ਸ਼ੇਅਰ ਬਾਜ਼ਾਰ : ਸੈਂਸੈਕਸ 'ਚ 215 ਅੰਕਾਂ ਦਾ ਵਾਧਾ, ਨਿਫਟੀ ਵੀ ਚੜ੍ਹ ਕੇ ਖੁੱਲ੍ਹਿਆ

Tuesday, Apr 19, 2022 - 10:38 AM (IST)

ਸ਼ੇਅਰ ਬਾਜ਼ਾਰ : ਸੈਂਸੈਕਸ 'ਚ 215 ਅੰਕਾਂ ਦਾ ਵਾਧਾ, ਨਿਫਟੀ ਵੀ ਚੜ੍ਹ ਕੇ ਖੁੱਲ੍ਹਿਆ

ਮੁੰਬਈ - ਭਾਰਤੀ ਸ਼ੇਅਰ ਬਾਜ਼ਾਰ ਪਿਛਲੇ ਦਿਨ ਦੀ ਭਾਰੀ ਗਿਰਾਵਟ ਤੋਂ ਉਭਰ ਕੇ ਖੁੱਲ੍ਹਿਆ। ਬਾਜ਼ਾਰ ਦੇ ਦੋਵੇਂ ਸੂਚਕਾਂਕ ਨੇ ਹਰੇ ਨਿਸ਼ਾਨ 'ਤੇ ਕਾਰੋਬਾਰ ਕਰਨਾ ਸ਼ੁਰੂ ਕੀਤਾ ਹੈ। ਬੰਬਈ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 215 ਅੰਕਾਂ ਦੇ ਵਾਧੇ ਨਾਲ 57,381 'ਤੇ ਖੁੱਲ੍ਹਿਆ ਜਦੋਂ ਕਿ ਨਿਫਟੀ 85 ਅੰਕਾਂ ਦੇ ਵਾਧੇ ਨਾਲ 17,258 'ਤੇ ਖੁੱਲ੍ਹਿਆ। ਨਿਫਟੀ ਦੇ 11 ਸੂਚਕਾਂਕ ਵਿੱਚੋਂ, 4 ਸੂਚਕਾਂਕ ਘਟ ਰਹੇ ਹਨ ਅਤੇ 7 ਵਿੱਚ ਵਾਧਾ ਹੋ ਰਿਹਾ ਹੈ।

ਟਾਪ ਗੇਨਰਜ਼

ਮੀਡੀਆ, ਧਾਤ, ਅਲਟਰਾ ਸੀਮੈਂਟ, ਬਜਾਜ ਫਾਈਨਾਂਸ, ਏਸ਼ੀਅਨ ਪੇਂਟਸ, ਹਿੰਦੁਸਤਾਨ ਯੂਨੀਲੀਵਰ, ਟਾਈਟਨ ,ਫਾਰਮਾ, PSU ਬੈਂਕ, FMCG , ਆਟੋ

ਟਾਪ ਗੇਨਰਜ਼

ਭਾਰਤੀ ਏਅਰਟੈੱਲ, ਐੱਚਡੀਐੱਫਸੀ, ਵਿੱਤੀ ਸੇਵਾਵਾਂ, ਆਈ.ਟੀ., ਪ੍ਰਾਈਵੇਟ ਬੈਂਕਾਂ, ਰਿਐਲਟੀ ਸੈਕਟਰਾਂ

