ਤੇਜ਼ੀ ਨਾਲ ਪਟੜੀ ’ਤੇ ਆ ਰਹੀ ਹੈ ਭਾਰਤੀ ਅਰਥਵਿਵਸਥਾ! ਅਗਸਤ ’ਚ 11.9 ਫੀਸਦੀ ਵਧਿਆ ਉਦਯੋਗਿਕ ਉਤਪਾਦਨ

Wednesday, Oct 13, 2021 - 10:58 AM (IST)

ਤੇਜ਼ੀ ਨਾਲ ਪਟੜੀ ’ਤੇ ਆ ਰਹੀ ਹੈ ਭਾਰਤੀ ਅਰਥਵਿਵਸਥਾ! ਅਗਸਤ ’ਚ 11.9 ਫੀਸਦੀ ਵਧਿਆ ਉਦਯੋਗਿਕ ਉਤਪਾਦਨ

ਨਵੀਂ ਦਿੱਲੀ (ਭਾਸ਼ਾ) – ਕੋਰੋਨਾ ਵਾਇਰਸ ਮਹਾਮਾਰੀ ਦੀ ਦੂਜੀ ਲਹਿਰ ਤੋਂ ਬਾਅਦ ਹੁਣ ਦੇਸ਼ ਦੀ ਅਰਥਵਿਵਸਥਾ ਦੇ ਪਟੜੀ ’ਤੇ ਆਉਣ ਦੇ ਮਜ਼ਬੂਤ ਸੰਕੇਤ ਮਿਲ ਰਹੇ ਹਨ। ਨੈਸ਼ਨਲ ਸਟੈਟਿਕਸ ਆਫਿਸ (ਐੱਨ. ਐੱਸ. ਓ.) ਵਲੋਂ ਜਾਰੀ ਅੰਕੜਿਆਂ ਮੁਤਾਬਕ ਦੇਸ਼ ਦੇ ਉਦਯੋਗਿਕ ਉਤਪਾਦਨ (ਆਈ. ਆਈ. ਪੀ.) ਵਿਚ ਅਗਸਤ 2021 ਦੌਰਾਨ 11.9 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਉੱਥੇ ਹੀ ਕੋਲਾ, ਕੱਚਾ ਤੇਲ ਅਤੇ ਇਸਪਾਤ ਸਮੇਤ 8 ਬੁਨਿਆਦੀ ਖੇਤਰ ਦੇ ਉਦਯੋਗਾਂ ਦੇ ਉਤਪਾਦਨ ’ਚ ਇਸ ਦੌਰਾਨ ਸਾਲਾਨਾ ਆਧਾਰ ’ਤੇ 11.6 ਫੀਸਦੀ ਦਾ ਵਾਧਾ ਹੋਇਆ ਹੈ। ਪਿਛਲੇ ਸਾਲ ਅਗਸਤ ਮਹੀਨੇ ’ਚ ਬੁਨਿਆਦੀ ਢਾਂਚਾ ਖੇਤਰ ਦੇ ਉਦਯੋਗਾਂ ਦੇ ਉਤਪਾਦਨ ’ਚ 6.9 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਸੀ।

