ਬਨਾਰਸ ਦੇ ਲੱਕੜ ਖਿਡੌਣਾ ਉਦਯੋਗ ਦੇ ਦਿਨ ਫਿਰੇ, ਵਿਦੇਸ਼ਾਂ ''ਚ ਵੀ ਮੰਗ ਵਧੀ

01/21/2022 12:52:34 PM

ਵਾਰਾਣਸੀ (ਭਾਸ਼ਾ) – ਬਨਾਰਸੀ ਲੱਕੜੀ ਦੇ ਖਿਡੌਣਿਆਂ ਦੀ ਆਪਣੀ ਖਾਸ ਪਛਾਣ ਹੈ। ਇਸ ਦੀ ਮੰਗ ਪੂਰੀ ਦੁਨੀਆ ’ਚ ਹੈ। ਸ਼੍ਰੀ ਕਾਸ਼ੀ ਵਿਸ਼ਵਨਾਥ ਧਾਮ ਦੇ ਉਦਘਾਟਨ ਤੋਂ ਬਾਅਦ ਲੱਕੜੀ ’ਤੇ ਉਕੇਰੇ ਗਏ ਸ਼੍ਰੀ ਕਾਸ਼ੀ ਵਿਸ਼ਵਨਾਥ ਧਾਮ ਦਾ ਮਾਡਲ ਬਨਾਰਸ ਆਉਣ ਵਾਲੇ ਸੈਲਾਨੀਆਂ ਦੀ ਪਹਿਲੀ ਪਸੰਦ ਬਣ ਗਿਆ ਹੈ। ਲੋਕ ਧਾਮ ਦੇ ਮਾਡਲ ਨੂੰ ਘਰ ’ਚ ਰੱਖਣ ਲਈ ਖਰੀਦ ਰਹੇ ਹਨ। ਉੱਥੇ ਹੀ ਉਪਹਾਰ ’ਚ ਦੇਣ ਲਈ ਇਸ ਮਾਡਲ ਦੀ ਕਾਰਪੋਰੇਟ ਮੰਗ ਵਧੀ ਹੈ।

ਲੱਕੜੀ ਦੇ ਖਿਡੌਣੇ ਬਣਾਉਣ ਵਾਲੇ ਕਾਰੀਗਰ ਬਿਹਾਰੀ ਲਾਲ ਅੱਗਰਵਾਲ ਅਤੇ ਅਮਰ ਅੱਗਰਵਾਲ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਵਲੋਂ ਸ਼੍ਰੀ ਕਾਸ਼ੀ ਵਿਸ਼ਵਨਾਥ ਧਾਮ ਦੇ ਉਦਘਾਟਨ ਅਤੇ ਇਸ ਦੇ ਪ੍ਰਚਾਰ-ਪ੍ਰਸਾਰ ਦਾ ਫਾਇਦਾ ਵਾਰਾਣਸੀ ਦੇ ਲੱਕੜੀ ਦੇ ਖਿਡੌਣਾ ਉਦਯੋਗ ਨੂੰ ਸਭ ਤੋਂ ਵੱਧ ਮਿਲ ਰਿਹਾ ਹੈ। ਇਸ ਦੀ ‘ਮੰਗ’ ਬਾਹਰ ਤੋਂ ਵੀ ਆ ਰਹੀ ਹੈ ਅਤੇ ਬਨਾਰਸ ਆਉਣ ਵਾਲਾ ਸੈਲਾਨੀ ਵੀ ਇਸ ਨੂੰ ਖਰੀਦ ਕੇ ਲਿਜਾ ਰਿਹਾ ਹੈ। ਵਾਰਾਣਸੀ ਦੇ ਜ਼ਿਲਾ ਡਿਪਟੀ ਕਮਿਸ਼ਨਰ ਉਦਯੋਗ ਵੀਰੇਂਦਰ ਕੁਮਾਰ ਨੇ ਦੱਸਿਆ ਕਿ ਵਾਰਾਣਸੀ ਦੇ ਲੱਕੜੀ ਦੇ ਖਿਡੌਣੇ ਜੀ. ਆਈ. ਉਤਪਾਦ ਦੇ ਰੂਪ ’ਚ ਸ਼ਾਮਲ ਹਨ। 13 ਦਸੰਬਰ ਨੂੰ ਸ਼੍ਰੀ ਕਾਸ਼ੀ ਵਿਸ਼ਵਨਾਥ ਧਾਮ ਦੇ ਉਦਘਾਟਨ ਤੋਂ ਬਾਅਦ ਬਾਬਾ ਧਾਮ ’ਚ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ’ਚ ਵਾਧਾ ਹੋਇਆ ਹੈ।