ਸ਼ੇਅਰ ਬਾਜ਼ਾਰ ਧੜੱਮ, 1,172.19 ਅੰਕ ਡਿਗਿਆ ਸੈਂਸੈਕਸ, ਨਿਵੇਸ਼ਕਾਂ ਦੇ 3 ਲੱਖ ਕਰੋੜ ਡੁੱਬੇ
ਲੰਮੀ ਛੁੱਟੀ ਤੋਂ ਬਾਅਦ ਬੀਤੇ ਸੋਮਵਾਰ ਨੂੰ ਖੁੱਲ੍ਹੇ ਪ੍ਰਮੁੱਖ ਸ਼ੇਅਰ ਸੂਚਕ ਅੰਕਾਂ ’ਚ ਤੇਜ਼ ਗਿਰਾਵਟ ਹੋਈ ਅਤੇ ਬਾਜ਼ਾਰ ਧੜੱਮ ਹੋ ਗਿਆ। ਰੂਸ-ਯੂਕ੍ਰੇਨ ਸੰਕਟ ਦੇ ਹੋਰ ਡੂੰਘੇ ਹੋਣ ਅਤੇ ਅਮਰੀਕੀ ਫੈੱਡ ਰਿਜ਼ਰਵ ਦੇ ਵਿਆਜ ਦਰਾਂ ’ਚ ਤੇਜ਼ ਵਾਧਾ ਕਰਨ ਦੇ ਰੁਖ ਨਾਲ ਏਸ਼ੀਆਈ ਬਾਜ਼ਾਰ ਦੇ ਕਮਜ਼ੋਰ ਰੁਖ ਤੋਂ ਨਿਰਾਸ਼ ਨਿਵੇਸ਼ਕਾਂ ਦੀ ਆਈ. ਟੀ., ਟੈੱਕ, ਵਿੱਤੀ, ਦੂਰਸੰਚਾਰ, ਬੈਂਕਿੰਗ ਅਤੇ ਰੀਅਲਟੀ ਸਮੇਤ 14 ਸਮੂਹਾਂ ’ਚ ਵਿਕਰੀ ਨਾਲ ਸ਼ੇਅਰ ਬਾਜ਼ਾਰ ’ਚ ਅੱਜ ਹਾਹਾਕਾਰ ਮਚ ਗਿਆ। ਬੰਬੇ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ ਸੈਂਸੈਕਸ 1130 ਅੰਕ ਟੁੱਟ ਕੇ ਖੁੱਲ੍ਹਾ ਜਦ ਕਿ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਆਈ.) ਦੇ ਨਿਫਟੀ ਸੂਚਕ ਅੰਕ ਨੇ 300 ਅੰਕ ਡਿਗ ਕੇ ਕਾਰੋਬਾਰ ਦੀ ਸ਼ੁਰੂਆਤ ਕੀਤੀ। ਕਾਰੋਬਾਰ ਦੇ ਅਖੀਰ ’ਚ ਸੈਂਸੈਕਸ 1172.19 ਅੰਕ ਯਾਨੀ 2.01 ਫੀਸਦੀ ਦੀ ਗਿਰਾਵਟ ਨਾਲ 57,166.74 ਦੇ ਪੱਧਰ ’ਤੇ ਬੰਦ ਹੋਇਆ। ਉੱਥੇ ਹੀ ਨਿਫਟੀ 302 ਅੰਕ ਯਾਨੀ 1.73 ਫੀਸਦੀ ਟੁੱਟ ਕੇ 17,173.70 ਦੇ ਪੱਧਰ ’ਤੇ ਬੰਦ ਹੋਇਆ। ਸ਼ੇਅਰ ਬਾਜ਼ਾਰ ’ਚ ਜ਼ੋਰਦਾਰ ਗਿਰਾਵਟ ਕਾਰਨ ਨਿਵੇਸ਼ਕਾਂ ਦੇ ਲਗਭਗ 3 ਲੱਖ ਕਰੋੜ ਰੁਪਏ ਡੁੱਬ ਗਏ ਹਨ।

ਸੋਮਵਾਰ ਦੇ ਕਾਰੋਬਾਰ ’ਚ ਇੰਫੋਸਿਸ, ਐੱਚ. ਡੀ. ਐੱਫ. ਸੀ., ਐੱਚ. ਡੀ. ਐੱਫ. ਸੀ. ਬੈਂਕ, ਟੈੱਕ ਮਹਿੰਦਰਾ ਅਤੇ ਅਪੋਲੋ ਹਸਪਤਾਲ ਨਿਫਟੀ ਦੇ ਟੌਪ ਲੂਜ਼ਰ ਰਹੇ। ਉੱਥੇ ਹੀ ਐੱਨ. ਟੀ. ਪੀ. ਸੀ., ਐੱਸ. ਬੀ. ਆਈ. ਲਾਈਫ ਇੰਸ਼ੋਰੈਂਸ, ਐੱਚ. ਡੀ. ਐੱਫ. ਸੀ. ਲਾਈਫ, ਕੋਲ ਇੰਡੀਆ ਅਤੇ ਟਾਟਾ ਸਟੀਲ ਟੌਪ ਗੇਨਰ ਰਹੇ। ਦਿੱਗਜ਼ ਕੰਪਨੀਆਂ ਵਾਂਗ ਬੀ. ਐੱਸ. ਈ. ਦੀਆਂ ਛੋਟੀਆਂ ਅਤੇ ਦਰਮਿਆਨੀਆਂ ਕੰਪਨੀਆਂ ’ਤੇ ਵੀ ਵਿਕਰੀ ਭਾਰੀ ਰਹੀ। ਮਿਡਕੈਪ 0.95 ਫੀਸਦੀ ਦੀ ਗਿਰਾਵਟ ਲੈ ਕੇ 24,747.35 ਅੰਕ ਅਤੇ ਸਮਾਲਕੈਪ 1.01 ਫੀਸਦੀ ਟੁੱਟ ਕੇ 29,223.81 ਅੰਕ ’ਤੇ ਆ ਗਿਆ।

13 ਅਪ੍ਰੈਲ ਨੂੰ ਹੋਈ ਸੀ ਆਖਰੀ ਟ੍ਰੇਡਿੰਗ

ਸ਼ੇਅਰ ਬਾਜ਼ਾਰ ’ਚ ਆਖਰੀ ਟ੍ਰੇਡਿੰਗ 13 ਅਪ੍ਰੈਲ ਨੂੰ ਹੋਈ ਸੀ ਅਤੇ ਉਸ ਤੋਂ ਬਾਅਦ 4 ਦਿਨਾਂ ਤੱਕ ਕਾਰੋਬਾਰ ਠੱਪ ਰਿਹਾ। ਪਿਛਲੇ ਕਾਰੋਬਾਰੀ ਸੈਸ਼ਨ ’ਚ ਸੈਂਸੈਕਸ 237 ਅੰਕ ਡਿਗ ਕੇ 58,339 ’ਤੇ ਬੰਦ ਹੋਇਆ ਸੀ ਜਦ ਕਿ ਨਿਫਟੀ 55 ਅੰਕਾਂ ਦੇ ਨੁਕਸਾਨ ਨਾਲ 17,476 ’ਤੇ ਠਹਿਰਿਆ ਸੀ।

 


author

Harinder Kaur

Content Editor

Related News