ਬਾਜ਼ਾਰ ਦੀ ਸ਼ੁਰੂਆਤ ਗਿਰਾਵਟ ਨਾਲ,ਸੈਂਸੈਕਸ 32200 ਤੋਂ ਹੇਠਾਂ ਖੁੱਲ੍ਹਿਆ

Friday, Aug 04, 2017 - 10:35 AM (IST)

ਬਾਜ਼ਾਰ ਦੀ ਸ਼ੁਰੂਆਤ ਗਿਰਾਵਟ ਨਾਲ,ਸੈਂਸੈਕਸ 32200 ਤੋਂ ਹੇਠਾਂ ਖੁੱਲ੍ਹਿਆ


ਨਵੀਂ ਦਿੱਲੀ—ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਅੱਜ ਗਿਰਾਵਟ ਨਾਲ ਹੋਈ ਹੈ। ਸੈਂਸੈਕਸ ਅੱਜ 32200 ਦੇ ਪੱਧਰ ਤੋਂ ਹੇਠਾਂ ਖੁੱਲ੍ਹਿਆ ਹੈ। ਉਧਰ ਨਿਫਟੀ 10001 ਦੇ ਪੱਧਰ ਤੱਕ ਡਿੱਗਿਆ ਹੈ। ਫਿਲਹਾਲ ਸੈਂਸੈਕਸ 33 ਅੰਕ ਦੀ ਗਿਰਾਵਟ ਨਾਲ 32205 ਦੇ ਪੱਧਰ ਤੇ ਕਾਰੋਬਾਰ ਕਰ ਰਿਹਾ ਹੈ। ਉਧਰ ਨਿਫਟੀ 6 ਅੰਕ ਦੀ ਗਿਰਾਵਟ ਨਾਲ 10006 ਦੇ ਪੱਧਰ 'ਤੇ ਹੈ। 
ਫਾਰਮਾ, ਪੀ. ਐੱਸ. ਯੂ ਬੈਂਕ ਅਤੇ ਮੈਟਲ ਸ਼ੇਅਰਾਂ 'ਚ ਬਿਕਵਾਲੀ ਦੇਖਣ ਨੂੰ ਮਿਲ ਰਹੀ ਹੈ। ਹਾਲਾਂਕਿ ਆਈ. ਟੀ., ਕੰਜ਼ਿਊਮਰ ਡਿਊਰੇਬਲਸ ਅਤੇ ਆਇਲ ਐਂਡ ਗੈਸ ਸ਼ੇਅਰਾਂ 'ਚ ਚੰਗੀ ਖਰੀਦਦਾਰੀ ਦਿੱਸ ਰਹੀ ਹੈ। 
ਬਾਜ਼ਾਰ 'ਚ ਕਾਰੋਬਾਰ ਦੇ ਇਸ ਦੌਰਾਨ ਦਿੱਗਜ ਸ਼ੇਅਰਾਂ 'ਚ ਸਨ ਫਾਰਮਾ, ਸਿਪਲਾ, ਅਰਵਿੰਦੋ ਫਾਰਮਾ, ਲਿਊਪਿਨ, ਡਾ.ਰੇੱਡੀਜ ਅਤੇ ਓ. ਐੱਨ. ਜੀ. ਸੀ. 3-1 ਫੀਸਦੀ ਤੱਕ ਡਿੱਗੇ ਹਨ। ਹਾਲਾਂਕਿ ਮਸ਼ਹੂਰ ਸ਼ੇਅਰਾਂ 'ਚ ਆਈ. ਓ. ਸੀ., ਵਿਪਰੋ, ਹੀਰੋ ਮੋਟੋ,ਟੀ. ਸੀ. ਐੱਸ., ਟੇਕ ਮਹਿੰਦਰਾ, ਟਾਟਾ ਸਟੀਲ, ਕੋਲ ਇੰਡੀਆ ਅਤੇ ਟਾਟਾ ਮੋਟਰਸ 1.7-0.7 ਫੀਸਦੀ ਤੱਕ ਵਧੇ ਹਨ।


Related News