ਵਾਰਾਣਸੀ ’ਚ ਆਉਣ ਵਾਲੇ ਸੈਲਾਨੀਆਂ ਨੂੰ ਸ਼੍ਰੀ ਕਾਸ਼ੀ ਵਿਸ਼ਵਨਾਥ ਧਾਮ ਅਤੇ ਭਗਵਾਨ ਸ਼ੰਕਰ ਦੀਆਂ ਰੰਗੀਨ ਝਾਕੀਆਂ ਦੀ ਲੱਕੜੀ ’ਤੇ ਉਕੇਰੀ ਗਈ ਆਕ੍ਰਿਤੀ ਬੇਹੱਦ ਪਸੰਦ ਆ ਰਹੀ ਹੈ। ਧਾਰਮਿਕ ਸਜਾਵਟੀ ਸਾਮਾਨ ’ਚ ਸਭ ਤੋਂ ਵੱਧ ਮੰਗ ਵਾਰਾਣਸੀ ਦੇ ਰਵਾਇਤੀ ਲੱਕੜੀ ਦੇ ਖਿਡੌਣਾ ਉਦਯੋਗ ਨੂੰ ਮਿਲ ਰਿਹਾ ਹੈ। ਵੀਰੇਂਦਰ ਕੁਮਾਰ ਨੇ ਦੱਸਿਆ ਕਿ ਪਿਛਲੇ ਕੁੱਝ ਸਮੇਂ ਤੋਂ ਵਾਰਾਣਸੀ ’ਚ ਲੱਕੜੀ ਦੇ ਖਿਡੌਣਾ ਉਦਯੋਗ ’ਚ ਬਣਨ ਵਾਲੇ ਸ਼੍ਰੀ ਕਾਸ਼ੀ ਵਿਸ਼ਵਨਾਥ ਧਾਮ ਦੇ ਮਾਡਲ ਦੀ ਮੰਗ ਜ਼ਿਆਦਾ ਆ ਰਹੀ ਹੈ। ਨਾਲ ਹੀ ਪ੍ਰਧਾਨ ਮੰਤਰੀ ਅਤੇ ਮੁੱਖ ਮੰਤੀ ਦੀ ਰਵਾਇਤੀ ਜੱਦੀ ਉਦਯੋਗ ਦੇ ਉਤਪਾਦਾਂ ਨੂੰ ਉਪਹਾਰ ’ਚ ਦੇਣ ਦੀ ਅਪੀਲ ਨਾਲ ਵੀ ਇਸ ਦੀ ਵਿਕਰੀ ਵਧੀ ਹੈ, ਜਿਸ ਨਾਲ ਇਸ ਉਦਯੋਗ ਤੋਂ ਮੂੰਹ ਮੋੜ ਚੁੱਕੇ ਲੋਕ ਮੁੜ ਇਸ ਨਾਲ ਜੁੜ ਰਹੇ ਹਨ। ਇਸ ਨਾਲ ਵੱਡੇ ਪੈਮਾਨੇ ’ਤੇ ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਮਿਲ ਰਹੇ ਹਨ।


Harinder Kaur

Content Editor

Related News