ਘਰੇਲੂ ਬਾਜ਼ਾਰਾਂ ਦੇ ਸ਼ੁਰੂਆਤੀ ਕਾਰੋਬਾਰ ''ਚ ਆਈ ਤੇਜ਼ੀ, ਸੈਂਸੈਕਸ ਨੇ 351 ਅੰਕਾਂ ਦੀ ਮਾਰੀ ਛਾਲ

Thursday, Jan 04, 2024 - 10:52 AM (IST)

ਘਰੇਲੂ ਬਾਜ਼ਾਰਾਂ ਦੇ ਸ਼ੁਰੂਆਤੀ ਕਾਰੋਬਾਰ ''ਚ ਆਈ ਤੇਜ਼ੀ, ਸੈਂਸੈਕਸ ਨੇ 351 ਅੰਕਾਂ ਦੀ ਮਾਰੀ ਛਾਲ

ਮੁੰਬਈ (ਭਾਸ਼ਾ) - ਵੀਰਵਾਰ ਨੂੰ ਘਰੇਲੂ ਬਾਜ਼ਾਰਾਂ 'ਚ ਸ਼ੁਰੂਆਤੀ ਕਾਰੋਬਾਰ 'ਚ ਤੇਜ਼ੀ ਦੇਖਣ ਨੂੰ ਮਿਲੀ। ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੂਚਕ ਅੰਕ ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿੱਚ 351.88 ਅੰਕ ਦੀ ਛਾਲ ਮਾਰ ਕੇ 71,708.48 'ਤੇ ਪਹੁੰਚ ਗਿਆ। ਨਿਫਟੀ 99 ਅੰਕ ਵਧ ਕੇ 21,616.35 'ਤੇ ਪਹੁੰਚ ਗਿਆ। 

ਇਹ ਵੀ ਪੜ੍ਹੋ - ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਕਟੌਤੀ ਕਰਨ 'ਤੇ ਹਰਦੀਪ ਪੁਰੀ ਦਾ ਵੱਡਾ ਬਿਆਨ, ਕਿਹਾ-ਇਸ ਸਮੇਂ ਹੋਣਗੇ ਸਸਤੇ

ਇਸ ਦੌਰਾਨ ਸੈਂਸੈਕਸ ਦੀਆਂ ਕੰਪਨੀਆਂ 'ਚ ਬਜਾਜ ਫਾਈਨਾਂਸ, ਐੱਨ.ਟੀ.ਪੀ.ਸੀ., ਬਜਾਜ ਫਿਨਸਰਵ, ਟਾਟਾ ਮੋਟਰਜ਼, ਪਾਵਰ ਗ੍ਰਿਡ, ਇੰਫੋਸਿਸ, ਮਹਿੰਦਰਾ ਐਂਡ ਮਹਿੰਦਰਾ, ਨੇਸਲੇ, ਟਾਈਟਨ ਅਤੇ ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰ ਵਾਧੇ ਵਿੱਚ ਰਹੇ। ਐੱਚਸੀਐੱਲ ਟੈਕ, ਟਾਟਾ ਸਟੀਲ, ਮਾਰੂਤੀ ਅਤੇ ਭਾਰਤੀ ਏਅਰਟੈੱਲ ਦੇ ਸ਼ੇਅਰਾਂ ਨੂੰ ਨੁਕਸਾਨ ਹੋਇਆ। ਹੋਰ ਏਸ਼ੀਆਈ ਬਾਜ਼ਾਰਾਂ 'ਚ ਦੱਖਣੀ ਕੋਰੀਆ ਦਾ ਕੋਸਪੀ, ਜਾਪਾਨ ਦਾ ਨਿੱਕੇਈ ਅਤੇ ਚੀਨ ਦਾ ਸ਼ੰਘਾਈ ਕੰਪੋਜ਼ਿਟ ਲਾਭ 'ਚ ਰਿਹਾ, ਜਦਕਿ ਹਾਂਗਕਾਂਗ ਦਾ ਹੈਂਗ ਸੇਂਗ ਘਾਟੇ 'ਚ ਰਿਹਾ।

ਇਹ ਵੀ ਪੜ੍ਹੋ - ਨਵੇਂ ਸਾਲ 'ਤੇ ਗੈਸ ਸਿਲੰਡਰ ਸਸਤਾ, ਕਾਰ ਖਰੀਦਣੀ ਹੋਈ ਮਹਿੰਗੀ, ਜਾਣੋ ਹੋਰ ਕੀ-ਕੀ ਬਦਲਿਆ...

ਇਸ ਦੇ ਨਾਲ ਹੀ ਬੁੱਧਵਾਰ ਨੂੰ ਅਮਰੀਕੀ ਬਾਜ਼ਾਰ ਨਕਾਰਾਤਮਕ ਰੁਖ ਨਾਲ ਬੰਦ ਹੋਏ। ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ 0.27 ਫ਼ੀਸਦੀ ਵਧ ਕੇ 78.46 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਸੀ। ਸ਼ੇਅਰ ਬਾਜ਼ਾਰ ਦੇ ਅੰਕੜਿਆਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਨੇ ਬੁੱਧਵਾਰ ਨੂੰ 666.34 ਕਰੋੜ ਰੁਪਏ ਦੇ ਸ਼ੇਅਰ ਵੇਚੇ।

ਇਹ ਵੀ ਪੜ੍ਹੋ - ਟਰੱਕ ਡਰਾਈਵਰਾਂ ਦੀ ਹੜਤਾਲ ਕਾਰਨ ਹੋ ਸਕਦੈ 450 ਕਰੋੜ ਦਾ ਨੁਕਸਾਨ, ਇਹ ਚੀਜ਼ਾਂ ਹੋਣਗੀਆਂ ਮਹਿੰਗੀਆਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News