JVK ਸਮੂਹ ਨੇ ਕਿਹਾ, ਅਡਾਨੀ ਨੂੰ ਮੁੰਬਈ ਹਵਾਈ ਅੱਡਾ ਵੇਚਣ ਲਈ ਕੋਈ ਦਬਾਅ ਨਹੀਂ ਸੀ
Thursday, Feb 09, 2023 - 06:46 PM (IST)
ਹੈਦਰਾਬਦ (ਭਾਸ਼ਾ) – ਵੱਖ-ਵੱਖ ਕਾਰੋਬਾਰ ਨਾਲ ਜੁੜੇ ਜੀ. ਵੀ. ਕੇ. ਗਰੁੱਪ ਨੇ ਅੱਜ ਸਪੱਸ਼ਟ ਕੀਤਾ ਕਿ ਉਸ ਦੇ ਉੱਪਰ ਮੁੰਬਈ ਹਵਾਈ ਅੱਡੇ ’ਚ ਆਪਣੀ ਹਿੱਸੇਦਾਰੀ ਵੇਚਣ ਲਈ ਕਿਸੇ ਤਰ੍ਹਾਂ ਦਾ ‘ਬਾਹਰੀ ਦਬਾਅ’ ਨਹੀਂ ਸੀ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਲੋਕ ਸਭਾ ’ਚ ਸਮੂਹ ’ਤੇ ਦਬਾਅ ਹੋਣ ਦਾ ਦੋਸ਼ ਲਾਇਆ ਸੀ। ਉਨ੍ਹਾਂ ਨੇ ਸੰਸਦ ’ਚ ਕਿਹਾ ਸੀ ਕਿ ਭਾਰਤ ਸਰਕਾਰ ਨੇ ਕੇਂਦਰੀ ਖੋਜ ਬਿਊਰੋ (ਸੀ. ਬੀ. ਆਈ.) ਅਤੇ ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵਰਗੀਆਂ ਏਜੰਸੀਆਂ ਦਾ ਇਸਤੇਮਾਲ ਕਰ ਕੇ ਜੀ. ਵੀ. ਕੇ. ਤੋਂ ਮੁੰਬਈ ਹਵਾਈ ਅੱਡਾ ਲੈ ਕੇ ਉਸ ਨੂੰ ਅਡਾਨੀ ਨੂੰ ਸੌਂਪ ਦਿੱਤਾ।
ਇਹ ਵੀ ਪੜ੍ਹੋ : ਯੂਜ਼ਰਸ ਲਈ ਵੱਡੀ ਖ਼ਬਰ, ਭਾਰਤ 'ਚ ਸ਼ੁਰੂ ਹੋਈ Twitter Blue ਸਰਵਿਸ, ਹਰ ਮਹੀਨੇ ਦੇਣੀ ਪਵੇਗੀ
ਗਾਂਧੀ ਦੇ ਇਸ ਦੋਸ਼ ਤੋਂ ਇਕ ਦਿਨ ਬਾਅਦ ਜੀ. ਵੀ. ਕੇ. ਨੇ ਇਸ ਮਾਮਲੇ ’ਚ ਇਹ ਬਿਆਨ ਦਿੱਤਾ ਹੈ। ਜੀ. ਵੀ. ਕੇ. ਦੇ ਪ੍ਰਮੋਟਰ ਨੇ ਕਿਹਾ ਕਿ ਮੁੰਬਈ ਹਵਾਈ ਅੱਡੇ ’ਚ ਹਿੱਸੇਦਾਰੀ ਅਡਾਨੀ ਨੂੰ ਵੇਚਣ ਦਾ ਫੈਸਲਾ ਪ੍ਰਬੰਧਨ ਨੇ ਲਿਆ ਸੀ ਅਤੇ ਇਸ ਲਈ ਸਾਡੇ ’ਤੇ ਕੋਈ ‘ਬਾਹਰੀ ਦਬਾਅ’ ਨਹੀਂ ਪਾਇਆ ਗਿਆ। ਅਮਰੀਕਾ ਦੀ ਵਿੱਤੀ ਖੋਜ ਅਤੇ ਨਿਵੇਸ਼ ਕੰਪਨੀ ਹਿੰਡਨਬਰਗ ਰਿਸਰਚ ਦੀ ਰਿਪੋਰਟ ਤੋਂ ਬਾਅਦ ਅਡਾਨੀ ਸਮੂਹ ਨੂੰ ਲੈ ਕੇ ਕਾਫੀ ਹੰਗਾਮਾ ਮਚਿਆ ਹੋਇਆ ਹੈ। ਇਸ ਰਿਪੋਰਟ ’ਚ ਅਡਾਨੀ ਸਮੂਹ ’ਤੇ ਲੈਣ-ਦੇਣ ’ਚ ਧੋਖਾਦੇਹੀ ਦੇ ਦੋਸ਼ ਲਾਏ ਗਏ ਹਨ। ਜੀ. ਵੀ. ਕੇ. ਗਰੁੱਪ ਦੇ ਵਾਈਸ ਚੇਅਰਮੈਨ ਸੰਜੇ ਰੈੱਡੀ ਨੇ ਇਕ ਟੀ. ਵੀ. ਚੈਨਲ ਨਾਲ ਗੱਲਬਾਤ ’ਚ ਉਨ੍ਹਾਂ ਹਾਲਾਤਾਂ ਨੂੰ ਸਪੱਸ਼ਟ ਕੀਤਾ, ਜਿਸ ਕਾਰਣ ਮੁੰਬਈ ਹਵਾਈ ਅੱਡੇ ’ਚ ਹਿੱਸੇਦਾਰੀ ਵੇਚਣੀ ਪਈ।
ਇਹ ਵੀ ਪੜ੍ਹੋ : ਨਵਾਂ ਸਾਲ ਆਟੋ ਸੈਕਟਰ ਲਈ ਸ਼ੁੱਭ, 14 ਫੀਸਦੀ ਦਾ ਉਛਾਲ, 18,26,669 ਗੱਡੀਆਂ ਦੀ ਹੋਈ ਵਿਕਰੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।