿਕਾਰਡ ਪੱਧਰ ’ਤੇ ਪਹੁੰਚ ਗਿਆ। ਉੱਧਰ ਚਾਂਦੀ ਦਾ ਹਾਜ਼ਰ ਭਾਅ ਤੇਜ਼ੀ ਨਾਲ 75200 ਰੁਪਏ ਪ੍ਰਤੀ ਕਿਲੋ ਦੇ ਭਾਅ ’ਤੇ ਪਹੁੰਚ ਗਿਆ। ਕੌਮਾਂਤਰੀ ਬਾਜ਼ਾਰ ’ਚ ਸੋਨੇ ਦੇ ਵਾਅਦਾ ਭਾਅ ’ਚ ਤੇਜ਼ੀ, ਜਦਕਿ ਚਾਂਦੀ ਦੇ ਭਾਅ ’ਚ ਸੁਸਤੀ ਦੇਖਣ ਨੂੰ ਮਿਲੀ। ਅੱਜ ਮਹਾਸ਼ਿਵਰਾਤਰੀ ਦੇ ਸਬੰਧ ’ਚ ਸਰਾਫਾ ਬਾਜ਼ਾਰ ਬੰਦ ਸੀ।

ਇਹ ਵੀ ਪੜ੍ਹੋ :     ਵਾਹਨਾਂ ਦੀ ਰਜਿਸਟ੍ਰੇਸ਼ਨ ਹੋਵੇਗੀ ਮਹਿੰਗੀ, ਇਲੈਕਟ੍ਰਿਕ ਕਾਰਾਂ 'ਤੇ ਲੱਗੇਗਾ ਜੀਵਨ ਭਰ ਲਈ ਟੈਕਸ

ਸੋਨੇ ਦਾ ਵਾਅਦਾ ਭਾਅ ਨਵੇਂ ਸਿਖਰ ’ਤੇ

ਸੋਨੇ ਦਾ ਵਾਅਦਾ ਭਾਅ ਵੀਰਵਾਰ ਨੂੰ ਤੇਜ਼ੀ ਨਾਲ ਖੁੱਲ੍ਹੇ। ਮਲਟੀ ਕਮੋਡਿਟੀ ਐਕਸਚੇਂਜ (ਐੱਮ. ਸੀ. ਐਕਸ) ’ਤੇ ਸੋਨੇ ਦਾ ਬੈਂਚਮਾਰਕ ਅਪ੍ਰੈਲ ਕੰਟ੍ਰੈਕਟ 27 ਰੁਪਏ ਦੀ ਤੇਜ਼ੀ ਨਾਲ 65,205 ਰੁਪਏ ਦੇ ਭਾਅ ’ਤੇ ਖੁੱਲ੍ਹਿਆ। ਇਹ ਕੰਟ੍ਰੈਕਟ 266 ਰੁਪਏ ਦੀ ਤੇਜ਼ੀ ਨਾਲ 65466 ਰੁਪਏ ਦੇ ਭਾਅ ’ਤੇ ਕਾਰੋਬਾਰ ਕਰ ਰਿਹਾ ਸੀ। ਇਸ ਸਮੇਂ ਇਸ ਨੇ 65587 ਰੁਪਏ ਦੇ ਭਾਅ ’ਤੇ ਦਿਨ ਦਾ ਉੱਚ ਪੱਧਰ ਅਤੇ 65205 ਰੁਪਏ ਦੇ ਭਾਅ ’ਤੇ ਦਿਨ ਦਾ ਹੇਠਲਾ ਪੱਧਰ ਛੋਹ ਲਿਆ। ਸੋਨੇ ਦੇ ਵਾਅਦਾ ਭਾਅ ਨੇ 65587 ਰੁਪਏ ਪ੍ਰਤੀ 10 ਗ੍ਰਾਮ ਦੇ ਭਾਅ ’ਤੇ ਸਰਵਉੱਚ ਪੱਧਰ ਛੋਹ ਲਿਆ।

