ਭਾਰਤੀ ਟਾਇਰ ਦਾ ਨਿਰਯਾਤ ਫੜੇਗਾ ਰਫਤਾਰ

12/07/2018 2:44:01 PM

ਨਵੀਂ ਦਿੱਲੀ — ਭਾਰਤ ਦਾ ਟਾਇਰ ਨਿਰਯਾਤ 2018-19 ਦੇ ਅੰਤ ਤੱਕ 1.85 ਅਰਬ ਡਾਲਰ ਦੇ ਪੱਧਰ ਤੱਕ ਪਹੁੰਚਣ ਦੀ ਉਮੀਦ ਹੈ। ਇਸ ਤਰ੍ਹਾਂ 2017-18 ਦੀ ਤੁਲਨਾ 'ਚ ਇਸ ਵਿਚ 7 ਫੀਸਦੀ ਦਾ ਵਾਧਾ ਹੋਇਆ ਹੈ। ਪਿਛਲੇ ਸਾਲ 2016-17 ਦੇ ਮੁਕਾਬਲੇ ਇਸ ਵਿਚ ਕਰੀਬ 20 ਫੀਸਦੀ ਦਾ ਵਾਧਾ ਹੋਇਆ ਸੀ। ਵਣਜ ਵਿਭਾਗ ਦੇ ਅੰਕੜਿਆਂ ਅਨੁਸਾਰ ਅਪ੍ਰੈਲ ਤੋਂ ਸਤੰਬਰ 2018 ਵਿਚਕਾਰ 92.09 ਕਰੋੜ ਡਾਲਰ ਦਾ ਟਾਇਰ ਨਿਰਯਾਤ ਹੋਇਆ। 2017-18 ਦੇ ਦੌਰਾਨ ਟਾਇਰ ਨਿਰਯਾਤ 20 ਫੀਸਦੀ ਵਧ ਕੇ 1.74 ਅਰਬ ਡਾਲਰ 'ਤੇ ਪਹੁੰਚ ਗਿਆ ਜਦੋਂਕਿ 2016-17 'ਚ ਇਹ 1.44 ਅਰਬ ਡਾਲਰ ਸੀ। 

ਆਟੋਮੋਟਿਵ ਟਾਇਰ ਨਿਰਮਾਤਾ ਐਸੋਸੀਏਸ਼ਨ(ਏਟਮਾ) ਦੇ ਚੇਅਰਮੈਨ ਅਨੰਤ ਗੋਇਨਕਾ ਨੇ ਕਿਹਾ ਕਿ ਚਾਲੂ ਵਿੱਤੀ ਸਾਲ ਦੌਰਾਨ ਵੀ ਟਾਇਰ ਨਿਰਮਾਤਾ 'ਚ ਪਿਛਲੇ ਨੂੰ ਸਾਲ ਦੀ ਰਫਤਾਰ ਜਾਰੀ ਰਹੀ ਹੈ। ਉਦਯੋਗ ਨੂੰ ਉਮੀਦ ਹੈ ਕਿ ਚਾਲੂ ਵਿੱਤੀ ਸਾਲ 120 ਅਰਬ ਰੁਪਏ ਦੇ ਨਿਰਯਾਤ ਕਾਰੋਬਾਰ ਨਾਲ ਖਤਮ ਹੋਵੇਗਾ ਕਿਉਂਕਿ ਆਰਡਰ ਬੁੱਕ ਦੀ ਸਥਿਤੀ ਮਜ਼ਬੂਤ ਹੈ। ਭਾਰਤ ਵਲੋਂ ਬਣਾਏ ਗਏ ਟਾਇਰਾਂ ਦਾ ਨਿਰਯਾਤ ਅਮਰੀਕਾ ਅਤੇ ਯੂਰੋਪ ਦੇਸ਼ਾਂ ਸਮੇਤ ਦੁਨੀਆ ਭਰ ਦੇ 100 ਤੋਂ ਵਧ ਦੇਸ਼ਾਂ ਵਿਚ ਕੀਤਾ ਜਾਂਦਾ ਹੈ। ਜਿਥੇ ਇਕ ਪਾਸੇ ਭਾਰਤ ਦੇ ਨਿੱਜੀ ਨਿਵੇਸ਼ ਦਾ ਵਾਧਾ ਨਰਮ ਰਿਹਾ ਉਥੇ ਦੂਜੇ ਪਾਸੇ ਵਾਹਨ ਖੇਤਰ ਅਤੇ ਆਰਥਿਕ ਵਿਕਾਸ ਦੀ ਸਹਾਇਤਾ ਕਰਦੇ ਹੋਏ ਟਾਇਰ ਉਦਯੋਗ ਨੇ ਵੱਡਾ ਨਿਵੇਸ਼ ਕੀਤਾ ਹੈ। ਉਦਯੋਗ ਵਲੋਂ ਨਵੇਂ ਜਾਂ ਪੁਰਾਣੇ ਕਾਰਖਾਨਿਆਂ ਦੇ ਵਿਸਥਾਰ 'ਚ ਕਰੀਬ 510 ਅਰਬ ਰੁਪਏ ਦਾ ਨਿਵੇਸ਼ ਕੀਤਾ ਜਾ ਚੁੱਕਾ ਹੈ।

ਭਾਰਤੀ ਟਾਇਰ ਉਦਯੋਗ ਨੂੰ ਆਪਣੇ ਨਿਰਯਾਤ ਦੀ ਮੁਕਾਬਲਤਨ ਸਮਰੱਥਾ ਵਾਧੇ 'ਚ ਜਿਸ ਚੀਜ਼ ਤੋਂ ਮਦਦ ਮਿਲੀ ਹੈ ਉਹ ਖੋਜ ਅਤੇ ਵਿਕਾਸ 'ਤੇ ਜੋਰ। ਭਾਰਤ ਦੀਆਂ 4 ਟਾਇਰ ਕੰਪਨੀਆਂ ਦੁਨੀਆਂ ਦੀਆਂ ਚੋਟੀ ਦੀਆਂ 20 ਕੰਪਨੀਆਂ ਵਿਚ ਸ਼ਾਮਲ ਹਨ। ਵਰਤਮਾਨ ਸਮੇਂ ਵਿਚ ਭਾਰਤੀ ਟਾਇਰ ਉਦਯੋਗ ਵਲੋਂ ਮਾਲੀਆ ਦਾ ਲਗਭਗ ਦੋ ਫੀਸਦੀ ਆਰ.ਐਂਡ.ਡੀ. 'ਤੇ ਨਿਵੇਸ਼ ਕੀਤਾ ਜਾ ਰਿਹਾ ਹੈ ਜਿਹੜਾ ਕਿ ਸਪੱਸ਼ਟ ਰੂਪ ਨਾਲ ਗਲੋਬਲ ਔਸਤ ਨਾਲ ਮੇਲ ਖਾਂਦਾ ਹੈ।


Related News