5 ਸਾਲਾਂ ’ਚ ਅਮੀਰ ਲੋਕਾਂ ਦੀ ਗਿਣਤੀ ਹੋ ਜਾਵੇਗੀ ਦੁੱਗਣੀ, GDP ’ਚ ਉੱਚ ਪੱਧਰੀ ਵਾਧੇ ਨੇ ਬਦਲੇ ਹਾਲਾਤ

03/01/2024 1:47:40 PM

ਜਲੰਧਰ (ਇੰਟ) - ਭਾਰਤ ਵਿਚ 2023 ਤੋਂ 2028 ਦੇ ਵਿਚਕਾਰ 30 ਮਿਲੀਅਨ ਡਾਲਰ ਜਾਂ ਉਸ ਤੋਂ ਵੱਧ ਦੀ ਜਾਇਦਾਦ ਵਾਲੇ ਅਤੀ-ਅਮੀਰ ਲੋਕਾਂ ਦੀ ਗਿਣਤੀ ਹੋਰਨਾਂ ਦੇਸ਼ਾਂ ਦੇ ਮੁਕਾਬਲੇ ਸਭ ਤੋਂ ਤੇਜ਼ੀ ਨਾਲ ਵਧ ਸਕਦੀ ਹੈ। ਨਾਈਟ ਫਰੈਂਕ ਦੀ ‘ਦ ਵੈਲਥ ਰਿਪੋਰਟ 2024’ ਮੁਤਾਬਕ ਦੇਸ਼ ’ਚ ਅਮੀਰ ਲੋਕਾਂ ਦੀ ਗਿਣਤੀ ਸਾਲ 2023 ਤੱਕ 13,263 ਤੋਂ 50.1 ਫੀਸਦੀ ਤੋਂ ਵਧ ਕੇ ਸਾਲ 2028 ਤੱਕ 19,908 ਹੋ ਜਾਵੇਗੀ। ਭਾਰਤ ਤੋਂ ਬਾਅਦ ਚੀਨ (47 ਫੀਸਦੀ), ਤੁਰਕੀ (42.9 ਫੀਸਦੀ) ਅਤੇ ਮਲੇਸ਼ੀਆ (35 ਫੀਸਦੀ) ਵਿਚ ਅਮੀਰਾਂ ਦੀ ਗਿਣਤੀ ਸਭ ਤੋਂ ਤੇਜ਼ੀ ਨਾਲ ਵਧੇਗੀ।

ਇਹ ਵੀ ਪੜ੍ਹੋ :    ਗੂਗਲ ਦੀ ਪੇਮੈਂਟ ਐਪ GPay ਹੋਵੇਗੀ ਬੰਦ, ਜੂਨ ਮਹੀਨੇ ਤੋਂ ਸਿਰਫ਼ ਇਨ੍ਹਾਂ ਦੇਸ਼ਾਂ 'ਚ ਹੀ ਮਿਲਣਗੀਆਂ ਸੇਵਾਵਾਂ

ਨਾਈਟ ਫਰੈਂਕ ਦੇ ਗਲੋਬਲ ਮੁਖੀ (ਖੋਜ) ਲਿਆਮ ਬੇਲੀ ਨੇ ਮੀਡੀਆ ਨੂੰ ਦਿੱਤੇ ਇਕ ਬਿਆਨ ਵਿਚ ਕਿਹਾ ਹੈ ਕਿ ਭਾਰਤ ਵਿਚ ਇਸ ਉੱਚ ਵਾਧੇ ਦਾ ਮੁੱਖ ਕਾਰਨ ਦੇਸ਼ ਦੇ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਵਿਚ ਉੱਚ ਵਾਧਾ ਹੈ।

