ਆਮਦਨ ਟੈਕਸ ਵਿਭਾਗ ਹੋਇਆ ਚੌਕਸ, ਤਾਲਾਬੰਦੀ ਦੀਆਂ ਪਾਬੰਦੀਆਂ ਹਟਦੇ ਹੀ ਟੈਕਸ ਚੋਰਾਂ ਦੀ ਆਈ ਸ਼ਾਮਤ

Thursday, Sep 24, 2020 - 12:09 PM (IST)

ਆਮਦਨ ਟੈਕਸ ਵਿਭਾਗ ਹੋਇਆ ਚੌਕਸ, ਤਾਲਾਬੰਦੀ ਦੀਆਂ ਪਾਬੰਦੀਆਂ ਹਟਦੇ ਹੀ ਟੈਕਸ ਚੋਰਾਂ ਦੀ ਆਈ ਸ਼ਾਮਤ

ਮੁੰਬਈ (ਇੰਟ.) – ਕੋਰੋਨਾ ਕਾਲ ’ਚ ਲੱਗੀਆਂ ਪਾਬੰਦੀਆਂ ਹਟਣ ਤੋਂ ਬਾਅਦ ਟੈਕਸ ਚੋਰਾਂ ਦੀ ਸ਼ਾਮਤ ਆ ਗਈ ਹੈ। ਇਨਕਮ ਟੈਕਸ ਵਿਭਾਗ ਲੋਕਾਂ ਦੇ ਦਰਵਾਜ਼ੇ ਖੜਕਾਉਣ ਲੱਗਾ ਹੈ। ਯਾਨੀ ਇਹ ਦੇਖਿਆ ਜਾਣ ਲੱਗਾ ਹੈ ਕਿ ਕੌਣ-ਕੌਣ ਟੈਕਸ ਚੋਰੀ ਕਰ ਰਿਹਾ ਹੈ ਜਾਂ ਫਿਰ ਇਨਕਮ ਟੈਕਸ ਵਿਭਾਗ ਦੀਆਂ ਅੱਖਾਂ ’ਚ ਮਿੱਟੀ ਪਾ ਰਿਹਾ ਹੈ। ਪਿਛਲੇ 1 ਮਹੀਨੇ ’ਚ ਬਹੁਤ ਸਾਰੇ ਲੋਕਾਂ ਨੂੰ ਇਨਕਮ ਟੈਕਸ ਵਿਭਾਗ ਵਲੋਂ ਸੰਮਨ ਵੀ ਜਾਰੀ ਕੀਤੇ ਗਏ ਹਨ। ਇਹ ਉਹ ਲੋਕ ਹਨ, ਜਿਨ੍ਹਾਂ ਨੇ ਨੋਟਬੰਦੀ ਦੌਰਾਨ ਭਾਰੀ ਮਾਤਰਾ ’ਚ ਪੈਸੇ ਆਪਣੇ ਖਾਤਿਆਂ ’ਚ ਜਮ੍ਹਾ ਕੀਤੇ ਸਨ। ਦੱਸ ਦਈਏ ਕਿ 8 ਨਵੰਬਰ ਨੂੰ ਪੀ. ਐੱਮ. ਮੋਦੀ ਨੇ ਨੋਟਬੰਦੀ ਦਾ ਐਲਾਨ ਕੀਤਾ ਸੀ, ਜਿਸ ਦੇ ਤਹਿਤ ਪੁਰਾਣੇ 1000 ਅਤੇ 500 ਦੇ ਨੋਟ ਰੱਦ ਕਰ ਦਿੱਤੇ ਗਏ ਸਨ।

ਸੀ. ਬੀ. ਡੀ. ਟੀ. ਨੇ ਕੋਰੋਨਾ ਦੌਰਾਨ ਲੋਕਾਂ ਨੂੰ ਸੰਮਨ ਕੀਤੇ ਜਾਣ ’ਤੇ ਰੋਕ ਲਗਾਈ ਹੋਈ ਸੀ, ਉਹ ਪਾਬੰਦੀ ਹਟਾ ਲਈ ਹੈ। 18 ਸਤੰਬਰ ਨੂੰ ਇਸ ਬਾਰੇ ਇਨਕਮ ਟੈਕਸ ਅਧਿਕਾਰੀਆਂ ਨੂੰ ਸੂਚਿਤ ਵੀ ਕਰ ਦਿੱਤਾ ਗਿਆ ਸੀ। ਉਮੀਦ ਕੀਤੀ ਜਾ ਸਕਦੀ ਹੈ ਕਿ ਆਉਣ ਵਾਲੇ ਦਿਨਾਂ ’ਚ ਹੋਰ ਵੀ ਲੋਕਾਂ ਨੂੰ ਇਨਕਮ ਟੈਕਸ ਵਿਭਾਗ ਵਲੋਂ ਨੋਟਿਸ ਦਿੱਤੇ ਜਾ ਸਕਦੇ ਹਨ। ਦੱਸ ਦਈਏ ਕਿ ਜਿਨ੍ਹਾਂ ਮਾਮਲਿਆਂ ’ਚ ਨਵੇਂ ਸ਼ੱਕ ਪੈਦਾ ਹੋਏ ਹਨ ਅਤੇ ਨਵੇਂ ਸਬੂਤ ਮਿਲੇ ਹਨ, ਉਨ੍ਹਾਂ ’ਚ ਇਨਕਮ ਟੈਕਸ ਵਿਭਾਗ ਮੁੜ ਸ਼ੱਕੀ ਲੋਕਾਂ ਨੂੰ ਨੋਟਿਸ ਜਾਰੀ ਕਰ ਰਿਹਾ ਹੈ।

