ਅਦਾਲਤ ਵਲੋਂ ਜਾਂਚ ਦੇ ਹੁਕਮਾਂ ਤੋਂ ਬਾਅਦ NCLAT ਨੇ ਫਿਨੋਲੈਕਸ ਮਾਮਲੇ ਸਬੰਧੀ ਆਪਣੇ ਫੈਸਲੇ ’ਤੇ ਲਾਈ ਰੋਕ
Tuesday, Oct 17, 2023 - 03:06 PM (IST)
ਨਵੀਂ ਦਿੱਲੀ (ਭਾਸ਼ਾ) – ਨੈਸ਼ਨਲ ਕੰਪਨੀ ਲਾਅ ਅਪੀਲ ਟ੍ਰਿਬਿਊਨਲ (ਐੱਨ. ਸੀ. ਐੱਲ. ਏ. ਟੀ.) ਨੇ ਫਿਨੋਲੈਕਸ ਕੇਬਲ ਦੀ ਸਾਲਾਨਾ ਆਮ ਬੈਠਕ ਦੇ ਨਤੀਜਿਆਂ ਦੇ ਖੁਲਾਸੇ ਨਾਲ ਸਬੰਧਤ ਬੀਤੇ ਸ਼ੁੱਕਰਵਾਰ ਨੂੰ ਪਾਸ ਆਪਣੇ ਹੁਕਮ ’ਤੇ ਰੋਕ ਲਾ ਦਿੱਤੀ। ਇਸ ਮਾਮਲੇ ਵਿਚ ਸੁਪਰੀਮ ਕੋਰਟ ਵਲੋਂ ਜਾਂਚ ਦੇ ਹੁਕਮ ਦੇਣ ਤੋਂ ਬਾਅਦ ਐੱਨ. ਸੀ. ਐੱਲ. ਏ. ਟੀ. ਨੇ ਆਪਣੇ ਫੈਸਲੇ ’ਤੇ ਸੋਮਵਾਰ ਨੂੰ ਰੋਕ ਲਾ ਦਿੱਤੀ।
ਇਹ ਵੀ ਪੜ੍ਹੋ : RBI ਗਵਰਨਰ ਦਾ ਦੁਨੀਆ 'ਚ ਵੱਜਿਆ ਡੰਕਾ, ਮੋਰੱਕੋ 'ਚ ਸ਼ਾਨਦਾਰ ਪ੍ਰਦਰਸ਼ਨ ਲਈ ਹੋਏ ਸਨਮਾਨਿਤ
ਐੱਨ. ਸੀ. ਐੱਲ. ਏ. ਟੀ. ਦੀ ਦੋ ਮੈਂਬਰੀ ਬੈਂਚ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਹੁਕਮਾਂ ਦੇ ਮੱਦੇਨਜ਼ਰ ਉਹ 13 ਅਕਤੂਬਰ 2023 ਨੂੰ ਪਾਸ ਆਪਣੇ ਫੈਸਲੇ ਨੂੰ ‘ਰੱਦ ਕਰਨ ਦਾ ਹੁਕਮ’ ਪਾਸ ਕਰ ਰਹੀ ਹੈ। ਇਹ ਹੁਕਮ ਫਿਨੋਲੈਕਸ ਕੇਬਲਸ ਦੀ ਸਾਲਾਨਾ ਆਮ ਬੈਠਕ (ਏ. ਜੀ. ਐੱਮ.) ਅਤੇ ਕੰਪਨੀ ਦੇ ਪ੍ਰਬੰਧਨ ਕੰਟਰੋਲ ਨੂੰ ਲੈ ਕੇ ਪ੍ਰਕਾਸ਼ ਛਾਬੜੀਆ ਅਤੇ ਦੀਪਕ ਛਾਬੜੀਅਾ ਦੀ ਕਾਨੂੰਨੀ ਲੜਾਈ ਨਾਲ ਸਬੰਧਤ ਹੈ। ਸੁਪਰੀਮ ਕੋਰਟ ਨੇ ਇਸ ਮਾਮਲੇ ਵਿਚ ਸ਼ੁੱਕਰਵਾਰ ਨੂੰ ਐੱਨ. ਸੀ. ਐੱਲ. ਏ. ਟੀ. ਦੇ ਮੁਖੀ ਨੂੰ ਜਾਂਚ ਕਰਨ ਅਤੇ ਸੋਮਵਾਰ ਤੱਕ ਇਕ ਰਿਪੋਰਟ ਸੌਂਪਣ ਦਾ ਹੁਕਮ ਦਿੱਤਾ ਸੀ। ਦੋਸ਼ ਹੈ ਕਿ ਉਸ ਦੀ ਬੈਂਚ ਨੇ ਚੋਟੀ ਦੀ ਅਦਾਲਤ ਦੇ ਹੁਕਮਾਂ ਦੀ ਪਾਲਣਾ ਕੀਤੇ ਬਿਨਾਂ ਇਕ ਹੁਕਮ ਪਾਸ ਕੀਤਾ।
ਚੀਫ ਜਸਟਿਸ ਡੀ. ਵਾਈ. ਚੰਦਰਚੂੜ ਦੀ ਪ੍ਰਧਾਨਗੀ ਵਾਲੀ ਤਿੰਨ ਮੈਂਬਰੀ ਚੋਟੀ ਦੀ ਅਦਾਲਤ ਦੀ ਬੈਂਚ ਨੇ 13 ਅਕਤੂਬਰ ਨੂੰ ਐੱਨ. ਸੀ. ਐੱਲ. ਏ. ਟੀ. ਨੂੰ ਜਾਂਚਕਰਤਾ ਦੀ ਰਿਪੋਰਟ ਮਿਲਣ ਤੋਂ ਬਾਅਦ ਹੀ ਆਪਣੇ ਫੈਸਲੇ ’ਤੇ ਅੱਗੇ ਵਧਣ ਅਤੇ ਬੈਠਕ ਦੇ ਨਤੀਜੇ ਐਲਾਨ ਕਰਨ ਦਾ ਹੁਕਮ ਦਿੱਤਾ ਸੀ। ਸੁਪਰੀਮ ਕੋਰਟ ਦਾ ਹੁਕਮ 13 ਅਕਤੂਬਰ ਨੂੰ ਦੁਪਹਿਰ 1.55 ਵਜੇ ‘ਅਪਲੋਡ’ ਕੀਤਾ ਗਿਆ ਅਤੇ ਵਕੀਲ ਨੇ ਐੱਨ. ਸੀ. ਐੱਲ. ਏ. ਟੀ. ਬੈਂਚ ਨੂੰ ਵੀ ਘਟਨਾਕ੍ਰਮ ਦੀ ਜਾਣਕਾਰੀ ਦਿੱਤੀ ਜੋ ਮਾਮਲੇ ਵਿਚ ਦੁਪਹਿਰ ਦੋ ਵਜੇ ਫੈਸਲਾ ਸੁਣਾਉਣ ਵਾਲੀ ਸੀ।
ਇਹ ਵੀ ਪੜ੍ਹੋ : ਹੁਣ ਪਹਿਲਾਂ ਹੀ ਪਤਾ ਲੱਗ ਸਕੇਗਾ ਕਿ ਕਿਥੇ ਆਉਣਗੇ ਹੜ੍ਹ ਤੇ ਕਿੱਥੇ ਪਵੇਗਾ ਸੋਕਾ, ਬਦਲ ਜਾਵੇਗੀ ਦੁਨੀਆ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8