CCD ਦੇ ਮਾਲਕ ਸਿਧਾਰਥ ਕੋਲ 650 ਕਰੋੜ ਦੀ ਅਣ-ਐਲਾਨੀ ਸੰਪਤੀ ਹੋਣ ਦਾ ਦਾਅਵਾ
Monday, Sep 25, 2017 - 10:23 AM (IST)
ਬੇਂਗਲੁਰੂ (ਬਿਊਰੋ)—ਆਮਦਨ ਟੈਕਸ ਵਿਭਾਗ ਨੇ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਐੱਸ. ਐੱਮ. ਕ੍ਰਿਸ਼ਣਾ ਦੇ ਦਾਮਾਦ ਵੀ. ਜੀ. ਸਿਧਾਰਥ ਨੇ ਇਥੇ 650 ਕਰੋੜ ਰੁਪਏ ਦੀ ਅਣ-ਐਲਾਨੀ ਸੰਪਤੀ ਮਿਲਣ ਦਾ ਦਾਅਵਾ ਕੀਤਾ ਹੈ। ਦੇਸ਼ ਦੀ ਸਭ ਤੋਂ ਵੱਡੀ ਕੋਫੀ ਚੇਨ ਕੈਫੇ ਡੇ (ਸੀ. ਸੀ. ਡੀ.) ਦੇ ਸੰਚਾਲਕ ਸਿਧਾਰਥ ਦੇ 25 ਤੋਂ ਜ਼ਿਆਦਾ ਠਿਕਾਣਿਆਂ 'ਤੇ ਤਿੰਨ ਦਿਨ ਤੋਂ ਚੱਲ ਰਹੀ ਆਮਦਨ ਟੈਕਸ ਵਿਭਾਗ ਦੀ ਕਾਰਵਾਈ ਐਤਵਾਰ ਨੂੰ ਖਤਮ ਹੋਈ।
ਬਰਾਮਦ ਦਸਤਾਵੇਜ਼ਾਂ ਦੀ ਜਾਂਚ ਬਾਕੀ
ਆਮਦਨ ਟੈਕਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਣ-ਐਲਾਨੀ ਸੰਪਤੀਆਂ ਅਤੇ ਨਿਵੇਸ਼ ਦੇ ਅੰਕੜੇ ਅਜੇ ਵਧ ਸਕਦੇ ਹਨ ਕਿਉਂਕਿ ਬਰਾਮਦ ਦਸਤਾਵੇਜ਼ ਦੀ ਅਜੇ ਜਾਂਚ ਕੀਤੀ ਜਾਣੀ ਹੈ। ਆਮਦਨ ਟੈਕਸ ਵਿਭਾਗ ਨੇ ਵੀਰਵਾਰ ਨੂੰ ਸਿਧਾਰਥ ਦੇ ਇਥੇ ਛਾਪਿਆਂ ਦੀ ਸ਼ੁਰੂਆਤ ਕੀਤੀ ਸੀ। ਕੰਪਨੀ ਦਾ ਮੁੱਖ ਦਫਤਰ ਬੇਂਗਲੁਰੂ ਦੇ ਵਿਠੁੱਲ ਮਾਲਿਆ ਰੋਡ 'ਤੇ ਮੁੰਬਈ, ਚੇਨਈ, ਚਿਕਮੰਗਲੂਰ ਸ਼ਹਿਰਾਂ 'ਚ 20 ਤੋਂ ਜ਼ਿਆਦਾ ਥਾਵਾਂ 'ਤੇ ਇਹ ਛਾਪੇ ਮਾਰੇ ਗਏ। ਚੇਨਈ 'ਚ ਕ੍ਰਿਸ਼ਣਾ ਪਰਿਵਾਰ ਨਾਲ ਜੁੜੀ ਕੰਪਨੀ ਸਿਕਲ ਲਾਜ਼ੀਸਟਿਕ ਪ੍ਰਾਈਵੇਟ ਲਿਮਟਿਡ 'ਚ ਵੀ ਤਲਾਸ਼ੀ ਲਈ ਗਈ। ਦੱਸਿਆ ਜਾਂਦਾ ਹੈ ਕਿ 46 ਸਾਲ ਕਾਂਗਰਸ 'ਚ ਬਿਤਾਉਣ ਤੋਂ ਬਾਅਦ ਐੱਸ. ਐੱਮ. ਕ੍ਰਿਸ਼ਣਾ ਨੇ ਇਸ ਸਾਲ ਮਾਰਚ 'ਚ ਬੀ. ਜੇ. ਪੀ. ਨਾਲ ਜੁੜੇ ਸਨ। ਕ੍ਰਿਸ਼ਣਾ ਯੂ. ਪੀ. ਏ. ਸਰਕਾਰ 'ਚ ਬਤੌਰ ਵਿਦੇਸ਼ ਮੰਤਰੀ ਵੀ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ।

ਦੇਸ਼-ਦੁਨੀਆ 'ਚ ਫੈਲਿਆ ਕੰਮ
ਸੀ. ਸੀ. ਡੀ. ਦੇ ਦੇਸ਼ ਭਰ 'ਚ 1640 ਤੋਂ ਜ਼ਿਆਦਾ ਸਟੋਰ, 31 ਹਜ਼ਾਰ ਤੋਂ ਜ਼ਿਆਦਾ ਵੈਡਿੰਗ ਮਸ਼ੀਨਾਂ ਅਤੇ 12 ਹਜ਼ਾਰ ਤੋਂ ਜ਼ਿਆਦਾ ਕਾਰਪੋਰੇਟ ਖਾਤੇ ਹਨ। ਪਰਾਗਵੇ, ਵਿਯਨਾ ਅਤੇ ਕਵਾਲਾਲੰਪੁਰ 'ਚ ਵੀ ਸੀ. ਸੀ. ਡੀ. ਦੇ ਆਊਟਲੇਟ ਹਨ। 1996 'ਚ ਬੇਂਗਲੁਰੂ 'ਚ ਇਕ ਆਊਟਲੇਟ ਤੋਂ ਸ਼ੁਰੂਆਤ ਹੋਈ ਸੀ। ਸਿਧਾਰਥ ਦੇ ਬਾਰੇ 'ਚ ਕਿਹਾ ਜਾਂਦਾ ਹੈ ਕਿ ਉਹ ਆਪਣੇ ਸੰਸਥਾਨ 'ਚ ਐੱਮ. ਬੀ. ਏ. ਜਾਂ ਇੰਜੀਨੀਅਰਿੰਗ ਦੀ ਵੱਡੀ ਡਿਗਰੀ ਵਾਲਿਆਂ ਦੀ ਥਾਂ ਘੱਟ ਪੜ੍ਹੇ-ਲਿਖੇ ਲੋਕਾਂ ਨੂੰ ਮੌਕਾ ਦਿੰਦਾ ਹੈ।