ਇਹ ਵੀ ਪੜ੍ਹੋ : ਟਰੰਪ ਦਾ ਦਾਅਵਾ - ਜਲਦ Johnson & Johnson ਦੀ ਕੋਰੋਨਾ ਦੀ ਦਵਾਈ ਕਰੇਗੀ ਕਮਾਲ

ਇਹ ਨੋਟਿਸ ਕੁਝ ਸ਼ੱਕੀ ਟ੍ਰਾਂਜੈਕਸ਼ਨ ਰਿਪੋਰਟ ਦੇ ਆਧਾਰ ’ਤੇ ਜਾਰੀ ਕੀਤੇ ਜਾ ਰਹੇ ਹਨ। ਇਕ ਸੀਨੀਅਰ ਚਾਰਟਡ ਅਕਾਊਂਟੈਂਟ ਦਿਲੀਪ ਲਖਾਨੀ ਨੇ ਕਿਹਾ ਕਿ ਇਨਕਮ ਟੈਕਸ ਵਿਭਾਗ ਇਨਕਮ ਟੈਕਸ ਐਕਟ ਦੀ ਧਾਰਾ 148 ਦੇ ਤਹਿਤ ਪਿਛਲੇ 6 ਸਾਲਾਂ ਦੇ ਡਾਟਾ ਨੂੰ ਦੇਖਦੇ ਹੋਏ ਜੇ ਕਿਤੇ ਕੋਈ ਅਨਿਯਮਿਤਤਾ ਦਿਖਾਈ ਦਿੰਦੀ ਹੈ ਤਾਂ ਉਨ੍ਹਾਂ ਨੂੰ ਨੋਟਿਸ ਜਾਰੀ ਕਰ ਰਿਹਾ ਹੈ।

ਇਹ ਵੀ ਪੜ੍ਹੋ : ਪਾਣੀ ਨਾਲੋਂ ਸਸਤਾ ਹੋਇਆ ਕੱਚਾ ਤੇਲ, ਭਾਰਤੀ ਅਰਥ ਵਿਵਸਥਾ ਲਈ ਹੋ ਸਕਦਾ ਹੈ ਲਾਹੇਵੰਦ!

ਹੁਣ ਆਈ. ਟੀ. ਬੀ. ਏ. ਰਾਹੀਂ ਜਾਰੀ ਹੋਣਗੇ ਨੋਟਿਸ

ਹੁਣ ਤੱਕ ਨੋਟਬੰਦੀ ਦੇ ਦੌਰਾਨ ਪੈਸਿਆਂ ਦੀ ਅਨਿਯਮਿਤਤਾ ਦੇ ਮਾਮਲਿਆਂ ’ਚ ਫਿਜ਼ੀਕਲ ਨੋਟਿਸ ਜਾਰੀ ਕੀਤੇ ਜਾ ਰਹੇ ਸਨ ਪਰ ਹੁਣ ਲੋਕਾਂ ਨੂੰ ਨੋਟਿਸ ਦੀ ਸਾਫਟ ਕਾਪੀ ਭੇਜੀ ਜਾਏਗੀ। ਇਹ ਕੰਮ ਆਈ. ਟੀ. ਬਿਜਨੈੱਸ ਐਪਲੀਕੇਸ਼ਨ ਯਾਨੀ ਆਈ. ਟੀ. ਬੀ. ਏ. ਪੋਰਟਲ ਰਾਹੀਂ ਕੀਤਾ ਜਾਏਗਾ। ਨਾਲ ਹੀ ਟੈਕਸਪੇਅਰ ਨੂੰ ਵੀ ਕਾਰਵਾਈ ਲਈ ਮੌਜੂਦ ਰਹਿਣ ਦੀ ਲੋੜ ਨਹੀਂ ਹੋਵੇਗੀ ਨਾ ਉਸ ਨੂੰ ਆਪਣਾ ਕੋਈ ਪ੍ਰਤੀਨਿਧੀ ਭੇਜਣ ਦੀ ਲੋੜ ਹੋਵੇਗੀ।

ਇਹ ਵੀ ਪੜ੍ਹੋ : ਸ਼ੇਅਰ ਬਾਜ਼ਾਰ 'ਚ ਹਾਹਾਕਾਰ, ਸੈਂਸੈਕਸ 550 ਅੰਕ ਟੁੱਟਿਆ ਤੇ ਨਿਫਟੀ 11 ਹਜ਼ਾਰ ਦੇ ਹੇਠਾਂ


author

Harinder Kaur

Content Editor

Related News