ਏਸ਼ੀਆ ’ਚ ਅਮੀਰਾਂ ਦੀ ਗਿਣਤੀ 38 ਫੀਸਦੀ ਵਧਣ ਦੀ ਸੰਭਾਵਨਾ

ਉਨ੍ਹਾਂ ਕਿਹਾ ਕਿ ਅਸੀਂ ਜਿਸ ਦੇਸ਼ ਨੂੰ ਆਪਣੀ ਸੂਚੀ ਵਿਚ ਸ਼ਾਮਿਲ ਕਰਦੇ ਹਾਂ ਉਸ ਦੀ ਜੀ.ਡੀ.ਪੀ. ਵਾਧੇ ਵਿਚ ਆਰਥਿਕ ਪੂਰਵ-ਅਨੁਮਾਨਾਂ ਦੀ ਵਰਤੋਂ ਕਰਦੇ ਹਨ ਅਤੇ ਹੁਣ ਅਜਿਹਾ ਲਗਦਾ ਹੈ ਕਿ ਭਾਰਤੀ ਅਰਥਵਿਵਸਥਾ ਅਗਲੇ 5 ਸਾਲਾਂ ਵਿਚ ਵਧੀਆ ਪ੍ਰਦਰਸ਼ਨ ਕਰੇਗੀ। ਇਸ ਦੌਰਾਨ ਬਹੁਤ ਅਮੀਰ ਲੋਕਾਂ ਦੀ ਗਿਣਤੀ ਵਧਣ ਦਾ ਸਭ ਤੋਂ ਵੱਡਾ ਕਾਰਨ ਵੀ ਇਹੀ ਹੈ। ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਅਮੀਰ ਲੋਕਾਂ ਦੀ ਜਮਾਤ ਵਧਣ ਵਿਚ ਏਸ਼ੀਅਾ ਦਾ ਦਬਦਬਾ ਰਹੇਗਾ। ਅਗਲੇ ਪੰਜ ਸਾਲਾਂ ਵਿਚ ਏਸ਼ੀਆ ਵਿਚ ਅਮੀਰ ਲੋਕਾਂ ਦੀ ਗਿਣਤੀ ਵਿਚ 38.3 ਫੀਸਦੀ ਵਧਣ ਦੀ ਸੰਭਾਵਨਾ ਹੈ। ਵਿਸ਼ਵ ਪੱਧਰ ’ਤੇ ਇਸ ਦੌਰਾਨ ਅਮੀਰਾਂ ਦੀ ਗਿਣਤੀ 28.1 ਫੀਸਦੀ ਵਧੇਗੀ। ਬੇਲੀ ਨੇ ਕਿਹਾ ਕਿ ਏਸ਼ੀਆ ਪਿਛਲੇ 15 ਤੋਂ 20 ਸਾਲਾਂ ਵਿਚ ਵਿਕਾਸ ਦੇ ਮਾਮਲੇ ਵਿਚ ਇਕ ਸ਼ਾਨਦਾਰ ਖੇਤਰ ਰਿਹਾ ਹੈ।

ਇਹ ਵੀ ਪੜ੍ਹੋ :    ਅਨੰਤ ਅੰਬਾਨੀ ਨੂੰ ਇਸ ਬੀਮਾਰੀ ਨੇ ਬਣਾਇਆ ਓਵਰ ਵੇਟ, ਨੀਤਾ ਅੰਬਾਨੀ ਨੇ ਸਿਹਤ ਨੂੰ ਲੈ ਕੇ ਦਿੱਤੀ ਜਾਣਕਾਰੀ

2023 ’ਚ ਅਮੀਰਾਂ ਦੇ ਨਿਵੇਸ਼ ਦੀ ਪਸੰਦ ਬਣੀਆਂ ਰਹੀਆਂ ਘੜੀਆਂ

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅਮੀਰ ਭਾਰਤੀਆਂ ਲਈ ਸਾਲ 2023 ਵਿਚ ਨਿਵੇਸ਼ ਦਾ ਬੇਹਤਰ ਬਦਲ ਘੜੀਆਂ ਸਨ। ਉਸ ਤੋਂ ਬਾਅਦ ਅਮੀਰਾਂ ਨੇ ਕਲਾਤਮਕ ਚੀਜ਼ਾਂ ਅਤੇ ਗਹਿਣਿਆਂ ਵਿਚ ਵੀ ਭਾਰੀ ਨਿਵੇਸ਼ ਕੀਤਾ। ਨਾਈਟ ਫਰੈਂਕ ਦੇ ਲਗਜ਼ਰੀ ਇਨਵੈਸਟਮੈਂਟ ਸੂਚਕਅੰਕ 2023 ਦੇ ਅਨੁਸਾਰ ਪਿਛਲੇ ਦਹਾਕੇ ਵਿਚ ਘੜੀਆਂ ਦੀਆਂ ਕੀਮਤਾਂ ਵਿਚ 138 ਪ੍ਰਤੀਸ਼ਤ ਵਾਧਾ ਹੋਇਆ ਹੈ। ਇਸੇ ਤਰ੍ਹਾਂ ਕਲਾਕ੍ਰਿਤੀਆਂ ਦੇ ਭਾਅ 105 ਫੀਸਦੀ ਅਤੇ ਗਹਿਣਿਆਂ ਦੇ ਭਾਅ 37 ਫੀਸਦੀ ਵਧੇ ਹਨ। ਪਰ ਗਲੋਬਲ ਪੱਧਰ ’ਤੇ ਰੁਝਾਨ ਥੋੜ੍ਹਾ ਵੱਖਰਾ ਹੈ। ਦੁਨੀਆ ਦੇ ਦੂਜੇ ਦੇਸ਼ਾਂ ਵਿਚ ਅਮੀਰਾਂ ਲਈ ਕਲਾਕ੍ਰਿਤੀਆਂ ਨੂੰ ਸਭ ਤੋਂ ਪਸੰਦੀਦਾ ਨਿਵੇਸ਼ ਮੰਨਿਆ ਗਿਆ ਹੈ। ਉਸ ਦੇ ਬਾਅਦ ਘੜੀਆਂ ਅਤੇ ਕਲਾਸਿਕ ਕਾਰਾਂ ਦਾ ਸਥਾਨ ਹੈ। ਪਿਛਲੇ 10 ਸਾਲਾਂ ’ਚ ਅਜਿਹੀਆਂ ਕਾਰਾਂ ਦੀਆਂ ਕੀਮਤਾਂ ’ਚ 82 ਫੀਸਦੀ ਦਾ ਵਾਧਾ ਹੋਇਆ ਹੈ।

