ਜ਼ਹਿਰੀਲੀ ਹਵਾ ਕਾਰਨ ਪਰੇਸ਼ਾਨ ਹੋਏ ਦਿੱਲੀ ਦੇ ਲੋਕ, ਬਿਮਾਰੀਆਂ ਤੋਂ ਬਚਾਉਣ ਲਈ ਖ਼ਰੀਦ ਰਹੇ ਇਹ ਉਤਪਾਦ

Thursday, Nov 10, 2022 - 06:29 PM (IST)

ਨਵੀਂ ਦਿੱਲੀ - ਇਸ ਸਾਲ ਦੀਵਾਲੀ ਤੋਂ ਬਾਅਦ NCR ਦਾ AQI ਜ਼ਹਿਰੀਲੇ ਪੱਧਰ 'ਤੇ ਪਹੁੰਚ ਗਿਆ ਹੈ, ਜਿਸ ਕਾਰਨ  ਰਾਜਧਾਨੀ ਵਿਚ ਸਥਾਨਕ ਲੋਕਾਂ ਵਿਚ ਸਾਹ ਦੀ ਸਮੱਸਿਆ ਵਧ ਗਈ ਹੈ। ਦੀਵਾਲੀ ਤੋਂ ਬਾਅਦ N95 ਮਾਸਕ, ਏਅਰ ਪਿਊਰੀਫਾਇਰ, ਇਨਡੋਰ ਪਲਾਂਟ, ਇਮਿਊਨਿਟੀ ਬੂਸਟਰ ਅਤੇ ਐਂਟੀ-ਐਲਰਜੀ ਦਵਾਈਆਂ ਵਰਗੇ ਉਤਪਾਦਾਂ ਦੀ ਵਿਕਰੀ ਰਾਸ਼ਟਰੀ ਰਾਜਧਾਨੀ ਅਤੇ ਇਸ ਦੇ ਆਸ-ਪਾਸ ਦੇ ਖੇਤਰਾਂ ਵਿੱਚ ਵਧ ਗਈ ਹੈ। ਦਿੱਲੀ ਦੇ  ਨਿਵਾਸੀ ਬਹੁਤ ਮਾੜੇ ਤੋਂ ਲੈ ਕੇ ਗੰਭੀਰ ਪੱਧਰ ਤੱਕ ਦੇ ਪ੍ਰਦੂਸ਼ਣ ਅਤੇ ਜ਼ਹਿਰੀਲੀ ਹਵਾ ਤੋਂ ਆਪਣੇ ਆਪ ਨੂੰ ਬਚਾਉਣ ਲਈ ਇਨ੍ਹਾਂ ਉਤਪਾਦਾਂ ਨੂੰ ਖ਼ਰੀਦ ਰਹੇ ਹਨ।

ਇਹ ਵੀ ਪੜ੍ਹੋ : ਤੁਰੰਤ ਪ੍ਰਭਾਵ ਨਾਲ ਢਾਹਿਆ ਜਾਵੇਗਾ ਗੁਰੂਗ੍ਰਾਮ ਦਾ ਇਹ ਰਿਹਾਇਸ਼ੀ ਟਾਵਰ , ਸਾਹਮਣੇ ਆਈਆਂ ਗੰਭੀਰ ਖਾਮੀਆਂ