ਇਹ ਵੀ ਪੜ੍ਹੋ : ਅਮਿਤਾਭ ਬੱਚਨ ਨੂੰ SBI ਦੇਵੇਗਾ ਹਰ ਮਹੀਨੇ 18 ਲੱਖ ਰੁਪਏ, ਜਾਣੋ ਕਿਉਂ

ਮਾਈਨਿੰਗ ਖੇਤਰ ਦਾ 23.6 ਫੀਸਦੀ ਅਤੇ ਬਿਜਲੀ ਖੇਤਰ ਦਾ ਉਤਪਾਦਨ 16 ਫੀਸਦੀ ਵਧਿਆ

ਐੱਨ. ਐੱਸ. ਓ. ਦੇ ਅੰਕੜਿਆਂ ਮੁਤਾਬਕ ਅਗਸਤ 2021 ’ਚ ਨਿਰਮਾਣ ਖੇਤਰ ਦੇ ਉਤਪਾਦਨ ਦੀ ਵਾਧਾ ਦਰ 9.7 ਫੀਸਦੀ ਰਹੀ ਹੈ। ਉੱਥੇ ਹੀ ਮਾਈਨਿੰਗ ਖੇਤਰ ਦਾ ਉਤਪਾਦਨ 23.6 ਫੀਸਦੀ ਅਤੇ ਬਿਜਲੀ ਖੇਤਰ ਦਾ 16 ਫੀਸਦੀ ਵਧਿਆ ਹੈ। ਅਗਸਤ 2020 ’ਚ ਉਦਯੋਗਿਕ ਉਤਪਾਦਨ 7.1 ਫੀਸਦੀ ਘਟਿਆ ਸੀ। ਚਾਲੂ ਵਿੱਤੀ ਸਾਲ ਦੇ ਪਹਿਲੇ 5 ਮਹੀਨਿਆਂ ਯਾਨੀ ਅਪ੍ਰੈਲ-ਅਗਸਤ 2021 ਦੌਰਾਨ ਆਈ. ਆਈ. ਪੀ. ’ਚ 28.6 ਫੀਸਦੀ ਦਾ ਵਾਧਾ ਦਰਜ ਹੋਇਆਹੈ। ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ’ਚ ਆਈ. ਆਈ. ਪੀ. 25 ਫੀਸਦੀ ਦੀ ਵੱਡੀ ਗਿਰਾਵਟ ਆਈ ਸੀ। ਕੋਰੋਨਾ ਵਾਇਰਸ ਮਹਾਮਾਰੀ ਕਾਰਨ ਪਿਛਲੇ ਸਾਲ ਮਾਰਚ ਤੋਂ ਉਦਯੋਗਿਕ ਉਤਪਾਦਨ ਪ੍ਰਭਾਵਿਤ ਹੋਇਆ। ਉਸ ਸਮੇਂ ਇਸ ’ਚ 18.7 ਫੀਸਦੀ ਦੀ ਗਿਰਾਵਟ ਆਈ ਸੀ। ਅਪ੍ਰੈਲ 2020 ’ਚ ਲਾਕਡਾਊਨ ਕਾਰਨ ਉਦਯੋਗਿਕ ਸਰਗਰਮੀਆਂ ਪ੍ਰਭਾਵਿਤ ਹੋਣ ਕਾਰਨ ਉਤਪਾਦਨ 57.3 ਫੀਸਦੀ ਘਟਿਆ ਸੀ।

ਇਹ ਵੀ ਪੜ੍ਹੋ : ‘Air India ਦੀ ਵਿਕਰੀ ਤੋਂ ਬਾਅਦ ਉਸ ਦੀਆਂ 4 ਸਹਾਇਕ ਕੰਪਨੀਆਂ ਨੂੰ ਵੇਚਣ ਦੀ ਤਿਆਰੀ ’ਚ ਜੁਟੀ ਸਰਕਾਰ’

ਕਿਸ-ਕਿਸ ਖੇਤਰ ਦਾ ਉਤਪਾਦਨ ਵਧਿਆ, ਕਿਸ ਦੇ ਉਤਪਾਦਨ ’ਚ ਕਮੀ

ਉਦਯੋਗਿਕ ਉਤਪਾਦਨ ਸੂਚਕ ਅੰਕ (ਆਈ. ਆਈ. ਪੀ.) ਵਿਚ ਕੋਲਾ, ਕੱਚਾ ਤੇਲ, ਕੁਦਰਤੀ ਗੈਸ, ਰਿਫਾਇਨਰੀ ਉਤਪਾਦ, ਖਾਦ, ਇਸਪਾਤ, ਸੀਮੈਂਟ ਅਤੇ ਬਿਜਲੀ ਦਾ 40.27 ਫੀਸਦੀ ਹਿੱਸਾ ਹੈ। ਦੱਸ ਦਈਏ ਕਿ ਅਗਸਤ 2021 ’ਚ ਲਗਾਤਾਰ ਤੀਜੇ ਮਹੀਨੇ ਬੁਨਿਆਦੀ ਖੇਤਰ ਉਦਯੋਗਾਂ ’ਚ ਵਾਧਾ ਦਰਜ ਕੀਤਾ ਗਿਆ ਹੈ। ਅੰਕੜਿਆਂ ਮੁਤਾਬਕ ਕੋਲਾ, ਕੁਦਰਤੀ ਗੈਸ, ਰਿਫਾਇਨਰੀ ਉਤਪਾਦਾਂ, ਇਸਪਾਤ, ਸੀਮੈਂਟ ਅਤੇ ਬਿਜਲੀ ਦਾ ਉਤਪਾਦਨ ਅਗਸਤ 2021 ’ਚ ਸਾਲਾਨਾ ਆਧਾਰ ’ਤੇ ਵਧਿਆ ਹੈ। ਦੂਜੇ ਪਾਸੇ ਕੱਚਾ ਤੇਲ ਅਤੇ ਖਾਦ ਉਦਯੋਗਾਂ ਦੇ ਉਤਪਾਦਨ ’ਚ ਗਿਰਾਵਟ ਆਈ ਹੈ।