ਚਾਂਦੀ ਦੇ ਵਾਅਦਾ ਭਾਅ ’ਚ ਵੀ ਤੇਜ਼ੀ

ਚਾਂਦੀ ਦੇ ਵਾਅਦਾ ਭਾਅ ਦੀ ਸ਼ੁਰੂਆਤ ਵੀ ਤੇਜ਼ ਰਹੀ। ਐੱਮ. ਸੀ. ਐਕਸ ’ਤੇ ਚਾਂਦੀ ਦਾ ਬੈਂਚਮਾਰਕ ਮਈ ਕੰਟ੍ਰੈਕਟ ਅੱਜ 306 ਰੁਪਏ ਦੀ ਤੇਜ਼ੀ ਨਾਲ 74444 ਰੁਪਏ ਦੇ ਭਾਅ ’ਤੇ ਖੁੱਲ੍ਹਿਆ। ਇਹ ਕੰਟ੍ਰੈਕਟ 235 ਰੁਪਏ ਦੀ ਤੇਜ਼ੀ ਨਾਲ 74373 ਰੁਪਏ ਦੇ ਭਾਅ ’ਤੇ ਕਾਰੋਬਾਰ ਕਰ ਰਿਹਾ ਸੀ। ਇਸ ਸਮੇਂ ਇਸ ਨੇ 74444 ਰੁਪਏ ਦਾ ਭਾਅ ’ਤੇ ਦਿਨ ਦਾ ਉੱਚ ਅਤੇ 73815 ਰੁਪਏ ਪ੍ਰਤੀ ਕਿਲੋ ਦੇ ਭਾਅ ’ਤੇ ਦਿਨ ਦਾ ਹੇਠਲਾ ਪੱਧਰ ਛੋਹ ਲਿਆ। ਪਿਛਲੇ ਸਾਲ ਦਸੰਬਰ ਮਹੀਨੇ ’ਚ ਚਾਂਦੀ ਦੇ ਵਾਅਦ ਭਾਅ 75849 ਰੁਪਏ ਕਿਲੋ ’ਤੇ ਪਹੁੰਚ ਗਏ ਸਨ।

ਕੌਮਾਂਤਰੀ ਬਾਜ਼ਾਰ ’ਚ ਸੋਨਾ ਤੇਜ਼, ਚਾਂਦੀ ਸੁਸਤ

ਕੌਮਾਂਤਰੀ ਬਾਜ਼ਾਰ ’ਚ ਸੋਨੇ-ਚਾਂਦੀ ਦੇ ਵਾਅਦਾ ਭਾਅ ਦੀ ਸ਼ੁਰੂਆਤ ਸੁਸਤੀ ਦੇ ਨਾਲ ਹੋਈ ਪਰ ਬਾਅਦ ’ਚ ਇਸ ਦੇ ਭਾਅ ਸੁਧਰ ਕੇ ਉੱਚ ਪੱਧਰ ’ਤੇ ਪਹੁੰਚ ਗਏ। ਕਾਮੈਕਸ ’ਤੇ ਸੋਨਾ 2156.70 ਡਾਲਰ ਪ੍ਰਤੀ ਔਂਸ ਦੇ ਭਾਅ ’ਤੇ ਖੁੱਲ੍ਹਿਆ। ਪਿਛਲਾ ਕਲੋਜ਼ਿੰਗ ਪ੍ਰਾਈਸ 2158.20 ਡਾਲਰ ਸੀ। ਹਾਲਾਂਕਿ ਇਹ 9.60 ਡਾਲਰ ਦੀ ਗਿਰਾਵਟ ਦੇ ਨਾਲ 2167.80 ਡਾਲਰ ਪ੍ਰਤੀ ਔਂਸ ਦੇ ਭਾਅ ’ਤੇ ਕਾਰੋਬਾਰ ਕਰ ਰਿਹਾ ਸੀ। ਇਸ ਨੇ ਅੱਜ 2172.20 ਡਾਲਰ ਦੇ ਭਾਅ ’ਤੇ ਉੱਚ ਪੱਧਰ ਛੋਹ ਲਿਆ।

ਕਾਮੈਕਸ ’ਤੇ ਚਾਂਦੀ ਦੇ ਵਾਅਦਾ ਭਾਅ 24.40 ਡਾਲਰ ਦੇ ਭਾਅ ’ਤੇ ਖੁੱਲ੍ਹੇ, ਪਿਛਲਾ ਕਲੋਜ਼ਿੰਗ ਪ੍ਰਾਈਸ 24.49 ਡਾਲਰ ਸੀ। ਇਹ 0.1 ਡਾਲਰ ਦੀ ਗਿਰਾਵਟ ਨਾਲ 24.47 ਡਾਲਰ ਪ੍ਰਤੀ ਔਂਸ ਦੇ ਭਾਅ ’ਤੇ ਕਾਰੋਬਾਰ ਕਰ ਰਿਹਾ ਸੀ।

ਇਹ ਵੀ ਪੜ੍ਹੋ :      ਇਸ ਵੱਡੇ ਸੈਕਟਰ 'ਚ ਨੌਕਰੀਆਂ ਖਾਣ ਲਈ ਤਿਆਰ AI , ਜਾਣੋ ਕਿਵੇਂ ਬਚਾ ਸਕੋਗੇ ਨੌਕਰੀਆਂ?

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News