ਛੋਟੀਆਂ ਕੰਪਨੀਆਂ ਦੇ ਵਾਧੇ ਕਾਰਨ 4 ਟ੍ਰਿਲੀਅਨ ਡਾਲਰ ਦੀ ਦਹਿਲੀਜ਼ ''ਤੇ ਦੇਸ਼ ਦਾ ਮਾਰਕੀਟ ਕੈਪ

11/25/2023 5:33:34 PM

ਬਿਜ਼ਨੈੱਸ ਡੈਸਕ : ਹਾਲ ਹੀ ਵਿੱਚ ਇੱਕ ਖ਼ਬਰ ਵਾਇਰਲ ਹੋਈ ਸੀ, ਜਿਸ 'ਚ ਦਾਅਵਾ ਕੀਤਾ ਗਿਆ ਸੀ ਕਿ ਭਾਰਤ ਦੀ ਅਰਥਵਿਵਸਥਾ ਚਾਰ ਖ਼ਰਬ ਡਾਲਰ ਤੱਕ ਪਹੁੰਚ ਗਈ ਹੈ। ਬਾਅਦ 'ਚ ਇਹ ਖ਼ਬਰ ਫਰਜ਼ੀ ਨਿਕਲੀ ਪਰ ਭਾਰਤ ਦੀ ਇਕਵਿਟੀ ਮਾਰਕੀਟ ਕੈਪ ਇਸ ਮੁਕਾਮ ਤੱਕ ਪਹੁੰਚਣ ਦੇ ਬਹੁਤ ਨੇੜੇ ਹੈ। ਭਾਰਤੀ ਸ਼ੇਅਰ ਬਾਜ਼ਾਰ ਵਿੱਚ ਸੂਚੀਬੱਧ ਸਾਰੀਆਂ ਕੰਪਨੀਆਂ ਦਾ ਮਾਰਕੀਟ ਕੈਪ ਆਪਣੇ ਹੁਣ ਤੱਕ ਦੇ ਉੱਚ ਪੱਧਰ 'ਤੇ 328.33 ਲੱਖ ਕਰੋੜ ਰੁਪਏ ਦੇ ਨੇੜੇ ਪਹੁੰਚ ਗਿਆ।

ਇਹ ਵੀ ਪੜ੍ਹੋ - ਐਲਨ ਮਸਕ ਭਾਰਤ ’ਚ ਕਰਨਗੇ 17,000 ਕਰੋੜ ਦਾ ਨਿਵੇਸ਼, ਨਾਲ ਹੀ ਰੱਖੀ ਇਹ ਸ਼ਰਤ

ਜੇਕਰ ਡਾਲਰ ਦੇ ਲਿਹਾਜ਼ ਨਾਲ ਦੇਖਿਆ ਜਾਵੇ ਤਾਂ ਇਹ 3.94 ਟ੍ਰਿਲੀਅਨ ਡਾਲਰ ਬਣਦਾ ਹੈ। ਅਸੀਂ ਇਸ ਕਲੱਬ ਤੱਕ ਪਹੁੰਚਣ ਵਾਲੇ ਚੌਥੇ ਦੇਸ਼ ਹੋਵਾਂਗੇ। ਭਾਰਤੀ ਕੰਪਨੀਆਂ ਦੀ ਮਾਰਕੀਟ ਕੈਪ 'ਚ ਮਜ਼ਬੂਤੀ ਦਾ ਕਾਰਨ ਛੋਟੀਆਂ ਅਤੇ ਦਰਮਿਆਨੀਆਂ ਫਰਮਾਂ ਦਾ ਵਧਦਾ ਦਬਦਬਾ ਹੈ। ਇਸ ਕੈਲੰਡਰ ਸਾਲ 'ਚ ਨਿਫਟੀ 9 ਫ਼ੀਸਦੀ ਵਧਿਆ ਹੈ। ਸਮਾਲ ਅਤੇ ਮਿਡਕੈਪ ਸ਼ੇਅਰਾਂ ਦੇ ਜ਼ਬਰਦਸਤ ਪ੍ਰਦਰਸ਼ਨ ਅਤੇ ਕਈ IPO ਦੇ ਆਉਣ ਦੇ ਕਾਰਨ ਇਸ ਸਾਲ ਭਾਰਤ ਦੀ ਮਾਰਕੀਟ ਕੈਪ ਕਰੀਬ 46 ਲੱਖ ਕਰੋੜ ਰੁਪਏ ਵਧੀ ਹੈ। ਭਾਰਤ ਨੇ ਮਈ 2021 ਵਿੱਚ ਤਿੰਨ ਟ੍ਰਿਲੀਅਨ ਡਾਲਰ ਦੇ ਮੀਲਪੱਥਰ ਨੂੰ ਹਾਸਲ ਕੀਤਾ।