ਇਹ ਵੀ ਪੜ੍ਹੋ : ਆ ਗਏ ਅੱਛੇ ਦਿਨ! ਗੈਸ ਸਿਲੰਡਰ-ਤੇਲ ਤੋਂ ਬਾਅਦ ਬੱਚਿਆਂ ਦੀ ਮਨਪਸੰਦ ਆਈਸਕ੍ਰੀਮ ਵੀ ਹੋਈ ਮਹਿੰਗੀ

ਰੋਜ਼ਗਾਰ ਦੇ ਮਾਮਲੇ ’ਚ ਵੀ ਮਿਲ ਰਹੇ ਹਨ ਚੰਗੇ ਸੰਕੇਤ

ਉਦਯੋਗਿਕ ਉਤਪਾਦਨ ’ਚ ਵਾਧੇ ਕਾਰਨ ਰੋਜ਼ਗਾਰ ਦੇ ਮੋਰਚੇ ’ਤੇ ਵੀ ਚੰਗੇ ਸੰਕੇਤ ਮਿਲ ਰਹੇ ਹਨ। ਕੋਰੋਨਾ ਦੀ ਦੂਜੀ ਲਹਿਰ ਤੋਂ ਬਾਅਦ ਉਦਯੋਗਿਕ ਸਰਗਰਮੀਆਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਉਦਯੋਗ ਅਤੇ ਅੰਦਰੂਨੀ ਵਪਾਰ ਪ੍ਰਮੋਸ਼ਨ ਵਿਭਾਗ ਦੇ ਆਰਥਿਕ ਸਲਾਹਕਾਰ ਦਫਤਰ ਨੇ ਅਗਸਤ 2021 ਲਈ 8 ਕੋਰ ਉਦਯੋਗਾਂ ਦਾ ਸੂਚਕ ਅੰਕ ਜਾਰੀ ਕੀਤਾ ਹੈ। ਅੱਠ ਕੋਰ ਇੰਡਸਟ੍ਰੀਜ਼ ਦਾ ਸਾਂਝਾ ਸੂਚਕ ਅੰਕ ਜੁਲਾਈ 2021 ’ਚ 134 ’ਤੇ ਸੀ। ਇਸ ’ਚ ਜੁਲਾਈ 2020 ਦੇ ਮੁਕਾਬਲੇ 9.4 ਫੀਸਦੀ ਦਾ ਵਾਧਾ ਹੋਇਆ ਸੀ। ਸਪੱਸ਼ਟ ਹੈ ਕਿ ਜੇ ਅਗਸਤ 2021 ’ਚ ਉਦਯੋਗਿਕ ਉਤਪਾਦਨ ’ਚ ਵਾਧਾ ਹੋਇਆ ਤਾਂ ਆਰਥਿਕ ਸਰਗਰਮੀਆਂ ’ਚ ਵੀ ਉਛਾਲ ਆਇਆ ਹੈ। ਇਸ ਨਾਲ ਇਕ ਵਾਰ ਮੁੜ ਲੋਕਾਂ ਨੂੰ ਰੋਜ਼ਗਾਰ ਦੇ ਮੌਕੇ ਮਿਲ ਰਹੇ ਹਨ।

ਇਹ ਵੀ ਪੜ੍ਹੋ : ਤੁਹਾਡੇ ਕੋਲ ਵੀ ਹੈ ਪੁਰਾਣਾ ਵਾਹਨ ਤਾਂ ਪੜ੍ਹੋ ਇਹ ਖ਼ਬਰ,ਰਜਿਸਟ੍ਰੇਸ਼ਨ ਰੀਨਿਊ ਸਬੰਧੀ ਸਰਕਾਰ ਨੇ ਲਿਆ ਵੱਡਾ ਫ਼ੈਸਲਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News