ਆਮ ਜਨਤਾ ਨੂੰ ਨਵੇਂ ਸਾਲ ਦਾ ਤੋਹਫਾ, ਸਰਕਾਰ ਨੇ ਛੋਟੀਆਂ ਬੱਚਤਾਂ ਦੀਆਂ ਵਿਆਜ ਦਰਾਂ 'ਚ ਕੀਤਾ ਬੰਪਰ ਵਾਧਾ

12/31/2022 12:01:01 PM

ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਆਮ ਲੋਕਾਂ ਨੂੰ ਨਵੇਂ ਸਾਲ 2023 ਦਾ ਸ਼ਾਨਦਾਰ ਤੋਹਫਾ ਦਿੱਤਾ ਹੈ। ਕੇਂਦਰ ਸਰਕਾਰ ਨੇ 1 ਜਨਵਰੀ ਤੋਂ ਡਾਕਘਰ ਨਾਲ ਜੁੜੀਆਂ ਵੱਡੀਆਂ ਬੱਚਤ ਯੋਜਨਾਵਾਂ ਦੀਆਂ ਵਿਆਜ ਦਰਾਂ ਵਧਾ ਦਿੱਤੀਆਂ ਹਨ। ਇਹਨਾਂ ਸਕੀਮਾਂ ਦੀਆਂ ਵਿਆਜ ਦਰਾਂ ਵਿੱਚ ਵਾਧਾ ਕੀਤਾ ਗਿਆ ਹੈ, ਇਹਨਾਂ ਵਿੱਚ ਨੈਸ਼ਨਲ ਸੇਵਿੰਗ ਸਰਟੀਫਿਕੇਟ, ਪੋਸਟ ਆਫਿਸ ਫਿਕਸਡ ਡਿਪਾਜ਼ਿਟ ਅਤੇ ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ ਸ਼ਾਮਲ ਹਨ। ਪਰ PPF ਦੀ ਦਰ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ।

ਇਹ ਵੀ ਪੜ੍ਹੋ : ਵਾਹਨ ਚਾਲਕਾਂ ਦੀ ਛੋਟੀ ਅਣਗਹਿਲੀ ਬਣਦੀ ਹੈ ਵੱਡੇ ਹਾਦਸਿਆਂ ਦਾ ਕਾਰਨ, ਅੰਕੜੇ ਕਰਨਗੇ ਹੈਰਾਨ

ਸਰਕਾਰ ਨੇ ਸ਼ੁੱਕਰਵਾਰ ਨੂੰ ਪੋਸਟ ਆਫਿਸ ਫਿਕਸਡ ਡਿਪਾਜ਼ਿਟ, NSC ਅਤੇ ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ ਸਮੇਤ ਛੋਟੀਆਂ ਬੱਚਤ ਜਮ੍ਹਾ ਯੋਜਨਾਵਾਂ 'ਤੇ ਵਿਆਜ ਦਰਾਂ 1.1 ਫੀਸਦੀ ਤੱਕ ਵਧਾ ਦਿੱਤੀਆਂ ਹਨ। ਇਹ ਵਾਧਾ 1 ਜਨਵਰੀ ਤੋਂ ਲਾਗੂ ਹੋਵੇਗਾ। ਸਰਕਾਰ ਵੱਲੋਂ ਇਹ ਵਾਧਾ ਹਾਲ ਹੀ ਵਿੱਚ ਵਿਆਜ ਦਰਾਂ ਵਿੱਚ ਕੀਤੇ ਗਏ ਵਾਧੇ ਦੇ ਅਨੁਰੂਪ ਲਿਆ ਗਿਆ ਹੈ। ਹਾਲਾਂਕਿ, ਪਬਲਿਕ ਪ੍ਰੋਵੀਡੈਂਟ ਫੰਡ (ਪੀਪੀਐਫ) ਅਤੇ ਗਰਲ ਚਾਈਲਡ ਸੇਵਿੰਗ ਸਕੀਮ 'ਸੁਕੰਨਿਆ ਸਮ੍ਰਿਧੀ' 'ਤੇ ਵਿਆਜ ਦਰਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।