ਇਹ ਵੀ ਪੜ੍ਹੋ - ਬ੍ਰਿਟਿਸ਼ ਬੈਂਕ Barclays 'ਚ ਮੁਲਾਜ਼ਮਾਂ ’ਤੇ ਲਟਕੀ ਛਾਂਟੀ ਦੀ ਤਲਵਾਰ, 2000 ਤੋਂ ਵੱਧ ਕਰਮਚਾਰੀਆਂ ਦੀ ਜਾਵੇਗੀ ਨੌਕਰੀ

ਦੁਨੀਆ ਦੀ ਗੱਲ ਕਰੀਏ ਤਾਂ ਇਸ ਸੂਚੀ ਵਿੱਚ ਅਮਰੀਕਾ 47 ਟ੍ਰਿਲੀਅਨ ਡਾਲਰ ਦੀ ਮਾਰਕੀਟ ਕੈਪ ਦੇ ਨਾਲ ਪਹਿਲੇ, ਚੀਨ (9.7 ਟ੍ਰਿਲੀਅਨ ਡਾਲਰ) ਦੂਜੇ, ਜਾਪਾਨ (5.9 ਟ੍ਰਿਲੀਅਨ ਡਾਲਰ) ਤੀਜੇ ਅਤੇ ਹਾਂਗਕਾਂਗ (4.8 ਟ੍ਰਿਲੀਅਨ ਡਾਲਰ) ਚੌਥੇ ਸਥਾਨ 'ਤੇ ਹੈ। ਇਸ ਤੋਂ ਬਾਅਦ ਭਾਰਤ ਪੰਜਵੇਂ ਸਥਾਨ 'ਤੇ ਹੈ। ਮੈਕਰੋ ਪੱਧਰ 'ਤੇ, ਭਾਰਤ ਇਸ ਸਮੇਂ 3.7 ਟ੍ਰਿਲੀਅਨ ਡਾਲਰ ਦੇ ਨਾਲ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਹੈ। ਅਮਰੀਕਾ ਪਹਿਲੇ, ਚੀਨ ਦੂਜੇ, ਜਰਮਨੀ ਤੀਜੇ ਅਤੇ ਜਾਪਾਨ ਚੌਥੇ ਨੰਬਰ 'ਤੇ ਹੈ।

ਇਹ ਵੀ ਪੜ੍ਹੋ - ਸ਼ਮੀ ਦੀ ਸ਼ਾਨਦਾਰ ਗੇਂਦਬਾਜ਼ੀ ਨੇ ਜਿੱਤਿਆ ਦਿਲ, ਕੰਪਨੀਆਂ ਵਿਚਾਲੇ ਲੱਗੀ ਦੌੜ, ਜਾਣੋ ਇਕ ਡੀਲ ਦੀ ਫ਼ੀਸ

ਐਸਬੀਆਈ ਸਕਿਓਰਿਟੀਜ਼ ਦੇ ਸੰਨੀ ਅਗਰਵਾਲ ਨੇ ਕਿਹਾ ਕਿ ਭਾਰਤ ਦੇ 2030 ਤੱਕ ਸੱਤ ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਨ ਦੀ ਉਮੀਦ ਹੈ। ਜੀਡੀਪੀ ਦੇ ਹਿਸਾਬ ਨਾਲ ਮਾਰਕੀਟ ਕੈਪ ਵੀ ਵਧੇਗਾ। ਜਦੋਂ ਵੀ ਜੀਡੀਪੀ ਦੁੱਗਣੀ ਹੁੰਦੀ ਹੈ, ਮਾਰਕੀਟ ਕੈਪ ਵੀ ਦੁੱਗਣਾ ਹੋ ਜਾਂਦਾ ਹੈ। ਸ਼ੇਅਰਾਂ ਦੀਆਂ ਕੀਮਤਾਂ ਵਿੱਚ ਵਾਧੇ ਅਤੇ ਆਈਪੀਓ ਦੇ ਰੂਪ ਵਿੱਚ ਨਵੀਂ ਸੂਚੀਕਰਨ ਕਾਰਨ ਮਾਰਕੀਟ ਕੈਪ ਵਧਦਾ ਹੈ। ਅਗਲੇ ਪੰਜ ਸਾਲਾਂ ਵਿੱਚ ਨਿਫਟੀ ਅਤੇ ਸੈਂਸੈਕਸ ਦੇ ਦੁੱਗਣੇ ਹੋਣ ਦੀ ਉਮੀਦ ਹੈ।

ਇਹ ਵੀ ਪੜ੍ਹੋ - ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਹੋਇਆ ਵਾਧਾ, ਜਾਣੋ ਅੱਜ ਦੇ ਤਾਜ਼ਾ ਭਾਅ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News