ਇਨ੍ਹਾਂ ਉਤਪਾਦਾਂ ਦੇ ਨਿਰਮਾਣ ਕਰਨ ਵਾਲੇ ਨਿਰਮਾਤਾਵਾਂ ਦਾ ਮੰਨਣਾ ਹੈ ਕਿ ਪ੍ਰਦੂਸ਼ਣ ਤੋਂ ਬਚਾਉਣ ਵਾਲੇ ਉਤਪਾਦਾਂ ਦੀ ਵਿਕਰੀ ਵਿਚ ਪਿਛਲੇ ਸਾਲ ਦੇ ਮੁਕਾਬਲੇ ਇਨ੍ਹਾਂ ਕੁਝ ਹਫਤਿਆਂ ਵਿਚ 25 ਤੋਂ 30 ਫ਼ੀਸਦੀ ਤੱਕ ਦਾ ਵਾਧਾ ਹੋਇਆ ਹੈ। ਦਿੱਲੀ ਦੀ ਹਵਾ ਦੀ ਗੁਣਵੱਤਾ ਵਿਚ ਸੁਧਾਰ ਅਜੇ ਜਲਦੀ ਕਿਤੇ ਹੋਣ ਵਾਲਾ ਨਹੀਂ ਹੈ। ਇਸ ਲਈ ਆਉਣ ਵਾਲੇ ਦਿਨਾਂ ਵਿਚ ਪ੍ਰਦੂਸ਼ਣ ਤੋਂ ਬਚਾਅ ਵਾਲੇ ਉਤਪਾਦਾਂ ਦੀ ਵਿਕਰੀ ਵਿਚ ਹੋਰ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਹਵਾ ਨੂੰ ਸਾਫ਼ ਕਰਨ ਵਾਲੇ ਪਿਊਰੀਫਾਇਰਾਂ ਦੀ ਵਿਕਰੀ ਵਿਚ ਵੀ ਭਾਰੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ।

ਇਹ ਵੀ ਪੜ੍ਹੋ : ਫੋਰਬਸ ਦੀ 20 ਏਸ਼ੀਆਈ ਮਹਿਲਾ ਉੱਦਮੀਆਂ ਦੀ ਸੂਚੀ 'ਚ ਤਿੰਨ ਭਾਰਤੀ ਔਰਤਾਂ ਨੇ ਚਮਕਾਇਆ ਦੇਸ਼ ਦਾ ਨਾਂ

ਬਿਮਾਰੀਆਂ ਤੋਂ ਬਚਣ ਲਈ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

  • ਪ੍ਰਦੂਸ਼ਣ ਤੋਂ ਆਪਣੇ ਪਰਿਵਾਰ ਨੂੰ ਬਚਾਉਣ ਲਈ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ
  • ਬਹੁਤ ਜ਼ਰੂਰੀ ਹੋਵੇ ਤਾਂ ਹੀ ਘਰੋਂ ਬਾਹਰ ਨਿਕਲੋ
  • ਜੇਕਰ ਬਾਹਰ ਜਾਣਾ ਜ਼ਰੂਰੀ ਹੋਵੇ ਤਾਂ N-95 ਮਾਸਕ ਪਾ ਕੇ ਹੀ ਨਿਕਲੋ
  • ਘਰ ਦੇ ਅੰਦਰ ਅਤੇ ਕਾਰ ਦੇ ਅੰਦਰ ਹਵਾ ਸਾਫ਼ ਕਰਨ ਵਾਲੇ ਪਿਊਰੀਫਾਇਰ ਦੀ ਵਰਤੋਂ ਕਰੋ
  • ਬਾਜ਼ਾਰ ਦੇ ਭੋਜਨ ਤੋਂ ਪਰਹੇਜ਼ ਕਰੋ
  • ਸਾਫ਼-ਸੁਧਰਾ ਅਤੇ ਘਰ ਦਾ ਭੋਜਨ ਖਾਓ।
  • ਜੇਕਰ ਪਿਊਰੀਫਾਇਰ ਨਹੀਂ ਲਗਾ ਸਕਦੇ ਤਾਂ ਆਪਣੇ ਘਰ ਅੰਦਰ ਇਨਡੋਰ ਪਲਾਂਟ ਲਗਾਉਣ ਦੀ ਵਿਵਸਥਾ ਕਰੋ।
  • ਹਵਾ ਸ਼ੁੱਧ ਕਰਨ ਵਾਲੇ ਬੂਟੇ ਲਗਾਓ

ਇਹ ਵੀ ਪੜ੍ਹੋ : ਰਿਪੋਰਟ 'ਚ ਖੁਲਾਸਾ : ਦੁਨੀਆ ਦੇ ਸਭ ਤੋਂ ਖ਼ਰਾਬ ਮਨੁੱਖੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਅਫਗਾਨਿਸਤਾਨ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


Harinder Kaur

Content Editor

Related News