ਨੈਸ਼ਨਲ ਸੇਵਿੰਗ ਸਰਟੀਫਿਕੇਟ (NSC) 'ਤੇ 1 ਜਨਵਰੀ ਤੋਂ ਸੱਤ ਫੀਸਦੀ ਦੀ ਦਰ ਨਾਲ ਵਿਆਜ ਮਿਲੇਗਾ। ਹੁਣ ਇਹ 6.8 ਫੀਸਦੀ ਹੈ। ਇਸੇ ਤਰ੍ਹਾਂ ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ 'ਤੇ ਮੌਜੂਦਾ 7.6 ਫੀਸਦੀ ਦੇ ਮੁਕਾਬਲੇ ਅੱਠ ਫੀਸਦੀ ਵਿਆਜ ਮਿਲੇਗਾ। ਇਕ ਤੋਂ ਪੰਜ ਸਾਲ ਦੀ ਮਿਆਦ ਵਾਲੀ ਪੋਸਟ ਆਫਿਸ ਫਿਕਸਡ ਡਿਪਾਜ਼ਿਟ ਸਕੀਮ 'ਤੇ ਵਿਆਜ ਦਰਾਂ 1.1 ਫੀਸਦੀ ਵਧ ਜਾਣਗੀਆਂ। ਮਹੀਨਾਵਾਰ ਆਮਦਨ ਸਕੀਮ 'ਚ 6.7 ਫੀਸਦੀ ਦੀ ਬਜਾਏ ਹੁਣ 7.1 ਫੀਸਦੀ ਵਿਆਜ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : Year Ender 2022 : ਖਰਬਪਤੀ ਵੀ ਆਏ ਮੰਦੀ ਦੀ ਲਪੇਟ ’ਚ, ਹੋਇਆ ਭਾਰੀ ਨੁਕਸਾਨ

ਛੋਟੀਆਂ ਬਚਤ ਯੋਜਨਾਵਾਂ ਲਈ ਸਰਕਾਰ ਨੇ ਵਿਆਜ ਦਰਾਂ 'ਚ ਕੀਤਾ 1.10 ਫ਼ੀਸਦੀ ਤੱਕ ਦਾ ਵਾਧਾ

ਛੋਟੀਆਂ ਬਚਤ ਯੋਜਨਾਵਾਂ           ਵਿਆਜ ਦਰ                         ਵਿਆਜ ਦਰ

                                          (Oct-Dec)                     (jan-Mar2023)
1 ਸਾਲ                                  5.5%                                6.6%        
2 ਸਾਲ                                  5.7%                                6.8%
3 ਸਾਲ                                 5.8%                                6.9%
5 ਸਾਲ                                 6.7%                                7.0%
5 ਸਾਲ(RD)                          5.8%                                5.8% 
ਸੀਨੀਅਰ ਸਿਟੀਜ਼ਨ ਸੇਵਿੰਗ         7.6%                                 8.0%
ਮੰਥਲੀ ਇਨਕਮ ਅਕਾਊਂਟ           6.7%                                 7.1%
ਨੈਸ਼ਨਲ ਸੇਵਿੰਗ ਸਰਟੀਫਿਕੇਟ       6.8%                                 7.0%
ਕਿਸਾਨ ਵਿਕਾਸ ਪੱਤਰ                7.0%                                 7.2%
ਪੀਪੀਐੱਫ                                7.1%                                7.1%

ਇਹ ਵੀ ਪੜ੍ਹੋ : ਨਵੇਂ ਸਾਲ 2023 'ਚ ਹੋਣ ਜਾ ਰਹੇ ਹਨ ਕਈ ਵੱਡੇ ਬਦਲਾਅ! ਤੁਹਾਡੀ ਜੇਬ ਨੂੰ ਕਰਨਗੇ ਪ੍ਰਭਾਵਿਤ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ। 
 


Harinder Kaur

Content Editor

Related News