ਭਾਰਤ ’ਚ ਇਕ ਸਾਲ ਵਿਚ ਵਧੇ 6 ਫੀਸਦੀ ਅਮੀਰ

ਉਨ੍ਹਾਂ ਕਿਹਾ ਕਿ ਏਸ਼ੀਆ ਵਿਸ਼ਵ ਅਰਥਚਾਰੇ ਦਾ ਵੱਡਾ ਕੇਂਦਰ ਬਣਦਾ ਜਾ ਰਿਹਾ ਹੈ ਅਤੇ ਇਹ ਰੁਝਾਨ ਭਵਿੱਖ ਵਿਚ ਵੀ ਜਾਰੀ ਰਹੇਗਾ। ਬੇਲੀ ਨੇ ਕਿਹਾ ਕਿ ਸਾਲ 2028 ਤੱਕ ਏਸ਼ੀਆ ਤੋਂ ਬਾਅਦ ਸਭ ਤੋਂ ਅਮੀਰ ਲੋਕ ਪੱਛਮੀ ਏਸ਼ੀਆ ਅਤੇ ਉੱਤਰੀ ਏਸ਼ੀਆ ਵਿਚ ਹੋਣਗੇ। ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ 2023 ’ਚ ਭਾਰਤ ’ਚ ਅਮੀਰਾਂ ਦੀ ਆਬਾਦੀ ’ਚ ਇਕ ਸਾਲ ਪਹਿਲਾਂ ਦੇ ਮੁਕਾਬਲੇ 6.1 ਫੀਸਦੀ ਦਾ ਵਾਧਾ ਹੋਇਆ ਹੈ ਅਤੇ ਇਸ ਅਰਸੇ ਦੌਰਾਨ ਦੁਨੀਆ ਭਰ ’ਚ ਅਮੀਰਾਂ ਦੀ ਗਿਣਤੀ 4.2 ਫੀਸਦੀ ਵਧ ਕੇ 6,26,619 ਹੋ ਗਈ ਹੈ। ਅਮੀਰ ਭਾਰਤੀ ਵੀ 2024 ਵਿਚ ਆਪਣੀ ਜਾਇਦਾਦ ਵਿਚ ਹੋਰ ਵਾਧੇ ਨੂੰ ਲੈ ਕੇ ਆਸਵੰਦ ਹਨ। ਰਿਪੋਰਟ ’ਚ ਕਿਹਾ ਗਿਆ ਹੈ ਕਿ 90 ਫੀਸਦੀ ਭਾਰਤੀ ਅਮੀਰ ਲੋਕਾਂ ਨੂੰ ਅਾਸ ਹੈ ਕਿ ਇਸ ਸਾਲ ਉਨ੍ਹਾਂ ਦੀ ਦੌਲਤ ਵਧੇਗੀ। ਉਨ੍ਹਾਂ ਵਿਚੋਂ ਲਗਭਗ 63 ਪ੍ਰਤੀਸ਼ਤ ਅਮੀਰਾਂ ਦਾ ਮੰਨਣਾ ਹੈ ਕਿ 2024 ਵਿਚ ਉਨ੍ਹਾਂ ਦੀ ਜਾਇਦਾਦ ਵਿਚ 10 ਪ੍ਰਤੀਸ਼ਤ ਤੋਂ ਵੱਧ ਵਧੇਗੀ।

ਇਹ ਵੀ ਪੜ੍ਹੋ :    ਕੋਲੈਸਟ੍ਰੋਲ ਤੇ ਸ਼ੂਗਰ ਸਮੇਤ 100 ਦਵਾਈਆਂ ਹੋਣਗੀਆਂ ਸਸਤੀਆਂ, ਨਵੀਂ ਪੈਕਿੰਗ 'ਤੇ ਹੋਣਗੀਆਂ ਸੋਧੀਆਂ ਦਰਾਂ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


Harinder Kaur

Content Editor

Related News