BSE ''ਚ ਸੂਚੀਬੱਧ ਛੋਟੀ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ 50,000 ਕਰੋੜ ਰੁਪਏ ਦੇ ਪਾਰ

Saturday, Jan 08, 2022 - 12:53 PM (IST)

BSE ''ਚ ਸੂਚੀਬੱਧ ਛੋਟੀ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ 50,000 ਕਰੋੜ ਰੁਪਏ ਦੇ ਪਾਰ

ਨਵੀਂ ਦਿੱਲੀ- ਬੀ.ਐੱਸ.ਈ. ਦੇ ਛੋਟੇ ਤੇ ਮੱਧ ਉਦਯੋਗ (ਐੱਸ.ਐੱਮ.ਈ.) ਮੰਚ 'ਤੇ ਸੂਚੀਬੱਧ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ (ਐੱਮ-ਕੈਪ) ਸ਼ੁੱਕਰਵਾਰ ਨੂੰ ਪਹਿਲੀ ਵਾਰ 50,000 ਕਰੋੜ ਰੁਪਏ ਦੇ ਪਾਰ ਪਹੁੰਚ ਗਿਆ। ਵਰਤਮਾਨ 'ਚ ਬੀ.ਐੱਸ.ਈ. ਦੇ ਐੱਸ.ਐੱਮ.ਈ ਮੰਚ 'ਤੇ 359 ਕੰਪਨੀਆਂ ਸੂਚੀਬੱਧ ਹਨ। ਇਸ 'ਚੋਂ 127 ਕੰਪਨੀਆਂ ਮੁੱਖ ਬੋਰਡ 'ਚ ਟਰਾਂਸਫਰ ਹੋ ਗਈਆਂ ਹਨ। 
ਸ਼ੁੱਕਰਵਾਰ ਦੇ ਕਾਰੋਬਾਰੀ ਪੱਧਰ ਦੇ ਅੰਤ 'ਚ ਇਨ੍ਹਾਂ ਕੰਪਨੀਆਂ ਦਾ ਸਮੂਹਿਕ ਬਾਜ਼ਾਰ ਮੁੱਲਾਂਕਣ 50,538 ਕਰੋੜ ਰੁਪਏ 'ਤੇ ਪਹੁੰਚ ਗਿਆ ਹੈ। ਬੀ.ਐੱਸ.ਈ.ਐੱਸ.ਐੱਮ.ਈ. ਅਤੇ ਸਟਾਰਟਅਪਸ ਦੇ ਪ੍ਰਮੁੱਖ ਅਜੇ ਠਾਕੁਰ ਨੇ ਕਿਹਾ ਕਿ ਇਹ ਅਸਲ 'ਚ ਸਾਡੇ ਇਤਿਹਾਸ ਦਾ ਇਕ ਯਾਦਗਾਰ ਪਲ ਹੈ ਤੇ ਸਾਨੂੰ ਇਸ 'ਤੇ ਬਹੁਤ ਮਾਣ ਹੈ। ਛੋਟੇ ਅਤੇ ਮੱਧ ਉੱਦਮ ਭਾਰਤੀ ਅਰਥਵਿਵਸਥਾ ਦੀ ਰੀੜ੍ਹ ਹਨ। ਉਨ੍ਹਾਂ 'ਚ ਤੇਜ਼ੀ ਨਾਲ ਵਿਕਾਸ ਦੇਸ਼ ਦੇ ਵਾਧੇ ਦਾ ਸੰਕੇਤ ਹੈ।


author

Aarti dhillon

Content Editor

Related News